Breaking NewsD5 specialInternationalNews

ਖਾਸ ਦੋਸਤ ਪਾਕਿਸਤਾਨ ਦਾ ਚੀਨ ਨੂੰ ਝਟਕਾ : ਚੀਨੀ ਐਪ Bigo ਕੀਤਾ ਬੈਨ, Tiktok ਵੀ ਬੰਦ ਕਰਨ ਦੀ ਧਮਕੀ

ਪੇਸ਼ਾਵਰ : ਭਾਰਤ, ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਚੀਨ ਦੇ ਖਾਸ ਦੋਸਤ ਪਾਕਿਸਤਾਨ ਨੇ ਡਰੈਗਨ ਨੂੰ ਝਟਕਾ ਦਿੱਤਾ ਹੈ। ਪਾਕਿਸਤਾਨ ਟੈਲੀਕੰਮਿਊਨੀਕੇਸ਼ਨ ਅਥਾਰਿਟੀ (PTA) ਨੇ ਚੀਨ ਦੇ ਲਾਈਵ ਸਟਰੀਮਿੰਗ ਐਪ ਬੀਗੋ ਨੂੰ ਬਲਾਕ ਕਰ ਦਿੱਤਾ ਹੈ। PTA ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਪਾਕਿਸਤਾਨ ‘ਚ ਵੀ ਟਿਕਟਾਕ ਨੂੰ ਬੈਨ ਕੀਤਾ ਜਾ ਸਕਦਾ ਹੈ। ਇਲਜ਼ਾਮ ਹੈ ਕਿ ਇਨ੍ਹਾਂ ਦੋਵੇਂ ਐਪਸ ਦੇ ਜ਼ਰੀਏ ਮੁਲਕ ‘ਚ ਅਸ਼ਲੀਲਤਾ ਫੈਲਾਈ ਜਾ ਰਹੀ ਹੈ ਅਤੇ ਇਹ ਦੇਸ਼ ਲਈ ਖਤਰਨਾਕ ਸਾਬਤ ਹੋ ਸਕਦੇ ਹਨ।

🔴 LIVE 🔴 ਸਕੂਲੀ ਫ਼ੀਸ, ਕੋਟਕਪੂਰਾ ਮਾਮਲਾ ਤੇ ਪੰਜਾਬ ਦੇ ਨਕਲੀ ਬਜ਼ੁਰਗ | ਖ਼ਬਰਾਂ ਦਾ ਸਿਰਾ | Call – 0175 5000156

ਦੱਸ ਦਈਏ ਕਿ ਗਲਵਾਨ ਘਾਟੀ ‘ਤੇ ਚੀਨੀ ਸੈਨਿਕਾਂ ਦੇ ਹਮਲੇ ਤੋਂ ਬਾਅਦ ਭਾਰਤ ‘ਚ ਪਿਛਲੇ ਮਹੀਨੇ ਟਿਕਟਾਕ ਸਮੇਤ ਚੀਨ ਦੇ 59 ਐਪਸ ‘ਤੇ ਬੈਨ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਪਾਕਿ ‘ਚ ਵੀ ਇਸ ਤਰ੍ਹਾਂ ਦੀ ਮੰਗ ਉਠ ਰਹੀ ਸੀ। ਪੀਟੀਏ ਨੇ ਸੋਮਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਚੀਨੀ ਐਪਸ ਦੇ ਜ਼ਰੀਏ ਦੇਸ਼ ‘ਚ ਅਨੈਤਿਕਤਾ ਅਤੇ ਅਸ਼ਲੀਲਤਾ ਫੈਲਾਈ ਜਾ ਰਹੀ ਹੈ ਜਿਸਦੇ ਖਤਰਨਾਕ ਨਤੀਜੇ ਹੋ ਸਕਦੇ ਹਨ। ਬਿਆਨ ਅਨੁਸਾਰ ਟਿਕਟਾਕ ਅਤੇ ਬੀਗੋ ਨੂੰ ਲੈ ਕੇ ਨਾਰਾਜ਼ਗੀ ਬੇਹੱਦ ਜ਼ਿਆਦਾ ਹੋ ਚੁੱਕੀ ਹੈ ਅਤੇ ਇਸ ਐਪਸ ‘ਤੇ ਬੈਨ ਦੀ ਮੰਗ ਤੇਜ਼ ਹੋ ਚੁੱਕੀ ਹੈ।

17 ਮਿੰਟਾਂ ਦੀ ਆਡੀਓ ਮੂਸੇਵਾਲਾ ਨੂੰ ਭੇਜੂ ਜੇਲ੍ਹ? ਆਡੀਓ ਨੇ ਕਰਤੇ ਖੁਲਾਸੇ,ਲੱਗ ਗਿਆ ਪਤਾ,ਮੂਸੇਵਾਲਾ ਨੂੰ ਕਿਸਨੇ ਬਚਾਇਆ?

ਜ਼ਿਕਰਯੋਗ ਇਹ ਵੀ ਹੈ ਕਿ ਪਾਕਿਸਤਾਨ ਦੇ ਕਈ ਸਮਾਜਿਕ ਸੰਗਠਨਾਂ ਨੇ ਪੀਟੀਏ ਨੂੰ ਖ਼ਤ ਲਿਖਕੇ ਇਸ ਐਪਸ ‘ਤੇ ਬੈਨ ਦੀ ਮੰਗ ਕੀਤੀ ਸੀ। ਇਸ ‘ਤੇ ਵਿਚਾਰ ਤੋਂ ਬਾਅਦ ਪੀਟੀਏ ਨੇ ਬਿਆਨ ਜਾਰੀ ਕੀਤਾ ਕਰ ਕਿਹਾ – ਸਾਨੂੰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਤਰ੍ਹਾਂ ਦੇ ਐਪਸ ਦਾ ਸੁਸਾਇਟੀ ‘ਤੇ ਨੈਗੇਟਿਵ ਅਸਰ ਹੋ ਰਿਹਾ ਹੈ। ਸਭ ਤੋਂ ਵੱਡੀ ਫਿਕਰ ਯੁਵਾਵਾਂ ਨੂੰ ਲੈ ਕੇ ਹੈ। ਉਹ ਇਨ੍ਹਾਂ ਐਪਸ ਦੀ ਵਜ੍ਹਾ ਨਾਲ ਗੁੰਮਰਾਹ ਹੋ ਰਹੇ ਹਨ। ਇਹਨਾਂ ਕੰਪਨੀਆਂ ਨੂੰ ਪਾਕਿਸਤਾਨ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਾ ਹੋਵੇਗਾ। ਨਹੀਂ ਇਨ੍ਹਾਂ ਨੂੰ ਬੈਨ ਕੀਤਾ ਜਾਵੇਗਾ। ਪਾਕਿਸਤਾਨ ਸਰਕਾਰ ਪਬਜ਼ੀ ਗੇਮ ਐਪਲੀਕੇਸ਼ਨ ਨੂੰ ਵੀ ਬੈਨ ਕਰ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button