PunjabTop News

ਖਾਦੀ ਸੇਵਾ ਸੰਘ ਅਤੇ ਆਚਾਰਿਆਕੁਲ ਵੱਲੋਂ ਕਸਤੂਰਬਾ ਗਾਂਧੀ ਦੀ ਬਰਸੀ ਮਨਾਉਣ ਦਾ ਫੈਸਲਾ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਖਾਦੀ ਸੇਵਾ ਸੰਘ ਅਤੇ ਆਚਾਰਿਆਕੁਲ ਦੀ ਮੀਟਿੰਗ ਸੈਕਟਰ 27 ਸਥਿਤ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਚੇਅਰਮੈਨ ਕੇ ਕੇ ਸ਼ਾਰਦਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 22 ਫਰਵਰੀ ਨੂੰ ਕਸਤੂਰਬਾ ਗਾਂਧੀ ਦੀ ਬਰਸੀ ‘ਤੇ ਮਹਿਲਾ ਸਸ਼ਕਤੀਕਰਨ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ।

ਇਸ ਮੌਕੇ ਕਸਤੂਰਬਾ ਗਾਂਧੀ ਦੇ ਜੀਵਨ ਅਤੇ ਔਰਤਾਂ ਦੇ ਮਸਲਿਆਂ ਉੱਪਰ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਕਵੀ ਰਚਨਾਵਾਂ ਪੇਸ਼ ਕਰਨਗੇ। ਇਸ ਤੋਂ ਇਲਾਵਾ ਇਹ ਫੈਸਲਾ ਵੀ ਲਿਆ ਗਿਆ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਸਬੰਧ ਵਿੱਚ ਦੇਸ਼ ਭਗਤੀ ਵਿਸ਼ੇ ’ਤੇ 75 ਕਵੀਆਂ ਦੀਆਂ ਦੇਸ਼ ਭਗਤੀ ਦੀਆਂ ਰਚਨਾਵਾਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਕਵਿਤਾ ਸੰਗ੍ਰਹਿ ਦੀ ਵਿਸ਼ੇਸ਼ ਵਿਸ਼ੇਸ਼ਤਾ ਇਹ ਵੀ ਹੋਵੇਗੀ ਕਿ ਨੌਜਵਾਨ ਕਵੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਸ ਕੰਮ ਲਈ ਜਲਦੀ ਹੀ ਸੰਪਾਦਕ ਬੋਰਡ ਦਾ ਗਠਨ ਕੀਤਾ ਜਾਵੇਗਾ।

ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਵਿੱਜ, ਸਕੱਤਰ ਤੇਜਿੰਦਰ ਠਾਕੁਰ, ਕਾਰਜਕਾਰੀ ਮੈਂਬਰ ਡਾ: ਵਿਨੋਦ ਸ਼ਰਮਾ, ਅਸ਼ੋਕ ਨਾਦਿਰ, ਡਾ: ਐਮ.ਐਮ ਜੁਨੇਜਾ, ਜੇ.ਡੀ ਚੀਮਾ, ਵਰਿੰਦਰ ਸ਼ਰਮਾ, ਸੀਨੀਅਰ ਪੱਤਰਕਾਰ ਨਲਿਨ ਅਚਾਰੀਆ, ਅਵਤਾਰ ਸਿੰਘ ਭੰਵਰਾ, ਨੀਰਜ ਅਧਿਕਾਰੀ ਆਦਿ ਹਾਜ਼ਰ ਸਨ। ਪ੍ਰੋਗਰਾਮ ਵਿੱਚ ਖਾਦੀ ਸੇਵਾ ਸੰਘ ਦੀ ਤਰਫੋਂ ਪ੍ਰਧਾਨ ਕੇ.ਕੇ ਸ਼ਾਰਦਾ ਤੋਂ ਇਲਾਵਾ ਨਵ-ਨਿਯੁਕਤ ਮੀਤ ਪ੍ਰਧਾਨ ਰਮਨ ਗੁਪਤਾ, ਸ. ਸਕੱਤਰ ਗੁਰਪਾਲ ਸਿੰਘ, ਜੁਆਇੰਟ ਸਕੱਤਰ ਓਮਕਾਰ ਚੰਦ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button