EntertainmentNews

ਕੱਲ੍ਹ ਸਿਨੇਮਾ ਘਰਾਂ ‘ਚ ਟਰੱਕ ਡਰਾਈਵਰਾਂ ਦੀ ਕਹਾਣੀ ਨੂੰ ਪੇਸ਼ ਕਰੇਗੀ ‘ਬਣਜਾਰਾ ਦੀ ਟਰੱਕ ਡਰਾਈਵਰ’

ਲੁਧਿਆਣਾ: ਪੰਜਾਬੀ ਇੰਡਸਟਰੀ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁਕੇ ਬੱਬੂ ਮਾਨ ਨੇ ਅਪਣੀ ਬੇਮਿਸਾਲ ਗਾਇਕੀ ਦੇ ਨਾਲ ਦੇਸਾਂ ਵਿਦੇਸ਼ਾਂ ‘ਚ ਪ੍ਰਸਿੱਧੀ ਖੱਟੀ। ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ ‘ਚ ਰਹਿੰਦੇ ਹਨ ਪਰ ਇਸ ਵਾਰ ਉਹ ਆਪਣੀ 4 ਬਾਅਦ ਆ ਰਹੀ ਫਿਲਮ ‘ਬਣਜਾਰਾ: ਦ ਟਰੱਕ ਡਰਾਈਵਰ’ ਨੂੰ ਲੈ ਕੇ ਚਰਚਾ ਹਨ, ਜੋ  ਕੱਲ੍ਹ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਰਹੀ ਹੈ। ਬੱਬੂ ਮਾਨ ਨੇ ਪੰਜਾਬੀ ਸਿਨੇਮਾ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਸਾਲ ਪੰਜਾਬੀ ਸਿਨੇਮਾ ਨੇ ਕਾਮੇਡੀ ਤੋਂ ਅੱਗੇ ਵੀ ਕੁਝ ਵੱਖਰੀਆਂ ਕਹਾਣੀਆਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਡਾਇਰੈਕਟਰ ਮੁਸ਼ਤਾਕ ਪਾਸ਼ਾ ਆਪਣੀ ਅਗਲੀ ਫ਼ਿਲਮ ‘ਬਣਜਾਰਾ: ਦ ਟਰੱਕ ਡਰਾਈਵਰ’ ਲੈ ਕੇ ਆ ਰਹੇ ਹਨ। ਇਸ ‘ਚ ਕਾਫੀ ਲੰਬੇ ਸਮੇਂ ਬਾਅਦ ਪਾਲੀਵੁੱਡ ਸਟਾਰ ਬੱਬੂ ਮਾਨ ਨਜ਼ਰ ਆਉਣਗੇ। ਬੱਬੂ ਨਾਲ ਫ਼ਿਲਮ ‘ਚ ਰਾਣਾ ਰਣਬੀਰ, ਸ਼ਰਧਾ ਆਰੀਆ, ਜੀਆ ਮੁਸਤਫਾ ਤੇ ਸਾਰਾ ਖੱਤਰੀ ਵੀ ਨਜ਼ਰ ਆਉਣਗੇ।

Read Also ਤਿੰਨ ਸਾਲ ਬਾਅਦ ਇਸ ਫਿਲਮ ਨਾਲ ਪਾਲੀਵੁਡ ‘ਚ ਵਾਪਸੀ ਕਰਨਗੇ ਬੱਬੂ ਮਾਨ

ਇਸ ਫ਼ਿਲਮ ਦੀ ਪ੍ਰਮੋਸ਼ਨ ਨੂੰ ਬੱਬੂ ਮਾਨ ਦੇ ਪ੍ਰਸੰਸ਼ਕ ਵਰਗ ਦਾ ਹਰੇਕ ਸ਼ਹਿਰ ‘ਚ ਬਹੁਤ ਪਿਆਰ ਮਿਲ ਰਿਹਾ ਹੈ। ਪਿਛਲੇ ਦਿਨੀਂ ਟੋਹਾਣਾ ਵਿਖੇ ਬੱਬੂ ਮਾਨ ਦੇ ਸੁਆਗਤ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ-ਕੁੜੀਆਂ ਆਪਣੇ ਪਸੰਦੀਦੇ ਨਾਇਕ ਅਤੇ ਗਾਇਕ ਦੀ ਫ਼ਿਲਮ ਪ੍ਰਚਾਰ ਰੈਲੀ ਦਾ ਹਿੱਸਾ ਬਣੇ। ‘ਬਣਜਾਰਾ’ ਫ਼ਿਲਮ ਬਾਰੇ ਗੱਲ ਕਰਦਿਆਂ ਵਿਵੇਕ ਓਹਰੀ ਨੇ ਦੱਸਿਆ ਕਿ ਇਹ ਫ਼ਿਲਮ ਇੱਕ ਪਰਿਵਾਰਕ ਕਹਾਣੀ ਹੇ ਜੋ ਟਰੱਕ ਡਰਾਇਵਰੀ ਦੇ ਕਿੱਤੇ ਨਾਲ ਜੁੜੇ ਨਾਇਕ ਦੇ ਵੱਖ ਵੱਖ ਪਹਿਲੂਆਂ ਨੂੰ ਫ਼ਿਲਮੀ ਅੰਦਾਜ਼ ਨਾਲ ਪਰਦੇ ‘ਤੇ ਪੇਸ਼ ਕਰੇਗੀ। ਇਹ ਫ਼ਿਲਮ ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੰਗੀਤਕ ਮਨੋਰੰਜਨ ਹੈ ਜੋ ਦਰਸ਼ਕਾ ਦੇ ਦਿਲਾਂ ਨੂੰ ਛੂੰਹੇਗੀ। ਦਰਸ਼ਕ ਬੱਬੂ ਮਾਨ ਦੀ ਅਦਾਕਾਰੀ ਦੇ ਨਾਲ ਨਾਲ ਉਸਦੇ ਗੀਤਾਂ ਦਾ ਵੀ ਆਨੰਦ ਮਾਨਣਗੇ।

ਇਸ ਫ਼ਿਲਮ ਵਿੱਚ ਬੱਬੂ ਮਾਨ ਨੇ ਇੱਕ ਟਰੱਕ ਡਰਾਇਵਰ ਦੀ ਜ਼ਿੰਦਗੀ ਅਧਾਰਤ ਤਿੰਨ ਪੀੜੀਆਂ ਦੇ ਰਿਸ਼ਤਿਆਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਨਿਰਦੇਸ਼ਕ ਮੁਸਤਾਕ ਪਾਸ਼ਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗ ਲੇਖਕ ਸੁਰਮੀਤ ਮਾਵੀ ਹਨ। ਫ਼ਿਲਮ ਦੇ ਨਿਰਮਾਤਾ ਰਾਣਾ ਆਹਲੂਵਾਲੀਆ, ਸਰਦਾਰ ਬਾਬੂ ਸਿੰਘ ਮਾਨ ਤੇ ਹਰਜੀਤ ਮੰਡੇਰ ਹਨ। ਇਸ ਫ਼ਿਲਮ ‘ਬਣਜਾਰਾ’ ਵਿੱਚ ਬੱਬੂ ਮਾਨ,ਸ਼ਰਧਾ ਆਰਿਆ,ਜੀਆ ਮੁਸਤਫ਼ਾ, ਸ਼ਾਰਾ ਖੱਤਰੀ,ਫਿਦਾ,ਮਲਕੀਤ ਰੌਣੀ , ਗੁਰਪ੍ਰੀਤ ਕੌਰ ਭੰਗੂ, ਪਿੰਕੀ ਸੱਗੂ, ਪ੍ਰਕਾਸ਼ ਗਾਧੂ ਤੇ ਰਾਣਾ ਰਣਬੀਰ, ਰਾਣਾ ਆਹਲੂਵਾਲੀਆ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਨਿਰਮਾਤਾ ਵਿਵੇਕ ਓਹਰੀ ਮੂਲ ਰੂਪ ਵਿੱਚ ਆਟੋਮੋਬਾਇਲ ਦੇ ਖੇਤਰ ਵਿੱਚ ਇੱਕ ਨਾਮੀਂ ਬਿਜਨਸਮੈਨ ਹਨ।

ਪੰਜਾਬੀ ਫਿਲਮ ਇੰਡਸਟਰੀ ਨਾਲ ਉਨਾਂ ਦਾ ਦਿਲੋਂ ਪਿਆਰ ਹੈ ਤੇ ਪਿਛਲੇ 10 ਸਾਲਾਂ ਤੋਂ ਉਹ ਬਤੌਰ ਨਿਰਮਾਤਾ ਅਤੇ ਫਿਲਮ ਡਿਸਟਰੀਬਿਊਟਰ ਫ਼ਿਲਮ ਖੇਤਰ ਵਿੱਚ ਸਰਗਰਮ ਹਨ। ਉਨਾਂ ਵਲੋਂ ਹੁਣ ਤੱਕ ‘ਮੇਲ ਕਰਾਦੇ ਰੱਬਾ, ਜੀਂਹਨੇ ਮੇਰਾ ਦਿਲ ਲੁੱਟਿਆ, ਯਾਰ ਅਨਮੁੱਲੇ, ਵਿਆਹ 70 ਕਿਲੋਮੀਟਰ, ਮੁਖਤਿਆਰ ਚੱਡਾ, ਸ਼ਰੀਕ, ਜਿੰਦੂਆ, ਡੰਗਰ ਡਾਕਟਰ’, ਫ਼ਿਲਮਾਂ ਦਰਸ਼ਕਾਂ ਨੂੰ ਦੇ ਚੁੱਕੇ ਹਨ ਤੇ ਹੁਣ ‘ਬਣਜਾਰਾ’ ਲੈ ਕੇ ਆਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button