Breaking NewsD5 specialEntertainmentNewsPoliticsPunjab

ਕੰਗਣਾ ਰਣੌਤ ਦੀ ਟਿੱਪਣੀ ‘ਤੇ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ, ਸੰਨੀ ਦਿਓਲ ਨੂੰ ਵੀ ਲਿਆ ਆਂੜੇ ਹੱਥੀਂ

ਨਾਭਾ : ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਵੱਲੋਂ ਕਿਸਾਨਾਂ ਦੇ ਅੰਦੋਲਨ ‘ਤੇ ਕੀਤੀ ਗਈ ਵਿਵਾਦਿਤ ਟਿੱਪਣੀ ਦਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜਵਾਬ ਦਿੱਤਾ ਹੈ। ਕੰਗਣਾ ਵੱਲੋਂ ਕਿਸਾਨ ਅੰਦੋਲਨਕਾਰੀਆਂ ਨੂੰ ਖਾਲਿਸਤਾਨੀ ਕਹਿਣ ‘ਤੇ ਧਰਮਸੋਤ ਨੇ ਕਿਹਾ ਕਿ ਜੇਕਰ ਪ੍ਰਦਰਸ਼ਨ ਕਰ ਰਹੇ ਕਿਸਾਨ ਖਾਲਿਸਤਾਨੀ ਹਨ ਤਾਂ ਮੈਂ ਵੀ ਖਾਲਿਸਤਾਨੀ ਹਾਂ। ਸੰਨੀ ਦਿਓਲ ਦੇ ਬਿਆਨ, ਕਿਸਾਨਾਂ ਦੇ ਮਾਮਲੇ ‘ਚ ਵਿਰੋਧੀ ਪਾਰਟੀਆਂ ਦਖਲ ਅੰਦਾਜ਼ੀ ਨਾ ਕਰਨ, ‘ਤੇ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਹੀ ਸੰਨੀ ਦਿਓਲ ਨੂੰ ਸੰਸਦ ਮੈਂਬਰ ਬਣਾ ਕੇ ਭੇਜਿਆ ਹੈ।

ਕੇਜਰੀਵਾਲ ਨੇ ਬਾਰਡਰ ‘ਤੇ ਜਾਣ ਤੋਂ ਬਾਅਦ ਕਿਸਾਨਾਂ ਲਈ ਕਰਤਾ ਵੱਡਾ ਐਲਾਨਕਿਸਾਨਾਂ ਕੋਲ ਭੇਜੇ ਆਪਣੇ ਬੰਦੇ ?

ਫਿਰ ਉਹ ਕੇਂਦਰ ਦੇ ਖਿਲਾਫ ਵਿਰੋਧ ਕਿਉਂ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਨੇ ਕਾਲੇ ਕਨੂੰਨ ਰੱਦ ਕਰਵਾਉਣੇ ਹੁੰਦੇ ਤਾਂ ਉਹ ਪਹਿਲਾਂ ਹੀ ਕਰ ਦਿੰਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸੰਨੀ ਦਿਓਲ ਧਰਮਿੰਦਰ ਦਾ ਪੁੱਤਰ ਹੈ ਤਾਂ ਪ੍ਰਧਾਨਮੰਤਰੀ ਦੇ ਕੋਲ ਜਾ ਕੇ ਆਪਣਾ ਅਸਤੀਫਾ ਦੇਣ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸਿੰਘੂ ਬਾਰਡਰ ‘ਤੇ ਕਿਸਾਨਾਂ ਨੂੰ ਸਮਰਥਨ ਦੇਣ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤੰਜ ਕੱਸਿਆ ਹੈ।

🔴LIVE||ਭਾਰਤ ਬੰਦ ਤੋਂ ਪਹਿਲਾਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ,ਮੋਦੀ ਨੂੰ ਵੱਡਾ ਝਟਕਾ,ਛਿੜੀਕੰਬਣੀ!

ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠਾ ਵਿਅਕਤੀ ਹੈ। ਜਿਨ੍ਹਾਂ ਨੇ ਦਿੱਲੀ ‘ਚ ਤਾਂ ਇਹ ਕਨੂੰਨ ਲਾਗੂ ਕਰ ਦਿੱਤੇ ਹਨ ਹੁਣ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕਹਿ ਰਿਹਾ ਹੈ। ਦਿੱਲੀ ਦੇ ਜੰਤਰ-ਮੰਤਰ ‘ਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਬੈਠ ਜਾਣਾ ਸੀ, ਜਿਸ ਤੋਂ ਬਾਅਦ ਮੌਕੇ ‘ਤੇ ਹੀ ਪੁਲਿਸ ਵੱਲੋਂ ਉਨ੍ਹਾਂ ਦੇ ਟੈਂਟ ਅਤੇ ਕੁਰਸੀਆਂ ਚੱਕ ਲਈਆਂ ਗਈਆਂ। ਇਸ ‘ਤੇ ਧਰਮਸੋਤ ਨੇ ਕਿਹਾ ਕਿ ਮੋਦੀ ਤਾਨਾਸ਼ਾਹੀ ਰਵੱਈਆ ਆਪਣਾ ਰਹੇ ਹਨ ਅਤੇ ਕਿਸਾਨਾਂ ਦੇ ਨਾਲ ਵੀ ਧੱਕਾ ਕਰ ਰਹੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button