Breaking NewsD5 specialEntertainmentNews

ਕੰਗਣਾ ਨੇ ‘ਦ ਫੈਮਲੀ ਮੈਨ 2’ ਦੇ ਟ੍ਰੇਲਰ ‘ਚ ਕੀਤੀ ਸਾਮਾਂਥਾ ਦੀ ਪ੍ਰਸ਼ੰਸ਼ਾ

ਮੁੰਬਈ : ਅਦਾਕਾਰਾ ਕੰਗਣਾ ਰਣੌਤ ਨੇ ਵੀਰਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਨੋਟ ਸਾਂਝਾ ਕੀਤਾ ਹੈ , ਜਿਸ ਵਿੱਚ ਉਨ੍ਹਾਂ ਨੇ ਅਗਲੀ ਵੈਬ ਸੀਰੀਜ ‘ਦ ਫੈਮਲੀ ਮੈਨ 2’ ਦੇ ਟ੍ਰੇਲਰ ‘ਚ ਦੱਖਣੀ ਭਾਰਤੀ ਫਿਲਮਾਂ ਦੀ ਅਦਾਕਾਰ ਸਾਮਾਂਥਾ ਅੱਕੀਨੇਨੀ ਦੀ ਤਾਰੀਫ ਕੀਤੀ ਹੈ । ਸ਼ੋਅ ਦੇ ਟ੍ਰੇਲਰ ਨੂੰ ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਟ੍ਰੇਲਰ ਦੇ ਇੱਕ ਸਨੈਪਸ਼ਾਟ ਨੂੰ ਸਾਂਝਾ ਕੀਤਾ ਹੈ , ਜਿਸ ਵਿੱਚ ਸਾਮਾਂਥਾ ਨਜ਼ਰ ਆ ਰਹੀ ਹੈ। ਇਸਦੇ ਨਾਲ ਉਨ੍ਹਾਂ ਨੇ ਲਿਖਿਆ ਹੈ, ‘‘ਇਸ ਕੁੜੀ ਨੇ ਮੇਰਾ ਦਿਲ ਚੁਰਾ ਲਿਆ ਹੈ। ’’

ਦਿੱਲੀ ਤੋਂ ਆਈ ਵੱਡੀ ਖ਼ਬਰ, ਸਰਕਾਰ ਦੀ ਖੁੱਲ੍ਹੀ ਪੋਲ ! ਵੱਡੇ ਆਗੂ ਨੇ ਕੀਤੇ ਹੋਸ਼ ਉਡਾਊ ਖੁਲਾਸੇ!

ਮਸ਼ਹੂਰ ਵੈਬ ਸੀਰੀਜ ‘ਦ ਫੈਮਲੀ ਮੈਨ’ ਦੇ ਦੂਜੇ ਸੀਜਨ ਦਾ ਪ੍ਰਸਾਰਨ 4 ਜੂਨ ਨੂੰ ਐਮਾਜ਼ੋਨ ਪ੍ਰਾਇਮ ਵੀਡੀਓ ‘ਤੇ ਹੋਵੇਗਾ। ਸੀਰੀਜ ‘ਚ ਲੋਕਪ੍ਰਿਯ ਮਨੋਜ ਬਾਜਪੇਈ ਜਿੱਥੇ ਸੀਜਨ ਵਨ ਦੇ ਆਪਣੇ ਕਿਰਦਾਰ ਨੂੰ ਦੋਹਰਾਉਂਦੇ ਨਜ਼ਰ ਆਉਣਗੇ। ਉਥੇ ਹੀ ਪ੍ਰਿਯਮਣੀ ਰਾਜ, ਸ਼ਾਰਿਬ ਹਾਸ਼ਮੀ, ਸੀਮਾ ਵਿਸ਼ਵਾਸ, ਦਰਸ਼ਨ ਕੁਮਾਰ, ਸ਼ਰਦ ਕੇਲਕਰ, ਸਨੀ ਹਿੰਦੂਜਾ ਅਤੇ ਸ਼ਰੇਆ ਧਨਵੰਤਰੀ ਜਿਹੇ ਕਲਾਕਾਰਾਂ ਨੂੰ ਵੀ ਅਹਿਮ ਭੂਮਿਕਾਵਾਂ ‘ਚ ਸ਼ਾਮਿਲ ਕੀਤਾ ਗਿਆ ਹੈ। ਇਸਦੀ ਖਾਸ ਗੱਲ ਇਹ ਹੈ ਕਿ ਇਸ ਸ਼ੋਅ ਦੇ ਮਾਧਿਅਮ ਨਾਲ ਦੱਖਣੀ ਭਾਰਤੀ ਅਦਾਕਾਰਾ ਸਾਮਾਂਥਾ ਅਕੀਨੇਨੀ ਵੀ ਡਿਜ਼ੀਟਲ ਖੇਤਰ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button