ਕ੍ਰਿਕਟਰ ਹਰਭਜਨ ਸਿੰਘ ਨੇ ਖੋਲ੍ਹੀ ਕੋਵਿਡ-19 ਟੈਸਟਿੰਗ ਲੈਬੋਰਟਰੀ, ਮੁਫ਼ਤ ‘ਚ ਹੋਵੇਗੀ ਜਾਂਚ

ਪੁਣੇ : ਕੋਵਿਡ-19 ਦੀ ਦੂਜੀ ਲਹਿਰ ਆਪਣੀ ਸਿਖ਼ਰ ’ਤੇ ਹੈ ਤਾਂ ਅਜਿਹੇ ਵਿਚ ਬਹੁਤ ਸਾਰੇ ਲੋਕ ਆਪੋ ਆਪਣੀ ਸਮਰੱਥਾ ਅਨੁਸਾਰ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਅਜਿਹੇ ਦੌਰ ਅੰਦਰ ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਪੁਣੇ ਵਿਚ ਇਕ ਮੋਬਾਈਲ ਕੋਵਿਡ-19 ਟੈਸਟਿੰਗ ਲੈਬੋਰਟਰੀ ਖੋਲ੍ਹੀ ਹੈ, ਜੋ ਕਿ ਅੱਜ ਤੋਂ ਚਾਲੂ ਹੋ ਗਈ। ਇਸ ਲੈਬ ਵਿਚ ਗ਼ਰੀਬਾਂ ਦੇ ਕੋਰੋਨਾ ਸੈਂਪਲਾਂ ਦੀ ਜਾਂਚ ਮੁਫ਼ਤ ਕੀਤੀ ਜਾਏਗੀ।
ਦਿੱਲੀ ਤੋਂ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਅਦਾਲਤ ਦਾ ਹੱਕ ‘ਚ ਆਇਆ ਫੈਸਲਾ!
ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ, ‘ਇਸ ਮੁਸ਼ਕਲ ਸਮੇਂ ਵਿਚ ਇਕ ਛੋਟੀ ਜਿਹੀ ਮਦਦ ਹਰ ਵਿਅਕਤੀ ਨੂੰ ਕਰਨੀ ਚਾਹੀਦੀ ਹੈ। ਵਾਹਿਗੁਰੂ ਸਭ ਨੂੰ ਸੁਰੱਖਿਅਤ ਰੱਖੇ…ਅਸੀਂ ਕੋਰੋਨਾ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿਚ ਜਿੱਤ ਦਰਜ ਕਰਾਂਗੇ।’
Let’s do our bit to help another in this difficult times🙏🙏.. may waheguru keep everyone safe .. We will win this fight against #carona https://t.co/k7UfJ20HXt
— Harbhajan Turbanator (@harbhajan_singh) April 23, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.