SportsTop News

ਕੌਮੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ: ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ ਨੇ ਜਿੱਤਿਆ ਸੋਨ ਤਗਮਾ 

ਬਰਨਾਲਾ/ਮਹਿਲ ਕਲਾਂ, 20 ਫਰਵਰੀਕੁਰੂਕਸ਼ੇਤਰ (ਹਰਿਆਣਾ) ਵਿੱਚ ਚੌਥੀ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 2023 ਵਿਚ ਡਿਸਕਸ ਥਰੋਅ ‘ਚ ਡੀ.ਐੱਸ.ਪੀ ਮਹਿਲ ਕਲਾਂ ਸ. ਗਮਦੂਰ ਸਿੰਘ ਚਹਿਲ ਨੇ ਸੋਨ ਤਗਮਾ ਜਿੱਤਿਆ। ਇਸ ਤੋਂ ਇਲਾਵਾ ਸ਼ਾਟਪੁੱਟ ‘ਚ ਉਨ੍ਹਾਂ ਦੀ ਝੋਲੀ ਬਰੌੰਨਜ਼ ਮੈਡਲ ਪਿਆ ਹੈ। ਡੀ.ਐੱਸ.ਪੀ ਮਹਿਲ ਕਲਾਂ ਸ. ਗਮਦੂਰ ਸਿੰਘ ਚਹਿਲ ਦੀ ਨੈਸ਼ਨਲ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ‘ਚ ਪ੍ਰਾਪਤੀ ‘ਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ।
ਦੱਸਣਯੋਗ ਹੈ ਕਿ ਡੀਐੱਸਪੀ ਗਮਦੂਰ ਸਿੰਘ ਚਹਿਲ ਨੇ  ਪੰਜਾਬ ਪੁਲੀਸ ਦਾ ਮਾਣ ਵਧਾਉਂਦੇ ਹੋਏ ਪਿਛਲੇ ਸਮੇਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਰਾਜ ਪੱਧਰੀ ਮੁਕਾਬਲਿਆਂ ‘ਚ ਦੋ ਤਗਮੇ ਹਾਸਿਲ ਕੀਤੇ ਸਨ। ਇਸ ਤੋਂ ਇਲਾਵਾ ਉਹ ਕਈ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ‘ਚ ਪੁਜ਼ੀਸ਼ਨਾਂ ਹਾਸਲ ਕਰ ਚੁੱਕੇ ਹਨ
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button