Press ReleasePunjabTop News

ਕੌਮੀ ਇਨਸਾਫ਼ ਮੋਰਚੇ ਵੱਲੋਂ ਸਿੱਖ ਆਗੂਆਂ,ਕਿਸਾਨ ਆਗੂਆਂ ਅਤੇ ਸੰਤਾਂ ਨਾਲ ਸਾਂਝੀ ਮੀਟਿੰਗ ਮਗਰੋਂ 15 ਅਗਸਤ ਨੂੰ ਚੰਡੀਗੜ੍ਹ ‘ਚ ਮਾਰਚ ਦਾ ਐਲਾਨ

ਫਤਿਹਗੜ੍ਹ ਸਾਹਿਬ : 7 ਜਨਵਰੀ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲਗਾਏ ਕੌਮੀ ਇਨਸਾਫ਼ ਮੋਰਚੇ ਨੂੰ ਮਜ਼ਬੂਤ ਅਤੇ ਤੇਜ ਕਰਨ ਲਈ ਵੱਡੀ ” ਆਰ – ਪਾਰ ਵਿਚਾਰ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਵੱਡੇ ਕਿਸਾਨ ਆਗੂ ਡਾ. ਦਰਸ਼ਨ ਪਾਲ, ਸੁਰਜੀਤ ਸਿੰਘ ਫੂਲ , ਸਤਨਾਮ ਸਿੰਘ ਬਹਿਰੂ, ਰੁਲਦੂ ਸਿੰਘ ਮਾਨਸਾ , ਹਰਿੰਦਰ ਸਿੰਘ ਲੱਖੋਵਾਲ , ਮਲਕੀਤ ਸਿੰਘ ਜ਼ੀਰਾ ਸਮੇਤ 15 ਕਿਸਾਨ ਯੂਨੀਅਨ ਦੇ ਨੁਮਾਇੰਦੇ ਪੁੱਜੇ।

ਪਾਵਰ ਪ੍ਰੋਜੇਕਟ ’ਚੋਂ ਪੰਜਾਬ ਬਾਹਰ! ਹੁਣ ਲੱਗਣਗੇ ਲੰਬੇ-ਲੰਬੇ ਕੱਟ! ਹਿਮਾਚਲ ਲਾ ਗਿਆ ਸਕੀਮ | D5 Channel Punjabi

ਅੱਜ ਦੀ ਮੀਟਿੰਗ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਬਾਬਾ ਚਮਕੌਰ ਸਿੰਘ, ਸੰਤ ਦਰਬਾਰਾ ਸਿੰਘ , ਬਾਬਾ ਗੁਰਮੀਤ ਸਿੰਘ ਢ਼ਾਚਰ ਸਮੇਤ 35 ਮਹਾਂਪੁਰਸ਼ ਪੁੱਜੇ । ਦਮਦਮੀ ਟਕਸਾਲ ਉਦਾਸੀ ਸਪਰਦਾਏ, ਨਿਰਮਲੇ ਸੰਤਾਂ ਇਨਾ ਮਹਾਂਪੁਰਸ਼ਾਂ ਵਿਚ ਸ਼ਾਮਿਲ ਸਨ। ਬਾਬਾ ਸੇਵਾ ਸਿੰਘ, ਬਾਬਾ ਦਰਸ਼ਨ ਸਿੰਘ ਢਕੀ ਵਾਲੇ , ਬਾਬਾ ਲੀਡਰ ਸਿੰਘ ਵਲੋਂ ਆਪਣੇ ਜੱਥੇ ਭੇਜੇ ਗਏ। ਅੱਜ ਜਿਥੇ ਪ੍ਰੋਗਰਾਮਾ ਵਿਚ ਪਦਮ ਸ੍ਰੀ ਜੇਤੂ ਉਲੰਪੀਅਨ ਖਿਡਾਰਨ ਸਾਖਸ਼ੀ ਮਲਿਕ ਵੀ ਹਾਜਰ ਹੋਈ ਉਨਾਂ ਦਾ ਸਾਥ ਦੇਣ ਲਈ ਸੰਗਤਾਂ ਨੇ ਮਤਾ ਪਾਸ ਕੀਤਾ । ਅੱਜ ਦੇ ਪ੍ਰੋਗਰਾਮ ਵਿੱਚ ਹਿੰਦੂ ਸਨਾਤਨੀ ਸੰਤ ਸਤਿਆਨੰਦ ਸਰਸਵਤੀ ਆਪਣੇ ਨਾਲ ਸਨਾਤਨੀ ਸੰਤ ਲੈਕੇ ਹਾਜਰ ਹੋਏ।

CM ਮਾਨ ’ਤੇ ਖੁਫ਼ੀਆ ਏਜੰਸੀਆਂ ਦੀ ਰਿਪੋਰਟ, ਕੇਂਦਰ ਨੇ ਲਿਆ ਵੱਡਾ ਫੈਸਲਾ | D5 Channel Punjabi

ਉਨ੍ਹਾਂ ਨੇ ਪੰਥ ਦੀਆਂ ਮੰਗਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੂਰਨ ਸਾਥ ਦੇਣ ਦਾ ਦੇਣਗੇ। । ਅੱਜ ਕੌਮੀ ਇਨਸਾਫ਼ ਮੋਰਚੇ ਵਲੋਂ ਰੱਖੇ ਗਏ ਮਤਿਆਂ ਵਿਚ 20 ਜੂਨ ਨੂੰ ਦਿੱਲ੍ਹੀ ਵਿਖੇ ਸੰਕੇਤਕ ਪ੍ਰਦਰਸ਼ਨ, 15 ਜੁਲਾਈ ਨੂੰ ਜਿਲਾ ਹੈਡ ਕੁਆਰਟਰਾਂ ਉਤੇ ਕੇਜਰੀਵਾਲ ਭਗਵੰਤ ਮਾਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਪੁਤਲੇ ਸਾੜੇ ਜਾਣਗੇ । ਇਹ ਮਤਾ ਵੀ ਪਾਸ ਕੀਤਾ ਗਿਆ ਕੇ ਅਜਾਦੀ ਦਿਵਸ ਮੌਕੇ 15 ਅਗਸਤ ਨੂੰ ਚੰਡੀਗੜ੍ਹ ਮੁੱਖ ਮੰਤਰੀ ਅਤੇ ਗਵਰਨਰ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।

ਵਾਲ-ਵਾਲ ਬਚਿਆ ਗੈਂਗਸਟਰ ਬਿਸ਼ਨੋਈ! ਦੇਰ ਰਾਤ ਲਿਆ ਵੱਡਾ ਫੈਸਲਾ! | D5 Channel Punjabi

ਅੱਜ ਦੇ ਪ੍ਰੋਗਰਾਮ ਵਿੱਚ ਸਾਰੀਆਂ ਸਿੱਖ ਸ਼ਖਸ਼ੀਅਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਗਤ ਨੇ ਸਾਥ ਦੇਣ ਦਾ ਭਰੋਸਾ ਦਿੱਤਾ । ਅੱਜ ਦੀ ਮੀਟਿੰਗ ਅਮਰ ਸਿੰਘ ਚਾਹਲ ਅਮਰੀਕ ਸਿੰਘ ਸ਼ਾਹਪੁਰ ਅਤੇ ਮਿਠੂ ਸਿੰਘ ਕਾਹਨਕੇ , ਐਸਜੀਪੀਸੀ ਮੈਂਬਰ, ਸੁਖਰਾਜ ਸਿੰਘ ਨੀਆਮੀ ਵਾਲਾ , ਹਰਕੀਰਤ ਸਿੰਘ ਰਾਣਾ, ਬਾਪੂ ਗੁਰਚਰਨ ਸਿੰਘ, ਪਾਲ ਸਿੰਘ ਫਰਾਂਸ, ਰਾਜਾ ਰਾਜਿੰਦਰ ਸਿੰਘ ( ਬਸਪਾ ) ਬਾਬਾ ਸੁਖਵਿੰਦਰ ਸਿੰਘ ਅਦ ਧਰਮੀ ਸੰਤ, ਗੁਰਦੀਪ ਸਿੰਘ ਬਠਿੰਡਾ, ਤਰੁਣ ਜੈਨ ਬਾਵਾ , ਬਲਵਿੰਦਰ ਸਿੰਘ, ਰੁਪਿੰਦਰ ਸਿੰਘ ਲੋਕ ਅਧਿਕਾਰ ਲਹਿਰ, ਪ੍ਰੋ ਬਲਜਿੰਦਰ ਸਿੰਘ , ਪ੍ਰੋ ਮਹਿੰਦਰ ਪਾਲ ਸਿੰਘ, ਗੁਰਿੰਦਰ ਸਿੰਘ ਬਾਜਵਾ ਐਡਵੋਕੇਟ ਗੁਰਸ਼ਰਨ ਸਿੰਘ ਤੇ ਦਿਲਸ਼ੇਰ ਸਿੰਘ , ਬਲਜੀਤ ਸਿੰਘ ਭਾਊ, ਬਗਾ ਸਿੰਘ ਮਜ਼ਦੂਰ ਆਗੂ , ਇੰਦਰਬੀਰ ਸਿੰਘ, ਗੁਰਿੰਦਰ ਪਾਲ ਸਿੰਘ , ਗੁਰਨਾਮ ਸਿੰਘ ਸਿੱਧੂ ਸਮੇਤ ਸੈਕੜੇ ਪਤਵੰਤੇ ਹਾਜਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button