ਕੋਰੋਨਾ ਸੰਕਟ ਦੌਰਾਨ ਜ਼ਰੂਰਤਮੰਦਾਂ ਲਈ ਮਸੀਹਾ ਬਣੇ ਸੋਨੂੰ ਸੂਦ, ਹੁਣ 20 ਹਜ਼ਾਰ ਮਜ਼ਦੂਰਾਂ ਲਈ ਕਰਨਗੇ ਘਰ ਦਾ ਇੰਤਜ਼ਾਮ
ਮੁੰਬਈ: ਬਾਲੀਵੁੱਡ ਅਦਾਕਾਰ ਸੋਨੂ ਸੂਦ ਕੋਰੋਨਾ ਸੰਕਟ ਦੇ ਦੌਰਾਨ ਪਰਵਾਸੀ ਮਜਦੂਰਾਂ ਦੇ ਲਈ ਮਸੀਹਾ ਬਣ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਇਸ ਸੰਕਟ ਦੀ ਘੜੀ ‘ਚ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕੀਤੀ ਹੈ। ਹੁਣ ਇੱਕ ਵਾਰ ਫਿਰ ਸੋਨੂ ਸੂਦ 20 ਹਜ਼ਾਰ ਮਜਦੂਰਾਂ ਲਈ ਘਰ ਦਾ ਇੰਤਜ਼ਾਮ ਕਰਨ ਜਾ ਰਹੇ ਹਨ। ਸੋਨੂ ਨੇ ਪਰਵਾਸੀ ਮਜ਼ਦੂਰਾਂ ਦਾ ਆਰਥਿਕ ਸੰਕਟ ਦੂਰ ਕਰਨ ਲਈ ਪਹਿਲਾਂ ‘ਪਰਵਾਸੀ ਰੋਜਗਾਰ’ ਜੋਬ ਪੋਰਟਲ ਸ਼ੁਰੂ ਕੀਤਾ ਸੀ। ਹੁਣ ਉਹ ਉਨ੍ਹਾਂ 20 ਹਜ਼ਾਰ ਕਰਮਚਾਰੀਆਂ ਨੂੰ ਰਹਿਣ ਦੀ ਜਗ੍ਹਾ ਉਪਲਬਧ ਕਰਾਉਣਗੇ, ਜਿਨ੍ਹਾਂ ਨੇ ਨੋਇਡਾ ‘ਚ ਇੱਕ ਗਾਰਮੈਂਟ ਕੰਪਨੀ ‘ਚ ਨੌਕਰੀ ਲਈ ਅਪਲਾਈ ਕੀਤਾ ਹੈ। ਇਸਦੀ ਘੋਸ਼ਣਾ ਸੋਨੂ ਸੂਦ ਨੇ ਕੀਤੀ ਹੈ।
BIG BREAKING-ਕੇਜਰੀਵਾਲ ਨੂੰ ਲੱਗਿਆ ਬਹੁਤ ਵੱਡਾ ਝਟਕਾ! ਵੱਡੇ ਸਿੱਖ ਲੀਡਰ ਨੇ ਛੱਡਿਆ ਸਾਥ
ਸੋਨੂ ਸੂਦ ਨੇ ਟਵੀਟ ਕਰ ਲਿਖਿਆ, ‘‘ਮੈਨੂੰ ਹੁਣ 20 ਹਜ਼ਾਰ ਪ੍ਰਵਾਸੀਆਂ ਲਈ ਰਹਿਣ ਦੀ ਜਗ੍ਹਾ ਪੇਸ਼ਕਸ਼ ਕਰਨ ‘ਚ ਖੁਸ਼ੀ ਹੋ ਰਹੀ ਹੈ, ਜਿਨ੍ਹਾਂ ਨੂੰ ਪਰਵਾਸੀ ਰੋਜ਼ਗਾਰ ਦੇ ਮਾਧਿਅਮ ਨਾਲ ਨੋਇਡਾ ‘ਚ ਗਾਰਮੈਂਟ ਫੈਕਟਰੀ ‘ਚ ਨੌਕਰੀ ਪ੍ਰਦਾਨ ਕੀਤੀ ਗਈ ਹੈ। ਐਨਏਈਸੀ ਪ੍ਰਧਾਨ ਲਲਿਤ ਠੁਕਰਾਲ ਦੇ ਸਮਰਥਨ ਨਾਲ ਅਸੀਂ ਇਸ ਨੇਕ ਕੰਮ ਲਈ 24 ਘੰਟੇ ਕੰਮ ਕਰਾਂਗੇ।’ ਸੋਨੂ ਨੇ ਆਪਣੀ ਫੋਟੋ ਦੇ ਨਾਲ ਇੱਕ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ‘‘ਮੇਰਾ ਵਾਅਦਾ ਰੋਜ਼ਗਾਰ ਦੇ ਨਾਲ ਹੁਣ ਘਰ ਵੀ, 20 ਹਜ਼ਾਰ ਪਰਵਾਸੀ ਭਰਾ – ਭੈਣਾਂ ਦੇ ਰਹਿਣ ਦੀ ਵਿਵਸਥਾ ਤਿਆਰ।’
I am delighted to now offer accommodation for 20,000 migrated workers who have also been provided jobs in garment units in #Noida through @PravasiRojgar. With the support of #NAEC President Shri Lalit Thukral, we will work round the clock for this noble cause 😇 @lalit_thukral pic.twitter.com/XejomrrPaL
— sonu sood (@SonuSood) August 24, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.