ਕੋਰੋਨਾ ਵੈਕਸੀਨ ਨੂੰ ਲੈ ਕੇ ਅੱਜ ਮਿਲ ਸਕਦੀ ਹੈ ਵੱਡੀ ਖੁਸ਼ਖਬਰੀ !

ਲੰਦਨ : ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਵਿਸ਼ਵ ਦੇ ਵੱਖ – ਵੱਖ ਦੇਸ਼ਾਂ ‘ਚ ਕੋਰੋਨਾ ਦੀ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ ‘ਚ 100 ਤੋਂ ਜਿਆਦਾ ਪ੍ਰਯੋਗ ਅਤੇ ਪ੍ਰੀਖਣ ਹੋ ਰਹੇ ਹਨ। ਕੋਰੋਨਾ ਵੈਕਸੀਨ ਬਣਾਉਣ ਲਈ ਕਈ ਕੰਪਨੀਆਂ ਦਿਨ – ਰਾਤ ਕੋਸ਼ਿਸ਼ਾਂ ‘ਚ ਲੱਗੀਆ ਹਨ ਪਰ ਇਸ ਮਹਾਮਾਰੀ ਦਾ ਇਲਾਜ਼ ਲੱਭਣ ਦੀ ਦਿਸ਼ਾ ‘ਚ ਅੱਜ ਵੀਰਵਾਰ ਦਾ ਦਿਨ ਬੇਹੱਦ ਖਾਸ ਸਾਬਤ ਹੋ ਸਕਦਾ ਹੈ ਕਿਉਂਕਿ ਅੱਜ ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਗਈ ਵੈਕਸੀਨ ਦੇ ਸ਼ੁਰੂਆਤੀ ਟਰਾਇਲ ਦੇ ਨਤੀਜੇ ਘੋਸ਼ਿਤ ਹੋ ਸਕਦੇ ਹਨ।
LIVE ਇੰਟਰਵਿਊ ‘ਚ ਭੜਕੇ ਸੁਖਦੇਵ ਸਿੰਘ ਢੀਂਡਸਾ | ਅਕਾਲ ਤਖ਼ਤ ‘ਤੇ ਜਾਣ ਦੀ ਚੁਣੌਤੀ ਦਿੱਤੀ | Sukhdev Singh Dhindsa
ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾ ਜੇਨੇਕਾ ਕੰਪਨੀ ਮਿਲਕੇ ਵੈਕਸੀਨ ਨੂੰ ਬਣਾ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਆਈਟੀਵੀ ਦੇ ਰਾਜਨੀਤਕ ਸੰਪਾਦਕ ਰਾਬਰਟ ਪੇਸਟਨ ਨੇ ਦਾਅਵਾ ਕੀਤਾ ਹੈ ਕਿ ਅੱਜ ਕੋਰੋਨਾ ਵੈਕਸੀਨ ਨੂੰ ਲੈ ਕੇ ਅਹਿਮ ਘੋਸ਼ਣਾ ਹੋ ਸਕਦੀ ਹੈ। ਉਨ੍ਹਾਂ ਦੇ ਇਸ ਦਾਅਵੇ ਤੋਂ ਬਾਅਦ ਸਭ ਦੀ ਨਜਰਾਂ ਇਸ ਵੱਲ ਟਿਕੀਆਂ ਹਨ ਕਿਉਂਕਿ ਵਿਸ਼ਵ ਸਿਹਤ ਸੰਗਠਨ ਨੇ ਜੂਨ ‘ਚ ਕਿਹਾ ਸੀ ਕਿ ਐਸਟਰਾ ਜੇਨੇਕਾ ਕੋਰੋਨਾ ਵੈਕਸੀਨ ਵਿਕਸਿਤ ਕਰਨ ਦੀ ਦਿਸ਼ਾ ‘ਚ ਸਭ ਤੋਂ ਐਡਵਾਂਸ ਹੈ।
ਆਹ ਮਾਸਟਰਨੀ ਨੇ ਲੈ ਲਿਆ ਸਿੱਖਾਂ ਨਾਲ ਪੰਗਾ,ਹੁਣ ਗੁਰੂ ਦੇ ਸਿੰਘ ਸਿਖਾਉਣਗੇ ਮਾਸਟਰਨੀ ਨੂੰ ਪੜਾਉਣਾ!
ਪੇਸਟਨ ਨੇ ਆਪਣੇ ਬਲਾਗ ‘ਚ ਕਿਹਾ ਕਿ ਮੈਂ ਸੁਣ ਰਿਹਾ ਹਾਂ ਕਿ ਵੀਰਵਾਰ ਨੂੰ ਆਕਸਫੋਰਡ ਦੇ ਵੱਲੋਂ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਸ਼ੁਰੂਆਤੀ ਟਰਾਇਲ ਦੇ ਸੰਬੰਧ ਵਿੱਚ ਵੱਡੀ ਅਤੇ ਪੌਜ਼ੀਟਿਵ ਖ਼ਬਰ ਮਿਲ ਸਕਦੀ ਹੈ। ਇਸਦੀ ਸੰਭਾਵਿਕ ਵੈਕਸੀਨ ਉਂਜ ਵੀ ਫੇਜ – 3 ਸਤਰ ‘ਤੇ ਹੈ ਯਾਨੀ ਇਨਸਾਨਾਂ ‘ਤੇ ਇਸਦੇ ਟਰਾਇਲ ਹੋ ਰਹੇ ਹਨ। ਹਾਲਾਂਕਿ ਇਹ ਵੀ ਸੱਚ ਹੈ ਕਿ ਫੇਜ – 1 ਪ੍ਰੀਖਣ ਦੇ ਨਤੀਜੇ ਅਜੇ ਤੱਕ ਸਾਰਵਜਨਿਕ ਨਹੀਂ ਕੀਤੇ ਗਏ।
Private School | ਪ੍ਰਾਈਵੇਟ ਸਕੂਲਾਂ ਨੂੰ ਫੇਰ ਲੱਗਿਆ ਝਟਕਾ! ਆਹ ਸੁਣੋ ਕਿਵੇਂ ਸਰਕਾਰੀ ਸਕੂਲਾਂ ਦਾ ਬੇੜਾ ਡੋਬਿਆ?
ਉਸ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਸਰੀਰ ਦੇ ਅੰਦਰ ਕੋਰੋਨਾ ਦੇ ਖਿਲਾਫ ਜੰਗ ‘ਚ ਇਹ ਕਿੰਨੀ ਅਸਰਕਾਰੀ ਹੈ। ਹਾਲਾਂਕਿ ਇਸਨ੍ਹੂੰ ਵਿਕਸਿਤ ਕਰ ਰਹੇ ਡਿਵੈਲਪਰਸ ਦਾ ਕਹਿਣਾ ਹੈ ਕਿ ਉਹ ਇਸਦੇ ਨਤੀਜਿਆਂ ਤੋਂ ਬੇਹੱਦ ਉਤਸਾਹਿਤ ਹਨ। ਆਕਸਫੋਰਡ ਦੇ ਟ੍ਰਾਇਲ ਦੇ ਨਤੀਜਿਆਂ ਦਾ ਅਧਿਕਾਰਕ ਐਲਾਨ ਅਜੇ ਨਹੀਂ ਹੋਇਆ ਹੈ ਅਤੇ ਇਨ੍ਹਾਂ ਦੇ ਵੀਰਵਾਰ ਨੂੰ ਦਿ ਲੈਂਸੇਟ ਵਿਚ ਛੱਪਣ ਦੀ ਉਮੀਦ ਹੈ। ਕੰਪਨੀ ਨੇ ਪਹਿਲਾਂ ਹੀ ਦੁਨੀਆ ਭਰ ਦੀਆਂ ਕਈ ਸਰਕਾਰਾਂ ਦੇ ਨਾਲ ਵੈਕਸੀਨ ਵਿਕਸਿਤ ਹੋਣ ਦੇ ਨਾਲ ਹੀ ਸਪਲਾਈ ਲਈ ਸਮਝੌਤੇ ਕਰ ਲਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.