NewsBreaking NewsD5 specialIndiaPoliticsPunjab

ਕੋਰੋਨਾ ਵਿਰੁੱਧ ਲੜ ਰਹੇ ‘ਯੋਧਿਆਂ ”ਤੇ ਹਮਲੇ ਨਿੰਦਣਯੋਗ – ਆਪ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰਫ਼ਿਊ ਦੌਰਾਨ ਪੁਲਸ ਅਤੇ ਸਿਹਤ ਕਰਮੀਆਂ ‘ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਿਆਂ ਕੀਤੀ ਹੈ। ‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸੀਨੀਅਰ ਆਗੂ ਅਮਨ ਅਰੋੜਾ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ (ਸਾਰੇ ਵਿਧਾਇਕ) ਨੇ ਐਤਵਾਰ ਨੂੰ ਪਟਿਆਲਾ ‘ਚ ਕੁੱਝ ਹੁੱਲੜਬਾਜ਼ਾਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Police Barricade | ਇਕ ਹੋਰ ਪੁਲਿਸ ਕਾਂਡ, ਬੈਰੀਕੇਡ ਤੋੜੇ.. ਅਖੌਤੀ ਨਿਹੰਗਾਂ ਵਰਗੀ ਹਰਕਤ! | D5 Channel Punjabi

ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਹਮਲੇ ਦੇ ਦੋਸ਼ੀਆਂ ‘ਤੇ ਜਿੰਨੀ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਉਹ ਕੀਤੀ ਜਾਵੇ ਤਾਂ ਕਿ ਭਵਿੱਖ ‘ਚ ਅਜਿਹੀ ਹਰਕਤ ਕਰਨ ਲਈ ਕਿਸੇ ਦਾ ਹੌਸਲਾ ਨਾ ਪਵੇ। ਭਗਵੰਤ ਮਾਨ ਨੇ ਕਿਹਾ ਕੋਰੋਨਾ ਕਾਰਨ ਪੂਰੀ ਦੁਨੀਆ ਦੁੱਖ ਭਰੇ ਹਲਾਤਾਂ ‘ਚ ਗੁਜ਼ਰ ਰਹੀ ਹੈ ਅਤੇ ਇਸ ਮਹਾਂਮਾਰੀ ‘ਤੇ ਘਰਾਂ ‘ਚ ਬੈਠ ਕੇ ਹੀ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਸਾਨੂੰ ਸਭ ਨੂੰ ਜ਼ਿੰਮੇਵਾਰੀ ਨਾਲ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਵਾਂਗ ਕਈ ਹੋਰ ਥਾਵਾਂ ‘ਤੇ ਵੀ ਪੁਲਸ-ਪ੍ਰਸ਼ਾਸਨ ਅਤੇ ਸਿਹਤ ਕਰਮੀਆਂ ‘ਤੇ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਹਨ।

Corona Breaking News | Punjab ਦੇ ਵੱਡੇ Police Officer ਨੂੰ ਵੀ ਹੋਇਆ Coronavirus | Punjab Police Officer

ਜੋ ਇਸ ਔਖੀ ਘੜੀ ਨੂੰ ਹੋਰ ਦੁਖਦਾਇਕ ਬਣਾਉਂਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਪੁਲਸ ਅਧਿਕਾਰੀ ਤੇ ਮੁਲਾਜ਼ਮ, ਡਾਕਟਰ, ਨਰਸ, ਪੈਰਾਮੈਡੀਕਲ ਸਟਾਫ਼, ਐਂਬੂਲੈਂਸ ਡਰਾਈਵਰ ਅਤੇ ਸਫ਼ਾਈ ਕਰਮਚਾਰੀ ਇਸ ਸਮੇਂ ਆਪਣੇ ਘਰ ਅਤੇ ਪਰਿਵਾਰ ਛੱਡ ਕੇ ਕੋਰੋਨਾ ਵਾਇਰਸ ਵਿਰੁੱਧ ਲੋਕ ਸਵਾ ‘ਚ ਲੱਗੇ ਹੋਏ ਹਨ। ਜੇਕਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਰੁਕੀਆਂ ਤਾਂ ਇਹ ‘ਯੋਧੇ’ ਕਿਸ ਹੌਸਲੇ ਨਾਲ ਕੋਰੋਨਾ ‘ਤੇ ਫ਼ਤਿਹ ਪਾਉਣਗੇ? ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਸਮੇਤ ‘ਆਪ’ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਵਿਰੁੱਧ ਨਿੱਤਰੇ ਪੁਲਸ-ਪ੍ਰਸ਼ਾਸਨ ਦੇ ਕਰਮਚਾਰੀਆਂ, ਡਾਕਟਰਾਂ, ਨਰਸਾਂ, ਪੈਰਾਮੈਡੀਕਲ ਕਰਮੀਆਂ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਸਫ਼ਾਈ ਸੇਵਕਾਂ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਸੁਰੱਖਿਅਤ ਸਾਜੋ-ਸਮਾਨ (ਕਿੱਟ) ਅਤੇ ਇੱਕ ਕਰੋੜ ਰੁਪਏ ਦਾ ਬੀਮਾ ਕਵਰ ਐਲਾਨਿਆ ਜਾਵੇ।

ਕਿਉਂ ਬਿਮਾਰੀ ਦਾ ਬਹਾਨਾ ਲਗਾ ਕੇ Duty ਤੋਂ ਭੱਜ ਰਹੇ Doctor, ਨਰਸਾਂ | ਸਿਹਤ ਮੰਤਰੀ ਨਾਲ Exclusive ਗੱਲਬਾਤ

ਇਸ ਤੋਂ ਇਲਾਵਾ ਕੋਰੋਨਾ ਵਾਇਰਸ ‘ਤੇ ਪੂਰੀ ਤਰਾਂ ਫ਼ਤਿਹ ਪਾਏ ਜਾਣ ਉਪਰੰਤ ਇਨਾਂ ਦਾ ਉਚੇਚੇ ਤੌਰ ‘ਤੇ ਸਨਮਾਨ ਹੋਵੇ। ਵਿਸ਼ੇਸ਼ ਇਨਾਮੀ ਭੱਤੇ ਅਤੇ ਤਰੱਕੀਆਂ ਦਿੱਤੀਆਂ ਜਾਣ। ਜੋ ਕਰਮਚਾਰੀ ਸਾਲਾਂ-ਬੱਧੀ ਕੱਚੇ ਚੱਲੇ ਆ ਰਹੇ ਹਨ ਅਤੇ ਕੋਰੋਨਾ ਵਿਰੁੱਧ ਮੂਹਰਲੀ ਕਤਾਰ ‘ਚ ਖੜ ਕੇ ਲੜ ਰਹੇ ਹਨ, ਉਨਾਂ ਨੂੰ ਪੱਕੇ ਕਰਨ ਦਾ ਸਿਧਾਂਤਕ ਫ਼ੈਸਲਾ ਤੁਰੰਤ ਲਿਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button