NewsBreaking NewsD5 specialEntertainment

ਕੋਰੋਨਾ ਵਾਇਰਸ ਨਾਲ ਹੋਣ ਵਾਲੀ ਮੌਤ ਤੋਂ ਬਚਣਾ ਹੈ ਤਾਂ ਖਾਓ ਘੱਟ ਖਾਣਾ : ਬ੍ਰਿਟਿਸ਼ ਮੰਤਰੀ

ਲੰਦਨ : ਬ੍ਰਿਟੇਨ ਦੇ ਜੂਨੀਅਰ ਸਿਹਤ ਮੰਤਰੀ ਹੈਲੇਨ ਵਾਟਲੀ ਨੇ ਬ੍ਰਿਟਿਸ਼ ਦੇ ਲੋਕਾਂ ਨੂੰ ਕਿਹਾ ਕਿ ਉਹ ਆਪਣਾ ਮੋਟਾਪਾ ਘੱਟ ਕਰਨ ਅਤੇ ਥੋੜਾ ਘੱਟ ਭੋਜਨ ਖਾਣ। ਦਰਅਸਲ ਮੋਟਾਪੇ ਦੀ ਵਜ੍ਹਾ ਨਾਲ ਕੋਰੋਨਾ ਵਾਇਰਸ ਨਾਲ ਮੌਤ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਬਾਡੀ ਮਾਸ ਇੰਡੈਕਸ(BMI) 40 ਤੋਂ ਜ਼ਿਆਦਾ ਹੈ, ਉਨ੍ਹਾਂ ਦੇ ਕੋਰੋਨਾ ਸੰਕਰਮਣ ਦੀ ਵਜ੍ਹਾ ਨਾਲ ਹੋਣ ਵਾਲੀ ਮੌਤ ਦਾ ਖ਼ਤਰਾ ਦੁੱਗਣਾ ਹੋ ਜਾਂਦਾ ਹੈ। ਦਰਅਸਲ ਬ੍ਰਿਟੇਨ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸਨੂੰ ਦੇਖਦੇ ਹੋਏ ਬ੍ਰਿਟੇਨ ਨੇ ਲੋਕਾਂ ਨੂੰ ਸਪੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ।

ਪਟਿਆਲਾ ‘ਚ ਲੋਕਾਂ ਦੀ ਸ਼ਰਮਨਾਕ ਹਰਕਤ, ਰੈਸਟੋਰੈਂਟ ‘ਚ ਸ਼ਰੇਆਮ ਚੱਲ ਰਿਹਾ ਸੀ ਆਹ ਕੰਮ, Video Viral

ਇਸਦੇ ਨਾਲ ਹੀ ਸਪੇਨ ਨੂੰ ਵੀ ਸੁਰੱਖਿਅਤ ਦੇਸ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ। ਟ੍ਰਾਂਸਪੋਰਟ ਵਿਭਾਗ ਨੇ ਸ਼ਨੀਵਾਰ ਦੇਰ ਸ਼ਾਮ ਇੱਕ ਬਿਆਨ ਜਾਰੀ ਕਰ ਚਿਤਾਵਨੀ ਦਿੱਤੀ ਕਿ ਸਪੇਨ ਤੋਂ ਪਰਤਣ ਵਾਲੇ ਵਿਅਕਤੀਆਂ ਨੂੰ ਆਪਣੇ ਆਪ ਨੂੰ ਕੁਆਰਨਟਾਇਨ ਕਰਨਾ ਹੋਵੇਗਾ। ਸਪੇਨ ‘ਚ ਪਿਛਲੇ ਦੋ ਦਿਨਾਂ ‘ਚ ਕੋਰੋਨਾ ਸੰਕਰਮਣ ਦੇ 900 ਤੋਂ ਜਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਸੁਚੇਤ ਕੀਤਾ ਹੈ ਕਿ ਦੇਸ਼ ‘ਚ ਸੰਕਰਮਣ ਦੇ ਕਹਿਰ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ, ਜਿੱਥੇ ਵਾਇਰਸ ਦੀ ਵਜ੍ਹਾ ਨਾਲ 28,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਖੰਨੇ ਥਾਣੇ ਅੰਦਰ ਸਿੱਖ ਪਿਓ ਪੁੱਤ ਨੂੰ ਨੰਗਾ ਕਰਨ ਦੇ ਮਾਮਲੇ ‘ਚ ਨਵਾਂ ਮੋੜ!

ਦੱਸ ਦਈਏ ਕਿ ਯੂਰੋਪ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਦੇਸ਼ ਬ੍ਰਿਟੇਨ ਹੈ, ਜਿੱਥੇ ਲੱਗਭੱਗ 3 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਹਾਮਾਰੀ ਦੀ ਵਜ੍ਹਾ ਨਾਲ ਹੁਣ ਤੱਕ 45,800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਭਰ ‘ਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਦੀ ਗਿਣਤੀ 1.63 ਕਰੋੜ ਹੋ ਚੁੱਕੀ ਹੈ। ਦੁਨੀਆਭਰ ‘ਚ ਮੁਖ ਰੂਪ ਤੋਂ 150 ਤੋਂ ਜ਼ਿਆਦਾ ਵੈਕਸੀਨ ‘ਤੇ ਕੰਮ ਚੱਲ ਰਿਹਾ ਹੈ। ਇਹਨਾਂ ‘ਚੋਂ ਜ਼ਿਆਦਾਤਰ ਵੈਕਸੀਨ ਅਜੇ ਪ੍ਰੀ – ਕਲੀਨੀਕਲ ਟਰਾਇਲ ਤੱਕ ਹੀ ਪਹੁੰਚੀ ਹੈ। ਬਹੁਤ ਘੱਟ ਵੈਕਸੀਨ ਅਜਿਹੀ ਹੈ, ਜੋ ਦੂਜੇ ਜਾਂ ਤੀਸਰੇ ਪੜਾਅ ‘ਚ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button