Breaking NewsD5 specialInternationalNews

ਕੋਰੋਨਾ ਵਾਇਰਸ ਦੀ ਵੈਕਸੀਨ ਲੈਣ ਤੋਂ ਤੁਰੰਤ ਬਾਅਦ ਵਿਗੜੀ ਨੌਜਵਾਨ ਦੀ ਤਬੀਅਤ

ਵਾਸ਼ਿੰਗਟਨ : ਪੂਰੀ ਦੁਨੀਆਂ ‘ਚ ਵੈਕਸੀਨ ਦਾ ਟ੍ਰਾਈਲ ਚੱਲ ਰਿਹਾ ਹੈ। ਜਿਥੇ ਕੁਝ ਵੈਕਸੀਨ ਆਪਣਾ ਅਸਰ ਦਿਖਾ ਰਹੀ ਹੈ ਤੇ ਉੱਥੇ ਹੀ ਕੁਝ ਵੈਕਸੀਨ ਨੇ ਮਾੜੇ ਪ੍ਰਭਾਵ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਇਸ ‘ਚ ‘ਫਾਈਜ਼ਰ ਵੈਕਸੀਨ’ ਦਾ ਨਾਮ ਵੀ ਜੁੜ ਗਿਆ। ਅਮਰੀਕਾ ਦੇ ਅਲਾਸਕਾ ਸ਼ਹਿਰ ਦੇ ਇਕ ਹੈਲਥ ਵਰਕਰ ਨੇ ਜਿਵੇਂ ਹੀ ਇਹ ਵੈਕਸਿਨ ਲਗਵਾਈ ਤਾਂ ਉਸ ਨੂੰ ਐਲਰਜੀ ਹੋਣ ਲੱਗ ਗਈ। ਇਹ ਐਲਰਜ਼ੀ ਕਾਫੀ ਗੰਭੀਰ ਸੀ, ਇਸ ਹੈਲਥ ਵਰਕਰ ਨੂੰ ਉਹੀ ਦਿਕਤ ਹੋ ਰਹੀ ਸੀ ਜੋ ਪਿਛਲੇ ਹਫਤੇ ਬ੍ਰਿਟੇਨ ਦੇ 2 ਲੌਕਾਂ ਨੂੰ ਹੋਈ ਸੀ।ਯੂਕੇ ਦੇ ਮੈਡੀਕਲ ਰੈਗੂਲੇਟਰ ਦਾ ਕਹਿਣਾ ਹੈ ਕਿ ਜਿਨ੍ਹਾਂ ਲੌਕਾ ਨੂੰ ਐਨਾਫਿਲੇਕਸਿਸ ਦੀ ਸਮੱਸਿਆ ਹੈ  ਜਾਂ ਕੋਈ ਦਵਾਈ ਜਾਂ ਕੁੱਝ ਖਾਣ ਪੀਣ ਦੀਆਂ ਚੀਜ਼ਾ ਤੋਂ ਐਲਰਜੀ ਹੈ ਤਾਂ ਉਹਨਾਂ ਨੂੰ ਫਾਇਜ਼ਰ-ਬਾਇਓਐਨਟੇਕ ਦੀ ਕੋਵਿਡ-19 ਵੈਕਸੀਨ ਨਹੀਂ ਲੈਣੀ।

🔴LIVE | ਕੇਂਦਰ ਨੇ ਕਿਸਾਨਾਂ ਲਈ ਭੇਜੀ ਅੱਠ ਪੇਜਾ ਦੀ ਚਿੱਠੀ ਮੰਗਾਂ ਮੰਨਣ ਨੂੰ ਹੋਈ ਤਿਆਰ, ਦੇਵੇਗੀ ਲਿਖਤੀ

ਅਮਰੀਕਾ ਦੇ ਫੂਡ ਅਤੇ ਡਰੱਗ ਵਿਭਾਗ ਨੇ ਕਿਹਾ ਕਿ ਐਲਰਜੀ ਵਾਲੇ ਲੋਕਾਂ ਨੂੰ ਵੈਕਸੀਨ ਲੈਣ ਤੋਂ ਪਹਿਲਾ ਪੂਰੀ ਸੁਰੱਖਿਆ ਲੈ ਲੈਣੀ ਚਾਹੀਦੀ ਹੈ।ਜਿਹੜੇ ਲੋਕਾਂ ਨੂੰ ਇਸ ਵੈਕਸੀਨ ਨਾਲ ਪਹਿਲਾ ਐਲਰਜੀ ਹੋ ਚੁੱਕੀ ਹੈ ਉਨ੍ਹਾਂ ਨੂੰ ਇਸ ਵੈਕਸੀਨ ਦੀ ਵਰਤੋਂ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅਲਾਸਕਾ ਦੇ ਹੈਲਥ ਵਰਕਰ ਨੂੰ ਜੂਨੇ ਦੇ ਐਮਰਜੈਸੀ ਡਿਮਾਰਟਮੈਂਟ ‘ਚ ਭਰਤੀ ਕੀਤਾ ਗਿਆ ਸੀ। ਐਮਰਜੈਸੀ ਡਿਮਾਰਟਮੈਂਟ ਦੇ ਡਾਇਰੈਕਟਰ ਲਿੰਡੀ ਜੌਂਸ ਨੇ ਦੱਸਿਆ ਮਰੀਜ਼ ਨੂੰ ਪਹਿਲਾ ਇਹ ਐਲਰਜੀ ਦੀ ਸੱਮਸਿਆ ਨਹੀਂ ਸੀ,ਪਰ ਹੁਣ ਮਰੀਜ਼ ਦੀ ਹਾਲਾਤ ‘ਚ ਸੁਧਾਰ ਹੈ। ਇਕ ਅਧਖੜ ਉਮਰ ਦੇ ਬੰਦੇ ਦਾ ਇੰਲਾਜ ਇਸ ਐਲਰਜੀ ਵਾਲੇ ਟ੍ਰੀਟਮੈਟ ਨਾਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸ ਦੀ ਹਾਲਾਤ ‘ਚ ਸੁਧਾਰ ਹੋਇਆ।

ਕਿਸਾਨਾਂ ਦੇ ਧੱਕੇ ਚੜ੍ਹੇ ਮੋਦੀ ਦੇ ਕੁਝ ਬੰਦੇ!ਉਹ ਵੀ ਮੰਨੇ ਮੋਦੀ ਦੀ ਗ਼ਲਤੀ,ਫੇਰ ਲਗਾਏ ਕਿਸਾਨਾਂ ਦੇ ਨਾਅਰੇ!

ਫਾਇਜ਼ਰ ਨੇ ਕਿਹਾ ਕਿ ਇਹ ਸਾਡੀ ਵੈਕਸੀਨ ਇਕ ਚੇਤਾਵਨੀ ਨਾਲ ਦਿੱਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਐਨਾਫਿਲੇਕਸਿਸ ਜਾਂ ਐਲਰਜੀ ਦੀ ਦਿੱਕਤ ਹੈ ਉਨ੍ਹਾਂ ਲੋਕਾ ਨੂੰ ਇਲਾਜ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਫਾਇਜ਼ਰ ਨੇ ਕਿਹਾ ਕਿ ਜੇਕਰ ਜ਼ਰੂਰਤ ਹੋਵੇ ਤਾਂ ਵੈਕਸੀਨ ਦੀ ਲੇਬਲਿੰਗ ‘ਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਅਮਰੀਕਾ ‘ਚ ਇਸੇ ਹਫਤੇ ਤੋਂ ਵੈਕਸੀਨੇਸ਼ਨ ਸ਼ੁਰੂ ਕੀਤਾ ਗਿਆ ਅਤੇ ਸਭ ਤੋਂ ਪਹਿਲਾ ਇਹ ਹੈਲਥ ਕੇਅਰ ਵਰਕਰਾ ਅਤੇ ਨਰਸਾਂ ਨੂੰ ਦਿੱਤੀ ਜਾ ਰਹੀ ਹੈ। ਐਫ ਡੀ ਏ ਦੇ ਸਾਬਕਾ ਮੁੱਖ ਵਿਗਿਆਨੀ ਜੇਸੀ ਗੁੱਡਮੈਨ ਨੇ ਐਲਰਜੀ ਦਾ ਜਵਾਬ ਦਿੰਦਿਆ ਕਿਹਾ ਕਿ ਟੀਕਾ ਲੈਣ ਦੇ ਅਜਿਹੇ ਜੋਖਮ ਹੋ ਸਕਦੇ ਹਨ ਅਤੇ ਇਸ ਨੂੰ ਸਮਝਣ ਦੀ ਜ਼ਰੂਰਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button