Breaking NewsD5 specialInternationalNewsTop News

ਕੋਰੋਨਾ ਦੇ ਡਰ ਨਾਲ ਭਾਰਤੀ ਮਹਿਲਾ ਨੇ ਕਰ ਦਿੱਤੀ 5 ਸਾਲ ਦੀ ਬੱਚੀ ਦੀ ਹੱਤਿਆ, ਕਬੂਲਿਆ ਜ਼ੁਰਮ

ਬ੍ਰਿਟੇਨ : ਬ੍ਰਿਟੇਨ ‘ਚ 36 ਸਾਲਾ ਇੱਕ ਭਾਰਤੀ ਮਹਿਲਾ ਨੇ ਆਪਣੀ ਪੰਜ ਸਾਲ ਦੀ ਬੱਚੀ ਦੀ ਆਪਣੇ ਘਰ ‘ਚ ਹੱਤਿਆ ਕਰ ਦਿੱਤੀ। ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸਨੇ ਇਹ ਇਸ ਲਈ ਕੀਤਾ ਕਿਉਂਕਿ ਉਸਦੇ ਅੰਦਰ ਕੋਰੋਨਾ ਨਾਲ ਮਰਨ ਦਾ ਡਰ ਪੈਦਾ ਹੋ ਗਿਆ ਸੀ  ਅਤੇ ਸੋਚਿਆ ਕਿ ਉਸਦੀ ਛੋਟੀ ਬੱਚੀ ੳਸਦੇ ਬਿਨ੍ਹਾਂ ਨਹੀ ਰਹਿ ਸਕਦੀ। ਇਕ ਮੀਡੀਆ ਰਿਪੋਰਟ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਸੁਧਾ ਸ਼ਿਵਨਾਥਮ ਨੇ ਪਿਛਲੇ ਸਾਲ 30 ਜੂਨ ਨੂੰ ਦੱਖਣੀ ਲੰਡਨ ਸਥਿਤ ਆਪਣੇ ਫਲੈਟ ਦੇ ਬੈਡਰੂਮ ‘ਚ ਆਪਣੀ ਕੁੜੀ ਸਿਆਗੀ ਦੀ 15 ਵਾਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਲਿਆ।

ਡੰਡੇ ਲੈ ਕਿਸਾਨਾਂ ਅੱਗੇ ਖੜ੍ਹੀ ਪੁਲਿਸ!ਫੇਰ ਚਾਰੇ ਪਾਸੇ ਤੋਂ ਪਾ ਲਿਆ ਘੇਰਾ || D5 Channel Punjabi

ਕਬੂਲਿਆ ਜੁਰਮ
ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸਦੇ ਪਤੀ ਨੇ ਕਿਹਾ ਕਿ ਉਹ ਵਾਇਰਸ ਨਾਲ ਸੰਕਰਮਿਤ ਹੋਣ ਨੂੰ ਲੈ ਕੇ ਡਰ ਗਈ ਸੀ ਅਤੇ ਹੋ ਸਕਦਾ ਹੈ ਕਿ ਲੌਕਡਾਊਨ ਪ੍ਰਤੀਬੰਧਾਂ ਦੇ ਕਾਰਨ ਉਹ ਇਕੱਲਾਪਣ ਮਹਿਸੂਸ ਕਰ ਰਹੀ ਹੈ ਅਤੇ ਉਸ ਨੂੰ ਕੋਈ ਰਸਤਾ ਨਹੀ ਸੁਝਿਆ। ਵੀਰਵਾਰ ਨੂੰ ਓਲਡ ਬੇਲੀ ‘ਚ ਪੇਸ਼ ਹੋਈ ਸ਼ਿਵਨਾਥਮ ਨੇ ਅਪਰਾਧ ਸਵੀਕਾਰ ਕਰ ਲਿਆ, ਉਸ ਅਨਿਸ਼ਚਿਤ ਕਾਲ ਦੇ ਲਈ ਹਸਪਤਾਲ ‘ਚ ਰੱਖਿਆ ਜਾਵੇਗਾ।

BREAKING- ਪੁਲਿਸ ਤੇ ਕਿਸਾਨ ਆਹਮੋ ਸਾਹਮਣੇ,ਚੱਲੀਆਂ ਪਾਣੀ ਵਾਲੀਆਂ ਤੋਪਾਂ || D5 Channel Punjabi

ਬੀਮਾਰ ਸੀ ਮਹਿਲਾ
ਵਿਆਹ ਤੋਂ ਬਾਅਦ 2006 ਤੋਂ ਬ੍ਰਿਟੇਨ ‘ਚ ਰਹਿ ਰਹੀ ਸਿਵਨਾਥਮ ਨੇ ਮਹਾਂਮਾਰੀ ਤੋਂ ਲਗਭਗ ਇੱਕ ਸਾਲ ਪਹਿਲਾ ਰਹੱਸਮਈ ਬਿਮਾਰੀ ਦੀ ਸਿਕਾਇਤ ਕੀਤੀ ਸੀ। ਵਕੀਲਾਂ ਨੇ ਕਿਹਾ ਕਿ ਉਹ ਗੰਭੀਰ ਰੂਪ ਨਾਲ ਬਿਮਾਰ ਸੀ ਅਤੇ ਉਸਨੂੰ ਯਕੀਨ ਹੋ ਗਿਆ ਸੀ ਕਿ ਉਹ ਮਰਨ ਵਾਲੀ ਹੈ।

SIT ਅੱਗੇ Sukhbir Badal ਦੀ ਪੇਸ਼ੀ!ਗੋਲੀਕਾਂਡ ਮਾਮਲੇ ‘ਚ ਵੱਡੀ ਅੱਪਡੇਟ || D5 Channel Punjabi

ਛਾਤੀ ਅਤੇ ਢਿੱਡ ‘ਤੇ ਹਮਲਾ
ਹਮਲੇ ਦੇ ਦਿਨ ਉਸਨੇ ਆਪਣੇ ਪਤੀ ਨੂੰ ਕੰਮ ਤੇ ਨਾ ਜਾਣ ਦੀ ਅਪੀਲ ਕੀਤੀ ਅਤੇ ਦੋਸਤਾਂ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਸਹਿਤ ਖਰਾਬ ਹੈ। ਸ਼ਾਮ ਕਰੀਬ ਚਾਰ ਵਜੇ ਗੁਆਢੀ ਮਿਚਮ ਦੇ ਮੋਨਾਰਕ ਪਰੇਡ ਦੇ ਫਲੈਟ ‘ਚ ਗਏ ਤਾਂ ਉਸ ਨੂੰ ਸ਼ਿਵਨਾਥਮ ਨੂੰ ਜ਼ਖਮੀ ਪਾਇਆ। ਬਿਸਤਰ ਤੇ ਪਈ ਸਿਆਗੀ ਦੇ ਗਲੇ, ਛਾਤੀ ਅਤੇ ਢਿੱਡ ‘ਚ ਕਈ ਵਾਰ ਕੀਤੇ ਗਏ ਸੀ। ਸੁਧਾ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਨੂੰ ਪੁਲਿਸ ਹਿਰਾਸਤ ਤੋਂ ਰਿਹਾਅ ਮਿਲਣ ਤੋਂ ਪਹਿਲਾ ਦੋ ਮਹੀਨੇ ਤੋਂ ਘੱਟ ਸਮੇਂ ਤੱਕ ਇਲਾਜ਼ ਚੱਲਿਆ । ਉਸਨੂੰ ਮਾਨਸਿਕ ਸਿਹਤ ਐਕਟ ਦੀ ਧਾਰਾ 37 ਅਤੇ 41 ਦੇ ਤਹਿਤ ਹਸਪਤਾਲ ‘ਚ ਇਲਾਜ ਦੇ ਲਈ ਭੇਜਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button