ਕੋਰੋਨਾ ਦੀ ਨਵੀਂ ਛਾਲ ! 24 ਘੰਟਿਆਂ ‘ਚ ਕਰੀਬ 21 ਹਜ਼ਾਰ ਨਵੇਂ ਮਰੀਜ਼ 379 ਮੌਤਾਂ
ਨਵੀਂ ਦਿੱਲੀ : ਭਾਰਤ ‘ਚ ਲਾਕਡਾਊਨ ਖੁੱਲਣ ਤੋਂ ਇੱਕ ਮਹੀਨੇ ਬਾਅਦ ਕੋਰੋਨਾ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਦੇ 20 ਹਜ਼ਾਰ 903 ਨਵੇਂ ਮਾਮਲੇ ਸਾਹਮਣੇ ਆਏ। ਉਥੇ ਹੀ, 379 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਭਾਰਤ ‘ਚ ਸ਼ੁੱਕਰਵਾਰ ਤੱਕ ਸੰਕਰਮਿਤਾਂ ਦੀ ਗਿਣਤੀ 6 ਲੱਖ 25 ਹਜ਼ਾਰ 544 ‘ਤੇ ਪਹੁੰਚ ਗਈ ਹੈ। ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 18 ਹਜ਼ਾਰ 213 ਹੋ ਗਈ ਹੈ। ਦੇਸ਼ ‘ਚ ਕੋਰੋਨਾ ਦੇ 2 ਲੱਖ 27 ਹਜ਼ਾਰ 439 ਐਕਟਿਵ ਕੇਸ ਹਨ।
ਬਾਦਲਾਂ ‘ਤੇ ਮਿਹਰਬਾਨ ਕੈਪਟਨ ਸਰਕਾਰ, ਸਰਕਾਰੀ ਖ਼ਜ਼ਾਨੇ ‘ਤੇ ਕਰੋੜਾਂ ਦਾ ਬੋਝ | Badal | Captain Amarinder Singh
ਦੇਸ਼ ‘ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਮਹਾਰਾਸ਼ਟਰ ‘ਚ ਹਾਲਾਤ ਕਾਫ਼ੀ ਖ਼ਰਾਬ ਹਨ। ਇੱਥੇ ਹੁਣ ਪੀੜਿਤਾਂ ਦੀ ਗਿਣਤੀ 1 ਲੱਖ 86 ਹਜ਼ਾਰ ‘ਤੇ ਪਹੁੰਚ ਗਈ ਹੈ। ਉਥੇ ਹੀ 24 ਘੰਟਿਆਂ ‘ਚ 125 ਨਵੀਂਆਂ ਮੌਤਾਂ ਦੇ ਨਾਲ ਹੁਣ ਮ੍ਰਿਤਕਾਂ ਦੀ ਗਿਣਤੀ 8178 ਹੋ ਗਈ ਹੈ। ਦੇਸ਼ ਦੀਆਂ ਕੁਲ ਮੌਤਾਂ ਅਤੇ ਸੰਕਰਮਿਤਾਂ ਵਿੱਚ ਇੱਕ – ਤਿਹਾਈ ਤੋਂ ਜ਼ਿਆਦਾ ਹਿੱਸਾ ਮਹਾਰਾਸ਼ਟਰ ਦਾ ਹੀ ਹੈ। ਸਥਾਪਤ ਰਾਜਾਂ ‘ਚ ਦੂਜਾ ਨੰਬਰ ਤਮਿਲਨਾਡੂ ਦਾ ਹੈ, ਜਿੱਥੇ ਇੱਕ ਦਿਨ ‘ਚ 4343 ਨਵੇਂ ਪ੍ਰਭਾਵਿਤ ਮਾਮਲੇ ਪਾਏ ਗਏ ਹਨ।
Bhagwant Mann ਤੱਕ ਵੀ ਭੇਜੀ ਸੀ ਵੀਡੀਓ ਪਰ … | NRI Punjabi | Latest Video
ਇਸ ਦੇ ਨਾਲ ਰਾਜ ‘ਚ ਹੁਣ ਪੀੜਿਤਾਂ ਦੀ ਗਿਣਤੀ 98 ਹਜ਼ਾਰ 392 ਹੋ ਗਈ ਹੈ। ਤੀਸਰੇ ਨੰਬਰ ‘ਤੇ 92 ਹਜ਼ਾਰ 175 ਕੇਸਾਂ ਦੇ ਨਾਲ ਦਿੱਲੀ ਹੈ। ਹਾਲਾਂਕਿ ਜੇਕਰ ਤਮਿਲਨਾਡੂ ਅਤੇ ਦੂਜੇ ਰਾਜਾਂ ‘ਚ ਮੌਤ ਦੀ ਤੁਲਣਾ ਕੀਤੀ ਜਾਵੇ ਤਾਂ ਤਮਿਲਨਾਡੂ ਦੇ ਹਾਲਾਤ ਕਾਫ਼ੀ ਬਿਹਤਰ ਹਨ। ਚੌਥੇ ਨੰਬਰ ‘ਤੇ ਗੁਜਰਾਤ ਦੀ 1887 ਅਤੇ ਤੀਸਰੇ ਨੰਬਰ ‘ਤੇ ਦਿੱਲੀ ‘ਚ 2864 ਮੌਤਾਂ ਦੇ ਮੁਕਾਬਲੇ ਤਮਿਲਨਾਡੂ ‘ਚ 1321 ਲੋਕਾਂ ਦੀ ਜਾਨ ਗਈ ਹੈ। ਫਿਲਹਾਲ ਭਾਰਤ ਲਈ ਇੱਕ ਸਕੂਨ ਦੇਣ ਵਾਲੀ ਖਬਰ ਇਹ ਹੈ ਕਿ ਹੁਣ ਤੱਕ ਕੁਲ ਮਰੀਜਾਂ ਵਿੱਚੋਂ ਕਰੀਬ 60 ਫੀਸਦੀ ਯਾਨੀ 3 ਲੱਖ 79 ਹਜ਼ਾਰ 892 ਲੋਕ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਪਿਛਲੇ 24 ਘੰਟਿਆਂ ‘ਚ ਹੀ ਕਰੀਬ 20 ਹਜ਼ਾਰ ਮਰੀਜ ਡਿਸਚਾਰਜ ਕੀਤੇ ਗਏ ਹਨ। ਦੇਸ਼ ‘ਚ ਐਕਟਿਵ ਕੇਸਾਂ ਦੀ ਗਿਣਤੀ 2 ਲੱਖ 27 ਹਜ਼ਾਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.