ਕੋਰੋਨਾ ਦਾ ਸਭ ਤੋਂ ਵੱਡਾ ਉਛਾਲ- ਇੱਕ ਦਿਨ ‘ਚ 95,735 ਹਜ਼ਾਰ ਨਵੇਂ ਮਾਮਲੇ, 44 ਲੱਖ ਪਾਰ ਮਰੀਜ਼
ਨਵੀਂ ਦਿੱਲੀ : ਭਾਰਤ ‘ਚ ਇੱਕ ਦਿਨ ‘ਚ ਕੋਵਿਡ – 19 ਦੇ ਸਭ ਤੋਂ ਜਿਆਦਾ 95,735 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਸੰਕਰਮਣ ਦੇ ਮਾਮਲੇ ਵੱਧਕੇ ਵੀਰਵਾਰ ਨੂੰ 44 ਲੱਖ ਦੇ ਪਾਰ ਹੋ ਗਏ ਹਨ। ਉਥੇ ਹੀ 1,172 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧਕੇ 75,062 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਵੀਰਵਾਰ ਤੱਕ 34,71,783 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ। ਮੰਤਰਾਲੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਵਿਡ – 19 ਦੇ ਕੁਲ 44,65,863 ਮਾਮਲੇ ਸਾਹਮਣੇ ਆ ਚੁੱਕੇ ਹਨ।
🔴LIVE🔴ਸੁਮੇਧ ਸੈਣੀ ਦੇ ਲੱਗੇ ਪੰਜਾਬ ‘ਚ ਵੱਡੇ-ਵੱਡੇ ਪੋਸਟਰ, ਕੁੰਵਰ ਵਿਜੇ ਪ੍ਰਤਾਪ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ
ਉਸਦੇ ਅਨੁਸਾਰ ਮੌਤ ਦਰ ਡਿੱਗ ਕੇ 1.68 ਫ਼ੀਸਦੀ ਹੋ ਗਈ ਅਤੇ ਮਰੀਜਾਂ ਦੇ ਠੀਕ ਹੋਣ ਦੀ ਦਰ 77.74 ਫ਼ੀਸਦੀ ਹੈ। ਅੰਕੜਿਆਂ ਅਨੁਸਾਰ ਦੇਸ਼ ‘ਚ ਅਜੇ 9,19,018 ਮਰੀਜਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਜਾਰੀ ਹੈ, ਜੋ ਕੁਲ ਮਾਮਲਿਆਂ ਦਾ 20.58 ਫ਼ੀਸਦੀ ਹੈ। ਭਾਰਤ ‘ਚ Covid – 19 ਮਰੀਜਾਂ ਦੀ ਗਿਣਤੀ ਸੱਤ ਅਗਸਤ ਨੂੰ 20 ਲੱਖ ਦੇ ਪਾਰ ਹੋ ਗਈ ਸੀ। ਇਹ 23 ਅਗਸਤ ਨੂੰ 30 ਲੱਖ ਅਤੇ ਪੰਜ ਸਤੰਬਰ ਨੂੰ 40 ਲੱਖ ਦੇ ਪਾਰ ਪਹੁੰਚ ਗਈ ਸੀ। ਆਈਸੀਐਮਆਰ ਅਨੁਸਾਰ ਦੇਸ਼ ‘ਚ 9 ਸਤੰਬਰ ਤੱਕ 5,29,34,433 ਨਮੂਨਿਆਂ ਦੀ Covid – 19 ਲਈ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 11,29,756 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਹੀ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.