ਕੋਰੋਨਾ ਦਾ ਖੌਫ : ਹੁਣ ਚੰਡੀਗੜ੍ਹ ‘ਚ ਵੀ ਬਾਇਓਮੈਟ੍ਰਿਕ ਹਾਜ਼ਰੀ ‘ਤੇ ਰੋਕ
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਨ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਨਾ ਕੇਵਲ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ, ਸਕੂਲਾਂ, ਕਾਲਜਾਂ ‘ਚ ਬਾਇਓਮੈਟ੍ਰਿਕ ਹਾਜ਼ਰੀ ਲੈਣ ‘ਤੇ ਤੁਰੰਤ ਰੋਕ ਲਾ ਦਿੱਤੀ ਹੈ, ਸਗੋਂ ਟ੍ਰੈਫਿਕ ਪੁਲਿਸ ਵੱਲੋਂ ਨਾਕਿਆਂ ‘ਤੇ ਸ਼ਰਾਬ ਦੇ ਸੇਵਨ ਦੀ ਮਾਤਰਾ ਦਾ ਪਤਾ ਲਗਾਉਣ ਲਈ ਪ੍ਰਯੋਗ ਹੋਣ ਵਾਲੇ ਬ੍ਰੇਥ ਇਨਲਾਈਜ਼ਰ ਨੂੰ ਵੀ ਤੁਰੰਤ ਰੋਕਣ ਨੂੰ ਕਹਿ ਦਿੱਤਾ ਹੈ।
Sukhbir Badal ‘ਤੇ Corona Virus ਪਿਆ ਭਾਰੂ!
ਉੱਧਰ, ਪ੍ਰਸ਼ਾਸਕ ਨੇ ਪ੍ਰਾਈਵੇਟ ਅਦਾਰਿਆਂ ਨੂੰ ਵੀ ਬਾਇਓਮੈਟ੍ਰਿਕ ਪ੍ਰਯੋਗ ਨਾ ਕਰਨ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਕ ਦੇ ਨਵੇਂ ਆਦੇਸ਼ਾਂ ਅਨੁਸਾਰ ਸੋਮਵਾਰ ਤੋਂ ਅਧਿਕਾਰੀ ਅਤੇ ਕਰਮਚਾਰੀ ਰਜਿਸਟਰ ‘ਤੇ ਹਸਤਾਖਰ ਕਰਕੇ ਆਪਣੀ ਹਾਜ਼ਰੀ ਲਾਉਣਗੇ।
ਬਾਦਲਾਂ ਨੂੰ ਵੱਡਾ ਝਟਕਾ!, ਅਕਾਲੀ ਦਲ ਦੀ ਸਾਬਕਾ ਐੱਮਪੀ ਤੇ ਸਾਬਕਾ ਮੰਤਰੀ ਮਿਲਗੇ ਢੀਂਡਸਾ ਨਾਲ!
ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ
ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀ.ਪੀ.ਸਿੰਘ ਬਦਨੌਰ ਨੇ ਯੂ.ਟੀ. ਸਕੱਤਰੇਤ ‘ਚ ਅਧਿਕਾਰੀਆਂ ਦੇ ਨਾਲ ਸਮੀਖਿਅਕ ਬੈਠਕ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਛੇਤੀ ਹੀ ਇੱਕ ਹੈਲਪਲਾਇਨ ਨੰਬਰ ਵੀ ਤਿਆਰ ਕੀਤਾ ਜਾ ਰਿਹਾ ਹੈ।
ਕੈਪਟਨ ਸਰਕਾਰ ਖਿਲਾਫ ਮੋਰਚਾ ਖੋਲਣ ਵਾਲੇ Partap Bajwa ਨੂੰ ਮੰਤਰੀ Rana Sodhi ਦਾ ਠੋਕਵਾਂ ਜਵਾਬ
ਪ੍ਰਸ਼ਾਸਕ ਬਦਨੌਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੇ ਸਮਾਰੋਹ ਜਿੱਥੇ ਕਾਫ਼ੀ ਗਿਣਤੀ ‘ਚ ਲੋਕ ਇਕੱਠੇ ਹੋਣ, ਉੱਥੇ ਜਾਣ ਤੋਂ ਬਚੋ। ਉਨ੍ਹਾਂ ਨੇ ਅਪੀਲ ਕੀਤੀ ਕੀ ਹੋਲੀ ਦੇ ਤਿਉਹਾਰ ਤੋਂ ਵੀ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.