Breaking NewsD5 specialIndiaNewsPoliticsPunjabUncategorized

ਕੋਰੋਨਾ ਟੈਸਟ ਨੂੰ ਲੈ ਕੇ ਖਹਿਰਾ ਤੇ ਜਗੀਰ ਕੌਰ ਆਹਮੋ-ਸਾਹਮਣੇ, D5 ਤੇ ਹੋਇਆ Ecxlusive ਖ਼ੁਲਾਸਾ

ਪਟਿਆਲਾ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨਾਂ ਤੋਂ ਪੂਰੇ ਸੂਬੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਕੋਰੋਨਾ ਵਾਇਰਸ ਨੂੰ ਲੈ ਕੇ ਸ਼ੋਸਲ ਮੀਡੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ। ਬੀਤੇ ਦਿਨ ਇੱਕ ਵਿਅਕਤੀ ਵੱਲੋਂ ਸ਼ੋਸਲ ਮੀਡੀਆਂ ਤੇ ਇੱਕ ਵੀਡੀਓ ਬਣਾਈ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਬੀਬੀ ਜਗੀਰ ਕੌਰ ਦੇ ਵੱਲੋਂ ਇਟਲੀ ਤੋਂ ਆ ਕੇ ਟੈਸਟ ਨਹੀਂ ਕਰਵਾਏ ਗਏ ਜੋ ਕਰਵਾਉਣੇ ਚਾਹੀਦੇ ਸਨ।

ਕੋਰੋਨਾ ਟੈਸਟ ਨੂੰ ਲੈ ਕੇ ਖਹਿਰਾ ਤੇ ਜਗੀਰ ਕੌਰ ਆਹਮੋ-ਸਾਹਮਣੇ, D5 ਤੇ ਹੋਈ Ecxlusive ਖ਼ੁਲਾਸਾ

ਉਸ ਪਹਿਲਾ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਉਨ੍ਹਾਂ ਪੋਸਟ ‘ਚ ਲਿਖਿਆ ”ਦੋਸਤੋਂ ਮੈਂ ਇਹ ਪੋਸਟ ਪਾਉਣਾ ਨਹੀਂ ਸੀ ਚਾਹੁੰਦਾ ਪਰੰਤੂ corona virus ਵਰਗੀ ਭਿਆਨਕ ਚੁਣੋਤੀ ਨੂੰ ਦੇਖਦੇ ਹੋਏ ਮਜਬੂਰ ਹਾਂ। ਬੀਬੀ ਜਗੀਰ ਕੋਰ ਜੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਫ਼ਰਵਰੀ-ਮਾਰਚ ਮਹੀਨੇ ਇਟਲੀ ਸਮੇਤ ਯੂਰਪ ਦੇ ਅਨੇਕਾਂ ਮੁਲਕਾਂ ਦੇ ਦੋਰੇ ਉਪਰੰਤ ਹੁਣ ਕੁਝ ਦਿਨ ਪਹਿਲਾਂ ਵਾਪਿਸ ਆਏ ਹਨ।

ਮੁੱਖ ਮੰਤਰੀ ਹੋਵੇ ਤਾਂ ਕੇਜਰੀਵਾਲ ਵਰਗਾ, ਲੋਕਾਂ ਲਈ ਕੀਤੇ ਵੱਡੇ ਐਲਾਨ, ਖੁਸ਼ ਕਰਤੇ ਦਿੱਲੀ ਦੇ ਲੋਕ

ਬਹੁਤ ਅਫ਼ਸੋਸ ਨਾਲ ਦੱਸਣਾ ਪੈਂਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਨੇ ਨਾ ਤਾਂ ਕਿਸੇ ਪ੍ਰਕਾਰ ਦਾ ਵੀ ਮੈਡੀਕਲ ਚੈਕਅੱਪ ਕਰਵਾਇਆ ਅਤੇ ਨਾ ਹੀ ਖ਼ੁਦ isolate ਕੀਤਾ। ਜੇਕਰ ਖ਼ੁਦ ਨੂੰ ਜ਼ੁੰਮੇਵਾਰ ਲੀਡਰ ਅਖਵਾਉਣ ਵਾਲੇ ਲੋਕ ਭਿਆਨਕ ਸਮੱਸਿਆ ਦੀ ਇਸ ਪ੍ਰਕਾਰ ਅਵੱਗਿਆ ਕਰਨਗੇ ਤਾਂ ਆਮ ਜਨਤਾ ਤੋਂ ਕੀ ਉਮੀਦ ਕਰ ਸਕਦੇ ਹਾਂ? ਮੈਨੂੰ ਪੂਰੀ ਆਸ ਹੈ ਕਿ ਉਹ ਹੁਣ ਵੀ ਖੁਦ ਨੂੰ isolate ਕਰਨਗੇ ਅਤੇ ਆਪਣਾ ਮੈਡੀਕਲ ਚੈਕਅੱਪ ਕਰਵਾਉਣਗੇ। ਇਹ ਸਾਰਾ ਮਸਲਾ ਮੈਂ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਧਿਆਨ ਵਿੱਚ ਵੀ ਲਿਆ ਚੁੱਕਾ ਹਾਂ – ਖਹਿਰਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button