ਕੋਰੋਨਾ ਟੀਕਾ ਨਾ ਲਗਵਾਇਆ ਤਾਂ ਬਲਾਕ ਕਰ ਦਿੱਤਾ ਜਾਵੇਗਾ ਸਿਮ ਕਾਰਡ
ਇਸਲਾਮਾਬਾਦ : ਕੋਰੋਨਾ ਦੇ ਖਿਲਾਫ ਟੀਕਾਕਰਣ ਮੁਹਿੰਮ ਨੂੰ ਵਧਾਵਾ ਦੇਣ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ , ਪਰ ਪਾਕਿਸਤਾਨ ‘ਚ ਸਿਮ ਕਾਰਡ ਬਲਾਕ ਕਰਨ ਦੀ ਧਮਕੀ ਦਿੱਤੀ ਗਈ ਹੈ। ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਉਨ੍ਹਾਂ ਲੋਕਾਂ ਦੇ ਮੋਬਾਇਲ ਸਿਮ ਕਾਰਡ ਨੂੰ ਬਲਾਕ ਕਰਨ ਦਾ ਫੈਸਲਾ ਕੀਤਾ, ਜੋ ਕੋਰੋਨਾ ਵਾਇਰਸ ਦੀ ਵੈਕਸੀਨ ਨਹੀਂ ਲੈਣਗੇ।ਪਾਕਿਸਤਾਨ ‘ਚ ਪੰਜਾਬ ਸੂਬੇ ਦੇ ਸਿਹਤ ਮੰਤਰੀ ਡਾ. ਯਾਸਮੀਨ ਰਾਸ਼ਿਦ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਜੋ ਲੋਕ ਵੈਕਸੀਨ ਨਹੀਂ ਲਗਵਾਉਣਗੇ, ਉਨ੍ਹਾਂ ਦੇ ਸਿਮ ਕਾਰਡ ਨੂੰ ਬਲਾਕ ਕਰ ਦਿੱਤਾ ਜਾਏਗਾ।
🔴LIVE| ਅਕਾਲੀ ਦਲ ਬਣਿਆ ‘ਹਾਥੀ ਦਾ ਸਾਥੀ’ਵੇਖੋ ਲਾਈਵ
ਇਸ ਮੀਟਿੰਗ ‘ਚ ਸਿਵਲ ਅਤੇ ਫ਼ੌਜ ਅਧਿਕਾਰੀ ਮੌਜੂਦ ਸਨ। ਬੈਠਕ ਦੌਰਾਨ ਅਧਿਕਾਰੀਆਂ ਨੇ ਫ਼ੈਸਲਾ ਕੀਤਾ ਕਿ 12 ਜੂਨ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਵਾਕ-ਇਨ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਦੱਸ ਦਈਏ ਕਿ ਇਸ ਸਾਲ ਦਸੰਬਰ ਦੇ ਅੰਤ ਤੱਕ ਪਾਕਿਸਤਾਨ ਨੇ 70 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਰੱਖਿਆ ਹੈ। ਸੂਬਾ ਸਰਕਾਰ ਪੂਰੇ ਸੂਬੇ ਵਿਚ ਧਾਰਮਿਕ ਸਥਾਨਾਂ ਦੇ ਬਾਹਰ ਮੋਬਾਇਲ ਟੀਕਾਕਰਣ ਕੈਂਪ ਲਗਾਏਗੀ ਅਤੇ ਪਹਿਲ ਦੇ ਆਧਾਰ ’ਤੇ ਕੈਂਸਰ ਅਤੇ ਏਡਸ ਨਾਲ ਪੀੜਿਤ ਲੋਕਾਂ ਦਾ ਟੀਕਾਕਰਣ ਕਰੇਗੀ। ਸਰਕਾਰ ਨੇ ਕਿਹਾ ਕਿ ਟੀਕ ਲਗਵਾਉਣ ਤੋਂ ਬਾਅਦ ਹੀ ਲੋਕ ਸਿਨੇਮਾ, ਰੈਸਟੋਰੈਂਟ ਅਤੇ ਵਿਆਹਾਂ ਵਿਚ ਸ਼ਾਮਲ ਹੋ ਸਕਣਗੇ।
ਬੇਅਦਬੀ ਤੇ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ !ਸੈਣੀ, ਉਮਰਾਨੰਗਲ ਤੇ ਚਰਨਜੀਤ ਦੀ ਉੱਡੀ ਨੀਂਦ !
ਇਹ ਫ਼ੈਸਲਾ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਰਾਸ਼ਟਰੀ ਕਮਾਨ ਅਤੇ ਸੰਚਾਲਨ ਕੇਂਦਰ (ਐਨ.ਸੀ.ਓ.ਸੀ.) ਵੱਲੋਂ 18 ਤੋਂ ਉਪਰ ਦੇ ਸਾਰੇ ਨਾਗਰਿਕਾਂ ਲਈ ਸ਼ੁੱਕਰਵਾਰ 11 ਜੂਨ ਤੋਂ ਵਾਕ-ਇਨ ਟੀਕਾਕਰਨ ਸੁਵਿਧਾ ਖੋਲ੍ਹਣ ਦੀ ਘੋਸ਼ਣਾ ਕੀਤੀ ਗਈ। ਦੱਸ ਦਈਏ ਕਿ ਅੱਜ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਵਾਕ-ਇਨ ਸੁਵਿਧਾ ਨਾਲ ਸੈਂਟਰ ’ਤੇ ਵੈਕਸੀਨ ਲੈ ਸਕਦੇ ਹਨ। ਯਾਨੀ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ ’ਤੇ ਵੈਕਸੀਨ ਲੱਗੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.