Breaking NewsD5 specialIndiaNewsSportsTop News

ਕੋਰੋਨਾ ਕਾਲ ‘ਚ ਮਜ਼ਦੂਰੀ ਕਰਨ ਲਈ ਮਜ਼ਬੂਰ ਫੁਟਬਾਲਰ ਸੰਗੀਤਾ ਸੋਰੇਨ ਨੂੰ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਦਿੱਤਾ ਮਦਦ ਦਾ ਭਰੋਸਾ

ਨਵੀਂ ਦਿੱਲੀ : ਝਾਰਖੰਡ ‘ਚ ਰਹਿਣ ਵਾਲੀ ਫੁਟਬਾਲਰ ਸੰਗੀਤਾ ਸੋਰੇਨ ਅਤੇ ਉਨ੍ਹਾਂ ਦਾ ਪਰਿਵਾਰ ਅਸਫਲਤਾ ਦੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹੈ। ਸੰਗੀਤਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ਜਿਸਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ (CWC) ਇਸ ਮਾਮਲੇ ‘ਚ ਸਰਗਰਮ ਹੋਇਆ ਹੈ। ਸੰਗੀਤਾ ਦੇ ਪਿਤਾ ਦੂਬੇ ਨੇਤਰਹੀਣ ਹਨ ਅਤੇ ਅਜਿਹੇ ‘ਚ ਕੋਈ ਕੰਮ ਨਹੀਂ ਕਰ ਪਾਉਂਦੇ ਹਨ। ਸੰਗੀਤਾ ਦਾ ਭਰਾ ਦਿਹਾੜੀ ਮਜ਼ਦੂਰੀ ਕਰਦਾ ਹੈ ਪਰ ਕੋਰੋਨਾ ਸੰਕਟਕਾਲ ‘ਚ ਕਮਾਈ ‘ਤੇ ਬਹੁਤ ਅਸਰ ਪਿਆ ਹੈ।

ਲੱਗ ਗਿਆ ਆਕਸੀਜਨ ਪਲਾਂਟ , ਕੋਰੋਨਾ ਮਰੀਜਾਂ ਲਈ ਨਵੀਂ ਉਮੀਦ ,ਸਰਕਾਰ ਦੀ ਹੋਈ ਬੱਲੇ-ਬੱਲੇ !

ਅਜਿਹੇ ‘ਚ ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਸਾਲ ਰਾਸ਼ਟਰੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਕੋਵਿਡ-19 ਮਹਾਮਾਰੀ ਦੌਰਾਨ ਪਰਿਵਾਰ ਦੇ ਗੁਜ਼ਾਰੇ ਲਈ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਦੇ ਰੂਪ ‘ਚ ਕੰਮ ਕਰਨ ਲਈ ਮਜਬੂਰ ਹੋਈ ਝਾਰਖੰਡ ਦੀ ਫੁੱਟਬਾਲ ਖਿਡਾਰਨ ਸੰਗੀਤਾ ਸੋਰੇਨ ਨੂੰ ਉਨ੍ਹਾਂ ਦਾ ਵਿਭਾਗ ਜਲਦ ਦੀ ਮਾਲੀ ਮਦਦ ਮੁਹੱਈਆ ਕਰਵਾਏਗਾ। ਸੰਗੀਤਾ ਨੇ ਅੰਡਰ-18 ਤੇ ਅੰਡਰ-19 ਟੂਰਨਾਮੈਂਟਾਂ ‘ਚ ਕ੍ਰਮਵਾਰ ਭੂਟਾਨ ਤੇ ਥਾਈਲੈਂਡ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ। ਪਿਛਲੇ ਸਾਲ ਉਨ੍ਹਾਂ ਨੂੰ ਸੀਨੀਅਰ ਮਹਿਲਾ ਟੀਮ ਵਿਚ ਵੀ ਚੁਣਿਆ ਗਿਆ ਸੀ।

26 ਮਈ ਦੇ ਐਲਾਨ ਤੋਂ ਪਹਿਲਾਂ ਕਿਸਾਨਾਂ ਨੇ ਕਰਲੀ ਵੱਡੀ ਮੀਟਿੰਗ,ਸਰਕਾਰ ਨੂੰ ਪਾਤੀ ਬਿਪਤਾ

ਉਹ ਧਨਬਾਦ ਜ਼ਿਲ੍ਹੇ ਦੇ ਬਾਂਸਮੁੰਡੀ ਪਿੰਡ ਵਿਚ ਇੱਟਾਂ ਦੇ ਭੱਠੇ ‘ਤੇ ਕੰਮ ਕਰ ਰਹੀ ਹੈ। ਰਿਜਿਜੂ ਨੇ ਟਵੀਟ ਕੀਤਾ ਕਿ ਮੈਨੂੰ ਫੁੱਟਬਾਲਰ ਸੰਗੀਤਾ ਸੋਰੇਨ ਬਾਰੇ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਮੇਰੇ ਦਫ਼ਤਰ ਨੇ ਉਸ ਨਾਲ ਸੰਪਰਕ ਕੀਤਾ ਤੇ ਜਲਦ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਆਰਥਕ ਤੰਗੀ ਤੋਂ ਬਾਅਦ ਵੀ ਸੰਗੀਤਾ ਨੇ ਫੁੱਟਬਾਲ ਦੇ ਸੁਪਨੇ ਨੂੰ ਨਹੀਂ ਛੱਡਿਆ ਹੈ ਤੇ ਉਹ ਰੈਗੂਲਰ ਤੌਰ ‘ਤੇ ਨੇੜਲੇ ਮੈਦਾਨ ‘ਚ ਅਭਿਆਸ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button