Breaking NewsD5 specialIndiaNews

ਕੋਝੀਕੋਡ ਏਅਰਪੋਰਟ ‘ਤੇ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼, ਪਾਇਲਟ ਸਣੇ 17 ਦੀ ਮੌਤ

ਕੋਝੀਕੋਡ : ਜਹਾਜ਼ ਅਮਲੇ ਸਮੇਤ 191 ਯਾਤਰੀਆਂ ਵਾਲੀ ਏਅਰ ਇੰਡੀਆ ਦੀ ਦੁਬਈ-ਕਾਲੀਕਟ ਐਕਸਪ੍ਰੈੱਸ ਉਡਾਣ ਕਾਰੀਪੁਰ ਹਵਾਈ ਅੱਡੇ ‘ਤੇ ਰਨਵੇ ‘ਤੇ ਤਿਲਕ ਕੇ 35 ਫੁੱਟ ਡੂੰਘੀ ਖੱਡ ‘ਚ ਡਿੱਗਣ ਤੋਂ ਬਾਅਦ ਦੋ ਹਿੱਸਿਆਂ ‘ਚ ਟੁੱਟ ਗਈ। ਇਸ ਹਾਦਸੇ ‘ਚ ਪਾਇਲਟ ਅਤੇ ਕੋ-ਪਾਇਲਟ ਸਮੇਤ 17 ਯਾਤਰੀਆਂ ਦੀ ਮੌਤ ਹੋ ਗਈ ਹੈ ਜਦਕਿ 100 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਸਬੰਧੀ ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ 7.41 ਵਜੇ ਵਾਪਰਿਆ। ਏਅਰ ਇੰਡੀਆ ਐਕਸਪ੍ਰੈਸ ਨੇ ਆਪਣੇ ਬਿਆਨ ‘ਚ ਦੱਸਿਆ ਕਿ ਜ਼ਮੀਨ ‘ਤੇ ਉਤਰਨ ਸਮੇਂ ਜਹਾਜ਼ ‘ਚ ਅੱਗ ਲੱਗਣ ਦੀ ਕੋਈ ਰਿਪੋਰਟ ਨਹੀਂ ਹੈ।

ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ‘ਚ 17 ਯਾਤਰੀ ਮਾਰੇ ਗਏ ਹਨ। ਇਸ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਕਿ ਦੁਬਈ ਤੋਂ ਆ ਰਹੀ ਆਈ.ਐਕਸ. 1344 ਉਡਾਣ ਕੋਝੀਕੋਡ ਵਿਖੇ ਰਾਤ ਕਰੀਬ 8 ਵਜੇ ਰਨਵੇ ‘ਤੇ ਆਪਣਾ ਸੰਤੁਲਨ ਗੁਆ ਬੈਠੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਮੀਨ ‘ਤੇ ਉਤਰਨ ਮੌਕੇ ਇਸ ‘ਚ ਅੱਗ ਲੱਗਣ ਦੀ ਕੋਈ ਖਬਰ ਨਹੀਂ ਹੈ। ਡੀ.ਜੀ.ਸੀ.ਏ. ਨੇ ਆਪਣੇ ਬਿਆਨ ‘ਚ ਕਿਹਾ ਕਿ ਰਨਵੇ ‘ਤੇ ਉਤਰਨ ਤੋਂ ਬਾਅਦ ਵੀ ਜਹਾਜ਼ ਰਨਵੇ ਦੇ ਆਖਿਰ ਤੱਕ ਦੌੜਦਾ ਰਿਹਾ ਤੇ ਇਕ ਵਾਦੀ ‘ਚ ਡਿਗ ਕੇ ਦੋ ਟੁਕੜਿਆਂ ‘ਚ ਟੁੱਟ ਗਿਆ। ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨੂੰ ਵੀ ਜਾਣਕਾਰੀ ਦਿੱਤੀ।

ਮੰਤਰਾਲੇ ਨੇ ਦੱਸਿਆ ਕਿ ਇਸ ਜਹਾਜ਼ ‘ਚ 10 ਬੱਚੇ, 2 ਪਾਇਲਟ ਤੇ 5 ਜਹਾਜ਼ ਅਮਲੇ ਸਮੇਤ ਕੁੱਲ 191 ਯਾਤਰੀ ਸਵਾਰ ਸਨ। ਇਹ ਉਡਾਣ ਵੰਦੇ ਭਾਰਤ ਮਿਸ਼ਨ ਤਹਿਤ ਦੁਬਈ ਤੋਂ ਭਾਰਤੀਆਂ ਨੂੰ ਲੈ ਕੇ ਵਾਪਸ ਆਈ ਸੀ। ਮੁੱਢਲੀਆਂ ਰਿਪੋਰਟਾਂ ਅਨੁਸਾਰ ਰਾਹਤ ਕਾਰਜ ਜਾਰੀ ਹਨ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਦੀਪਕ ਬਸੰਤ ਸਾਥੇ ਨੇ ਜਹਾਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਪਾਇਲਟ ਨੇ ਦੂਜੀ ਕੋਸ਼ਿਸ਼ ‘ਚ ਜਹਾਜ਼ ਨੂੰ ਉਤਾਰਿਆ ਪਰ ਲੈਂਡਿੰਗ ਕਾਮਯਾਬ ਨਹੀਂ ਰਹੀ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮੀਂਹ ਵਾਲੇ ਖ਼ਰਾਬ ਮੌਸਮ ਕਾਰਨ ਹਾਦਸਾ ਵਾਪਰਿਆ। ਇਹ ਹਵਾਈ ਅੱਡਾ ਟੇਬਲ ਟਾਪ ਅੱਡਾ ਹੈ, ਜੋ ਪਹਾੜੀ ਖੇਤਰ ‘ਚ ਬਣਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button