Breaking NewsD5 specialInternationalNews

ਕੈਲੀਫੋਰਨੀਆ ਦੇ ਜੰਗਲਾਂ ‘ਚ 17000 ਏਕੜ ਤੋਂ ਜ਼ਿਆਦਾ ਖੇਤਰ ‘ਚ ਫੈਲੀ ਅੱਗ

ਵਾਸ਼ਿੰਗਟਨ : ਅਮਰੀਕਾ ‘ਚ ਕੈਲੀਫੋਰਨੀਆ ਦੀ ਸੈਨ ਡਿਓਗੋ ਕਾਉਂਟੀ ਦੇ ਜੰਗਲਾਂ ‘ਚ ਲੱਗੀ ਅੱਗ 17000 ਏਕੜ ਤੋਂ ਜ਼ਿਆਦਾ ਖੇਤਰਫਲ ‘ਚ ਫੈਲ ਗਈ ਹੈ ਅਤੇ ਸਿਰਫ ਤਿੰਨ ਫ਼ੀਸਦੀ ਖੇਤਰ ‘ਚ ਅੱਗ ਉੱਤੇ ਕਾਬੂ ਪਾਇਆ ਜਾ ਸਕਿਆ ਹੈ। ਕੈਲਿਫੋਰਨੀਆ ਦੇ ਵਾਨਿਕੀ ਅਤੇ ਅੱਗ ਕਾਬੂ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਟਵੀਟ ਕਰਕੇ ਕਿਹਾ, ‘ਜੰਗਲਾਂ ‘ਚ ਲੱਗੀ ਅੱਗ 17345 ਏਕੜ ਖੇਤਰਫ਼ਲ ‘ਚ ਫੈਲੀ ਚੁੱਕੀ ਹੈ ਤੇ ਸਿਰਫ਼ ਤਿੰਨ ਫੀਸਦੀ ਖੇਤਰ ਦੀ ਅੱਗ ਬੁਝਾਈ ਜਾ ਸਕੀ ਹੈ।’ ਵਿਭਾਗ ਅਨੁਸਾਰ ਅੱਗ ਦੇ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ 33 ਤੋਂ ਵੱਧ ਸੰਰਚਨਾਵਾਂ ਨਸ਼ਟ ਹੋ ਗਈਆਂ ਹਨ।

ਘਰ ‘ਚ ਚੱਲਦਾ ਸੀ ਗਲਤ ਕੰਮ, ਉੱਤੋਂ ਪੈ ਗਈ ਰੇਡ, ਸਣੇ ਕੰਪਿਊਟਰ ਚੱਕ ਲਏ ਬੰਦੇ, ਆਹ ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

ਇਸ ਤੋਂ ਪਹਿਲਾਂ ਵਿਭਾਗ ਨੇ ਸੋਮਵਾਰ ਸਵੇਰੇ ਜਾਣਕਾਰੀ ਦਿੱਤੀ ਸੀ ਕਿ ਅੱਗ ਨੇ ਰਾਤ ਭਰ ‘ਚ ਤੇ 408 ਏਕੜ ਖੇਤਰ ਨੂੰ ਲਪੇਟ ‘ਚ ਲੈ ਲਿਆ ਹੈ ਤੇ ਹੁਣ ਇਹ ਕੁੱਲ 10258 ਏਕੜ ‘ਚ ਫੈਲ ਚੁੱਕੀ ਹੈ। ਅੱਗ ‘ਤੇ ਕਾਬੂ ਪਾਉਣ ਲਈ ਅੱਠ ਏਅਰ ਟੈਂਕਰ ਤੇ 10 ਤੋਂ ਵੱਧ ਹੈਲੀਕਾਪਟਰਾਂ ਨੂੰ ਲਾਇਆ ਗਿਆ ਹੈ। ਨਾਲ ਹੀ ਲਗਭਗ ਚਾਰ ਸੌ ਅੱਗ ਬੁਝਾਊ ਅੱਗ ਬੁਝਾਉਣ ‘ਚ ਜੁਟੀਆਂ ਹੋਈਆਂ ਹਨ। ਵਿਭਾਗ ਨੇ ਕਿਹਾ ਅੱਜ ਮੌਸਮ ਸਰਦ ਹੈ ਤੇ ਹਲਕੀ ਹਵਾ ਚੱਲਣ ਦੇ ਆਸਾਰ ਹਨ, ਇਸ ਲਈ ਅੱਗ ਦੇ ਫੈਲਣ ਦੀ ਰਫ਼ਤਾਰ ਥੋੜ੍ਹੀ ਘੱਟ ਹੋਣ ਦੀ ਸੰਭਾਵਨਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button