Breaking NewsD5 specialInternationalNewsTop News

ਕੈਲੀਫੋਰਨੀਆ ਦੀ ਆਫਿਸ ਬਿਲਡਿੰਗ ‘ਚ ਗੋਲੀਬਾਰੀ, 1 ਬੱਚੇ ਸਮੇਤ 4 ਲੋਕਾਂ ਦੀ ਮੌਤ

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨਿਆ ‘ਚ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਹ ਮਾਮਲਾ ਬੁੱਧਵਾਰ ਸ਼ਾਮ ਦਾ ਹੈ, ਜਿਸ ‘ਚ 1 ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਗੋਲੀ ਚਲਾਉਣ ਵਾਲਾ ਸ਼ੱਕੀ ਵੀ ਪੁਲਿਸ ਦੀਆਂ ਗੋਲੀਆਂ ਨਾਲ ਜਖ਼ਮੀ ਹੋ ਗਿਆ। ਇਹ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ।

🔴LIVE|ਕੇਂਦਰ ਦੀ ਚਿੱਠੀ ਤੋਂ ਬਾਅਦ ਕਿਸਾਨਾਂ ਨੇ ਕਰਤਾ ਵੱਡਾ ਐਲਾਨ!ਹੁਣ ਬਾਰਡਰਾਂ ‘ਤੇ ਹੋਊ ਆਹ ਕੰਮ!ਮੋਦੀ ਸਰਕਾਰ ਹੈਰਾਨ!

ਖ਼ਬਰ ਮੁਤਾਬਕ ਘਟਨਾ ਕੈਲੀਫੋਰਨੀਆ ਦੀ ਓਰੇਂਜ ਸਿਟੀ ਦੇ ਇਕ ਬਿਜ਼ਨੈੱਸ ਕੰਪਲੈਕਸ ਦੀ ਹੈ। ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਓਰੇਂਜ ਸਿਟੀ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਉਹਨਾਂ ਨੂੰ ਇਕ ਵਿਅਕਤੀ ਦੁਆਰਾ 202 ਡਬਲਿਊ. ਲਿੰਕਨ ਐਵੀਨਿਊ ਵਿਚ ਗੋਲੀ ਚਲਾਉਣ ਦੀ ਸੂਚਨਾ ਮਿਲੀ ਸੀ। ਇਸ ਬਿਜ਼ਨੈੱਸ ਕੰਪਲੈਕਸ ਵਿਚ ਛੋਟੇ-ਵੱਡੇ ਬਿਜ਼ਨੈੱਸ ਦੇ ਕਈ ਦਫਤਰ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਜਨਤਾ ਨੂੰ ਕੋਈ ਖਤਰਾ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button