Breaking NewsD5 specialNewsPunjabTop News

ਕੈਬਨਿਟ ਮੰਤਰੀ ਗੁਰਮੀਤ ਸੋਢੀ ਦੇ ਖਿਲਾਫ HC ‘ਚ PILਦਾਖਲ, ਦੋ ਵਾਰ ਮੁਆਵਜ਼ਾ ਲੈਣ ਦਾ ਇਲਜ਼ਾਮ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਖਿਲਾਫ 2 ਵਾਰ ਜ਼ਮੀਨ ਦਾ ਮੁਆਵਜ਼ਾ ਲੈਣ ਦੇ ਇਲਜ਼ਾਮ ‘ਚ ਹਾਈਕੋਰਟ ‘ਚ ਪੀਆਈਐਲ ਦਾਖਲ ਕੀਤੀ ਗਈ ਹੈ। ਮਾਮਲੇ ‘ਚ ਚੀਫ ਜਸਟਿਸ ਅਤੇ ਜਸਟਿਸ ਅਰੁਣ ਪੱਲੀ ਸੁਣਵਾਈ ਕਰ ਰਹੇ ਸਨ। ਉਥੇ ਹੀ ਜਸਟਿਸ ਅਰੁਣ ਪੱਲੀ ਨੇ ਖੁਦ ਨੂੰ ਇਸ ਕੇਸ ਤੋਂ ਅਲੱਗ ਕਰ ਲਿਆ ਹੈ, ਜਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ 23 ਜੁਲਾਈ ਲਈ ਮੁਲਤਵੀ ਕਰ ਦਿੱਤੀ ਗਈ ਹੈ।

🔴LIVE|ਕਿਸਾਨਾਂ ‘ਤੇ ਸਰਕਾਰ ਦਾ ਐਕਸ਼ਨ! ਸੁਪਰੀਮ ਕੋਰਟ ਸਖਤ!ਗ੍ਰਹਿ ਮੰਤਰੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ! ਭਖੀ ਸਿਆਸਤ!

ਇਸ ਮਾਮਲੇ ‘ਚ ਵਕੀਲ ਦਿਨੇਸ਼ ਚੱਢਾ ਵੱਲੋਂ ਇੱਕ ਪੀਆਈਐਲ ਦਾਖਲ ਕਰ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਪੀਆਈਐਲ ‘ਚ ਕਿਹਾ ਗਿਆ ਸੀ ਕਿ ਰਾਣਾ ਗੁਰਮੀਤ ਸੋਢੀ ਅਤੇ ਉਨ੍ਹਾਂ ਦੇ ਭਰਾ ਨੇ ਇੱਕ ਹੀ ਜ਼ਮੀਨ ਦਾ 2 ਵਾਰ ਮੁਆਵਜ਼ਾ ਲਿਆ ਹੈ। ਪਟੀਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 1962 ‘ਚ ਫਿਰੋਜ਼ਪੁਰ ਤੋਂ ਫਾਜ਼ਿਲਕਾ ਲਈ ਸੜਕ ਉਸਾਰੀ ਲਈ ਰਾਣਾ ਗੁਰਮੀਤ ਸੋਢੀ ਅਤੇ ਉਨ੍ਹਾਂ ਦੇ ਪਰਿਵਾਰ ਦੀ 12 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਸੀ, ਜਿਸਦਾ ਮੁਆਵਜ਼ਾ 1963 ‘ਚ ਦੇ ਦਿੱਤਾ ਗਿਆ।

ਹੁਣ ਸੜਕਾਂ ’ਤੇ ਆਏ ਡਾਕਟਰ, ਰੱਖੀ ਨਵੀਂ ਮੰਗ, ਮਰੀਜ ਹੋਏ ਬੇਹਾਲ ! D5 Channel Punjabi

ਇੱਥੇ ਸੜਕ ਬਣਾ ਵੀ ਦਿੱਤੀ ਗਈ ਸੀ। ਰਾਣਾ ਗੁਰਮੀਤ ਸੋਢੀ ਨੇ 2000 ‘ਚ ਇਨ੍ਹਾਂ ਸਾਰੇ ਤੱਥਾਂ ਨੂੰ ਲੁਕਾ ਕੇ ਹੇਠਲੀ ਅਦਾਲਤ ‘ਚ ਮੰਗ ਦਰਜ ਕਰ ਦਿੱਤੀ ਅਤੇ ਕਿਹਾ ਕਿ ਬਿਨ੍ਹਾਂ ਜ਼ਮੀਨ ਦੇ ਕਬਜ਼ਾ ਕੀਤੇ ਅਤੇ ਮੁਆਵਜਾ ਦਿੱਤੇ ਉਨ੍ਹਾਂ ਦੀ ਜ਼ਮੀਨ ‘ਤੇ ਸੜਕ ਬਣਾ ਦਿੱਤੀ ਹੈ। ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਵਾਪਸ ਕੀਤੀ ਜਾਵੇ ਜਾਂ ਉਚਿਤ ਮੁਆਵਜ਼ਾ ਦਿੱਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button