Breaking NewsD5 specialNewsPoliticsPunjab

ਕੈਪਟਨ ਹੁਣ ਅਫਸਰਸ਼ਾਹੀ ‘ਤੇ ਆਪ ਲਗਾਮ ਕਸੇ : ਜਾਖੜ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪਾਰਟੀ ਵਿਧਾਇਕਾਂ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਅਤੇ ਵਰਕਰਾਂ ਦੀ ਸੁਣਵਾਈ ਨਾ ਹੋਣ ਦੇ ਮੱਦੇਨਜ਼ਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆਪ ਸਿੱਧੇ ਤੌਰ ‘ਤੇ ਅਫਸਰਸ਼ਾਹੀ ਦੀ ਲਗਾਮ ਕਸਣੀ ਚਾਹੀਦੀ ਹੈ।

ਪੰਜਾਬ ਤਬਾਹੀ ਦੇ ਕੰਢੇ, ਅੰਕੜਿਆਂ ਨੇ ਹਿਲਾਈਆਂ ਜੜ੍ਹਾਂ, ਹੁਣ ਕਿਹੜੇ ਮੂੰਹ ਨਾਲ ਕਹੋਗੇ `ਪੰਜਾਬ ਗੁਰੂਆਂ ਦੀ ਧਰਤੀ`

ਉਨ੍ਹਾਂ ਨੇ ਕਿਹਾ ਕਿ ਅਫਸਰਸ਼ਾਹੀ ਦੇ ਰਵੱਈਏ ਦੇ ਕਾਰਨ ਸਰਕਾਰ ਦੁਆਰਾ ਲਾਗੂ ਕੀਤੀਆਂ ਜਾ ਰਹੀਆਂ ਚੰਗੀਆਂ ਸਕੀਮਾਂ ਦਾ ਮੁਨਾਫ਼ਾ ਵੀ ਠੀਕ ਢੰਗ ਨਾਲ ਲੋਕਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਅਤੇ ਸਰਕਾਰ ਦੇ ਵਿੱਚ ਵੱਧ ਰਹੀਆਂ ਦੂਰੀਆਂ ਨੂੰ ਖ਼ਤਮ ਕਰਨਾ ਬਹੁਤ ਜਰੂਰੀ ਹੈ।ਜਲਾਲਾਬਾਦ ਵਿਧਾਨਸਭਾ ਹਲਕੇ ਤੋਂ ਚੋਣ ਜਿੱਤੇ ਯੂਥ ਨੇਤਾ ਰਮਿੰਦਰ ਆਵਲਾ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰਨਗੇ।

ਹੁਣ Captain ਨੇ ਸਿੱਖਾਂ ਦੀ ਪਿੱਠ ‘ਚ ਛੁਰਾ ਮਾਰਿਆ, Manjinder Sirsa ਨੇ ਕਰ ‘ਤੇ ਖੁਲਾਸੇ

ਉਨ੍ਹਾਂ ਨੇ ਪੰਜਾਬ ਭਵਨ ‘ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਇੱਕ ਧੰਨਵਾਦੀ ਮੀਟਿੰਗ ਕੀਤੀ। ਇਸ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਕਈ ਵਿਧਾਇਕਾਂ ਤੋਂ ਇਲਾਵਾ ਜਲਾਲਾਬਾਦ ਹਲਕੇ ਦੇ ਨੇਤਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਆਵਲਾ ਨੇ ਵਿਧਾਨਸਭਾ ਹਲਕੇ ‘ਚ ਵਿਜੈ ਲਈ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੁਆਰਾ ਨਿਭਾਈ ਭੂਮਿਕਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button