Breaking NewsD5 specialNewsPunjab

ਕੈਪਟਨ ਸਾਬ੍ਹ ਆਹ ਵੇਖੋ ਪੰਜਾਬ ਦੇ ਡਿਗਰੀਆਂ ਵਾਲੇ ਮਜ਼ਦੂਰ | ਕਿੱਥੇ ਗਈ ਘਰ-ਘਰ ਨੌਕਰੀ

ਸੰਗਰੂਰ : ਇਹ ਪੰਜਾਬ ਦਾ ਭਵਿੱਖ ਜੋ ਡਿਗਰੀਆਂ ਦੇ ਬਾਵਜੂਦ ਭੱਠਿਆਂ ‘ਤੇ ਮਜ਼ਦੂਰੀ ਕਰਨ ਲਈ ਮਜਬੂਰ ਹੈ।ਹਾਲਾਂਕਿ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਪਰ ਜੇਕਰ ਸੁਫਨੇ ਵੱਡੇ ਹੋਣ ਤਾਂ ਇਨਸਾਨ ਉੱਚੀਆਂ ਉਡਾਰੀਆਂ ਮਾਰਦਾ ਹੈ। ਪਾਸ਼ ਦਾ ਕਹਿਣਾ ਹੈ ਕਿ ਬੜਾ ਖ਼ਤਰਨਾਕ ਹੈ ਸੁਪਨਿਆਂ ਦਾ ਮਰ ਜਾਣਾ ਕੁਝ ਅਜਿਹਾ ਹੀ ਪੰਜਾਬ ਦੀ ਪੜ੍ਹੀ ਲਿਖੀ ਜਵਾਨੀ ਨਾਲ ਹੋ ਰਿਹਾ ਹੈ। ਜੋ ਸਿਆਸੀ ਲੀਡਰਾਂ ਦੇ ਹੱਥਾਂ ਦਾ ਖਿਡੌਣਾ ਬਣ ਚੁੱਕੇ ਹਨ ਇਕ ਆਉਂਦਾ ਹੈ ਤੇ ਨੌਕਰੀ ਦਾ ਵਾਅਦਾ ਕਰਕੇ ਵੋਟ ਲੈ ਜਾਂਦਾ ਹੈ। ਦੂਜਾ ਆਉਂਦਾ ਹੈ ਤੇ ਸ਼ੋਸ਼ਣ ਕਰ ਜਾਂਦਾ ਹੈ। ਇਹਨਾਂ ਦੇ ਪੱਲੇ ਕੀ ਹੈ ਇਹ ਤਾਂ ਮਿੱਟੀ ਦੇ ਨਾਲ ਮਿੱਟੀ ਹੋਣਾ ਸਿੱਖੇ ਹਨ।

Corona News | ਨਰਸ ਨੂੰ ਹੋਇਆ ਕਰੋਨਾ ਵਾਇਰਸ

ਸੰਗਰੂਰ ਦੇ ਪਿੰਡ ਸ਼ੇਰੋਂ ‘ਚ ਮੱਖਣ ਸ਼ੇਰੋਂ ਤੇ ਪ੍ਰਿਤਪਾਲ ਸਿੰਘ ਨੂੰ ਲੋਕ ਮਾਸਟਰ ਜੀ ਸੱਦਦੇ ਹਨ। ਕੋਈ ਮਿਹਣੇ ਮਾਰਦਾ ਹੈ ਤੇ ਕੋਈ ਮਜ਼ਾਕ ਵੀ ਉਡਾ ਜਾਂਦਾ ਹੈ ਪਰ ਐਮਏ ਬੀਐਡ ਐਮਐਡ ‘ਤੇ ਹੋਈ ਡਿਗਰੀਆਂ ਵੀ ਮਾਸਟਰ ਜੀ ਦੇ ਕੰਮ ਨਾ ਆਈਆਂ। ਹੁਣ ਤੱਕ ਪੜ੍ਹਾਈ ਦਾ ਕਰਜ਼ਾ ਨਹੀਂ ਉਤਰਿਆ ਫੇਰ ਵੀ ਜ਼ਿੰਦਾਦਿਲੀ ਹੋਵੇ ਤਾਂ ਮਾਸਟਰ ਜੀ ਵਰਗੀ। ਇਹ ਸਰਕਾਰੀ ਸਿਸਟਮ ਦੇ ਮੂੰਹ ‘ਤੇ ਕਰਾਰੀ ਚਪੇੜ ਨਹੀਂ ਤਾਂ ਹੋਰ ਕੀ ਹੈ। ਜੇਕਰ ਪੜ੍ਹ ਲਿਖ ਕੇ ਮਜ਼ਦੂਰੀ ਹੀ ਕਰਨੀ ਹੈ ਤਾਂ ਫੇਰ ਪੜ੍ਹਨ ਦੀ ਜ਼ਰੂਰਤ ਕੀ ਹੈ। ਇਹ ਅਸੀਂ ਨਹੀਂ ਕਹਿ ਰਹੇ ਬਲਕਿ ਪੰਜਾਬ ਦੇ ਹਰ ਉਸ ਸ਼ਖ਼ਸ ਦੀ ਮਾਨਸਿਕਤਾ ਬਣ ਚੁੱਕੀ ਹੈ ਜੋ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਦੇ ਸੁਪਨੇ ਦੇਖਦੇ।

ਚੀਨ ਦੇ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ

ਭੱਠੇ ‘ਤੇ ਇੱਟਾਂ ਬਣਾਉਂਦਾ ਪ੍ਰਿਤਪਾਲ ਵੀ ਇਹੀ ਸੋਚਦਾ ਸੀ ਕਿ ਨੌਕਰੀ ਮਿਲ ਜਾਵੇਗੀ ਪਰ ਡਿਗਰੀਆਂ ਖੂਹ ਖਾਤੇ ਪੈਂਦੀਆਂ ਨਜ਼ਰ ਆ ਰਹੀਆਂ ਹਨ। ਪੁੱਤ ਦੀ ਡਿਗਰੀਆਂ ਦੇਖ ਦੇਖ ਕੇ ਬੁੱਢੀ ਹੋ ਚੁੱਕੀ ਮਾਂ ਨੂੰ ਆਸ ਸੀ ਕਿ ਮੱਖਣ ਸ਼ੇਰੋਂ ਘਰ ਦੀ ਗਰੀਬੀ ਦੂਰ ਕਰੇਗਾ ਪਰ ਹੁਣ ਸਰਕਾਰ ਦੇ ਲਾਰਿਆਂ ਨੂੰ ਸੁਣ ਸੁਣ ਕੇ ਥੱਕ ਚੁੱਕੀ ਹੈ। ਗੁਰਬਤ ‘ਚ ਦਿਨ ਬਤੀਤ ਕਰ ਰਿਹਾ ਮੱਖਣ ਸ਼ੇਰੋਂ ਚੰਗਾ ਲਿਖਾਰੀ ਵੀ ਹੈ।

Sidhu Moosewala ਦੀ ਰਾਹ ‘ਤੇ K.S Makhan!, ਦੇਖੋ Live ਹੋ ਕੇ ਕਿਸਨੂੰ ਕਿਹਾ ਲੜਨ ਲਈ

ਅਧਿਆਪਕਾਂ ਤੇ ਕਿਸਾਨੀ ਦੇ ਸੰਘਰਸ਼ ਨੂੰ ਉਹ ਆਪਣੀ ਕਲਮ ਨਾਲ ਬਿਆਨ ਕਰਦਾ ਹੈ। ਇਸੇ ਲਈ ਉਹ ਚੰਗੇ ਗਾਇਕਾਂ ਨਾਲ ਮਿਲ ਕੇ ਗੀਤਾਂ ਰਾਹੀਂ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਸਰਕਾਰ ਦੱਸੇ ਕਿ ਇਹਨਾਂ ਦਾ ਕਸੂਰ ਕੀ ਹੈ। ਕੀ ਗਰੀਬ ਮਾਪਿਆਂ ਦੇ ਸੁਪਨੇ ਨਹੀਂ ਹੁੰਦੇ ਜਾਂ ਸਾਰੀ ਉਮਰ ਹੱਡ ਭੰਨ ਕੇ ਮਜ਼ਦੂਰੀ ਕਰਦੇ ਰਹਿਣ। ਏਸੀ ਕਮਰਿਆਂ ‘ਚ ਬੈਠੇ ਇਕ ਵਾਰ ਇਹਨਾਂ ਦੇ ਸੰਤਾਪ ਨੂੰ ਹੰਢਾ ਕੇ ਵੇਖਣ। ਫੇਰ ਪਤਾ ਲੱਗੇ ਕਿ ਬੇਰੋਜ਼ਗਾਰੀ ਕੀ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button