ਕੈਪਟਨ ਸਰਕਾਰ ਨੂੰ ਰੱਜ ਕੇ ਭੰਡਿਆ
ਇਹ ਕੋਈ ਹੋਰ ਨਹੀਂ ਸਗੋਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਿਹੜੇ ਕੀ ਕਹਿ ਰਹੇ ਨੇ ਕੀ ਇਨ੍ਹਾਂ ਦਾ ਥੋੜਾ ਹੀ ਟਾਈਮ ਏ ਕਰ ਲੈਣ ਦੋ। ਅਸਲ ‘ਚ ਬੀਤੇਂ ਦਿਨੀਂ ਕੈਬਨਿਟ ਨੇ ਇਕ ਮੰਦਭਾਗਾ ਫੈਸਲਾ ਲੈਂਦਿਆਂ ਐਸ.ਐਸ.ਏ. ਰਮਸਾ ਸਮੇਤ ਆਦਰਸ਼ ਸਕੂਲਾਂ ‘ਚ ਕਈ ਸਾਲਾਂ ਤੋਂ ਸੇਵਾਵਾਂ ਦੇ ਰਹੇ ਅਧਿਆਪਕ ਦੀਆਂ ਤਨਖਾਹਾਂ 42 ਹਜ਼ਾਰ ਤੋਂ ਘੱਟਾਕੇ 15 ਹਜ਼ਾਰ ਦੇ ਲਗਭਗ ਕਰ ਦਿੱਤੀਆਂ। ਜਦੋਂ ਇਸ ਫੈਸਲੇ ਬਾਰੇ ਬਰਨਾਲਾ ਨਾਲ ਸਬੰਧਤ ਇਕ ਮਾਸਟਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਹਰੇਕ ਮਾਮਲੇ ਤੇ ਬੇਬਾਕ ਰਾਏ ਰੱਖਣ ਵਾਲੇ ਮੈਡਮ ਸਿੱਧੂ ਨੂੰ ਟੈਲੀਫੋਨ ਤੇ ਆਪਣਾ ਦੁੱਖੜਾ ਸੁਣਾਇਆ।
Read Also ਕਾਂਗਰਸੀਆਂ ਨੇ ਘੇਰਿਆ ਨਵਜੋਤ ਸਿੱਧੂ, ਅੱਗੋਂ ਟੱਕਰਿਆ ਸਿਮਰਜੀਤ ਬੈਂਸ!
ਜਿਸ ‘ਚ ਮੈਡਮ ਸਿੱਧੂ ਨੇ ਕਾਂਗਰਸ ਦੀ ਸਮੁੱਚੀ ਕੈਬਨਿਟ ਤੇ ਤਵਾ ਧਰ ਲਿਆ ਜਿਸ ਦਾ ਹਿੱਸਾ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਵੀ ਹਨ।ਇਸ ਤੋਂ ਪਹਿਲਾਂ D5 ਚੈੱਨਲ ਪੰਜਾਬੀ ਟੀਵੀ ਤੇ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਜੇਕਰ ਉਨ੍ਹਾਂ ਦੀਆਂ ਤਨਖਾਹਾਂ ਨੂੰ ਘਟਾਇਆ ਗਿਆ ਤਾਂ ਸੰਘਰਸ਼ ਦੀ ਰਾਹ ਅਖਤਿਆਰ ਕਰਨਗੇ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਜਦੋਂ ਸਰਕਾਰ ਨੇ ਅਧਿਆਪਕਾਂ ਦੀ ਮਰਜ਼ੀ ਖਿਲਾਫ ਜਾਕੇ ਰੈਗੂਲਰ ਕਰਨ ਦੇ ਨਾਂ ਹੇਠ ਜੋ ਮਜ਼ਾਕ ਅਧਿਅਪਕ ਵਰਗ ਨਾਲ ਕੀਤੇ ਏ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੇ ਅਧਿਅਪਕ ਆਪਣਾ ਭਵਿੱਖ ਕਿਵੇਂ ਤੈਅ ਕਰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.