Breaking NewsD5 specialEntertainmentNews

ਕੈਪਟਨ ਨੇ ਦਿੱਤੀ ਦਿਲਜੀਤ ਦੋਸਾਂਝ ਨੂੰ ਜਨਮਦਿਨ ਦੀ ਵਧਾਈ, ਟਵੀਟ ਵਾਇਰਲ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੂੰ ਟਵੀਟ ਕਰ ਜਨਮਦਿਨ ਦੀ ਵਧਾਈ ਦਿੱਤੀ ਹੈ। ਸੀਐਮ ਨੇ ਲਿਖਿਆ, “ਦਿਲਜੀਤ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਤੁਹਾਨੂੰ ਲੰਬੀ, ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਬਖਸ਼ਣ।” ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਇਸ ਟਵੀਟ ‘ਤੇ ਯੂਜ਼ਰਸ ਬਹੁਤ ਟਿੱਪਣੀ ਕਰ ਰਹੇ ਹਨ।

ਡੀਆਈਜੀ ਖੱਟੜਾ ਨੂੰ ਲੱਗਿਆ ਵੱਡਾ ਝਟਕਾ ! ਬੇਅਦਬੀ ਮਾਮਲੇ ‘ਚ ਮੁੜ ਆਇਆ ਨਵਾਂ ਮੋੜ !

ਦੱਸ ਦਈਏ ਕਿ ਦਿਲਜੀਤ ਦੋਸਾਂਝ ਅੱਜ ਆਪਣਾ 37ਵਾਂ ਜਨਮਦਿਨ ਮਨਾਂ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਪੰਜਾਬੀ ਸਿਨੇਮਾ ‘ਚ ਨਾਮ ਕਮਾਇਆ ਸਗੋਂ ਬਾਲੀਵੁੱਡ ‘ਚ ਵੀ ਬਹੁਤ ਪ੍ਰਸਿੱਧੀ ਹਾਸਲ ਕੀਤੀ। ਦਿਲਜੀਤ ਦੋਸਾਂਝ ਨੇ 2016 ‘ਚ ਆਈ ਫਿਲਮ ‘ਉੱਡਦਾ ਪੰਜਾਬ’ ਨਾਲ ਬਾਲੀਵੁੱਡ ‘ਚ ਡੇਬਿਊ ਕੀਤਾ ਸੀ। ਬਾਲੀਵੁੱਡ ‘ਚ ਦਿਲਜੀਤ ਫਿਲੌਰੀ, ਵੇਲਕਮ ਟੂ ਨਿਊਯਾਰਕ, ਸੂਰਮਾ, ਗੁੱਡ ਨਿਊਜ਼ ਵਰਗੀਆਂ ਫਿਲਮਾਂ ਕਰ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button