Breaking NewsD5 specialIndiaNewsPoliticsPunjab

ਕੈਪਟਨ ਨੂੰ ਮਿਲੇ MLA ਪਰਗਟ ਸਿੰਘ, ਕਹਿੰਦਾ- ਨਲਾਇਕ ਬੰਦੇ ਤੋਂ ਕੀ ਆਸ

ਚੰਡੀਗੜ੍ਹ : ਸਾਬਕਾ ਹਾਕੀ ਖਿਡਾਰੀ ਅਤੇ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਬੁੱਧਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਕੇ ਸਾਫ਼ ਕਰਕੇ ਆਏ ਹਨ ਕਿ ਸਰਕਾਰ ਨੂੰ ਜਨਤਾ ਨਾਲ ਕੀਤੇ ਸਾਰੇ ਵਾਅਦੇ ਹਰ ਹਾਲ ‘ਚ ਪੂਰੇ ਕਰਨੇ ਹੋਣਗੇ ਅਤੇ ਇਸ ਦਿਸ਼ਾ ‘ਚ ਸਰਕਾਰ ਤੇਜ਼ੀ ਨਾਲ ਕੰਮ ਸ਼ੁਰੂ ਕਰੇ। ਉਨ੍ਹਾਂ ਨੇ ਮੁੱਖਮੰਤਰੀ ਦੇ ਸਾਹਮਣੇ ਇਹ ਸਾਫ਼ ਕਰ ਦਿੱਤਾ ਕਿ ਦੇਸ਼ ਦੀ ਜਨਤਾ ‘ਚ ਕਾਂਗਰਸ ਸਰਕਾਰ ਅਤੇ ਖਾਸ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ ਇਹ ਧਾਰਨਾ ਬਣ ਰਹੀ ਹੈ ਕਿ ਉਹ ਬਾਦਲਾਂ ਨਾਲ ਮਿਲੇ ਹੋਏ ਹਨ।

ਹੁਣੇ ਹੁਣੇ Captain ਨੂੰ ਮਿਲੇ MLA ਪਰਗਟ ਸਿੰਘ | ਕਹਿੰਦਾ- ਨਲਾਇਕ ਬੰਦੇ ਤੋਂ ਕੀ ਆਸ (Video)

ਬੀਤੇ ਦਿਨੀਂ ਪਰਗਟ ਸਿੰਘ ਦੁਆਰਾ ਸਰਕਾਰ ਦੀ ਕਾਰਗੁਜਾਰੀ ਅਤੇ ਨਾਕਾਮੀਆਂ ‘ਤੇ ਇੱਕ ਪੱਤਰ ਮੁੱਖਮੰਤਰੀ ਦੇ ਕੋਲ ਭੇਜਿਆ ਸੀ। ਇਹ ਪੱਤਰ ਮੀਡੀਆ ‘ਚ ਲੀਕ ਹੋਣ ਤੋਂ ਬਾਅਦ ਚਰਚਾ ‘ਚ ਆਇਆ। ਜਿਸ ‘ਤੇ ਆਖ਼ਿਰਕਾਰ ਬੁੱਧਵਾਰ ਨੂੰ ਕੈਪਟਨ ਨੇ ਪਰਗਟ ਸਿੰਘ ਨੂੰ ਮਿਲਣ ਲਈ ਸੱਦ ਲਿਆ। ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਪਰਗਟ ਨੇ ਦੱਸਿਆ ਕਿ ਉਨ੍ਹਾਂ ਨੇ ਖ਼ਤ ‘ਚ ਜੋ ਕੁੱਝ ਲਿਖਿਆ ਸੀ , ਉਨ੍ਹਾਂ ਸਾਰੇ ਮੁੱਦਿਆਂ ‘ਤੇ ਇਸ ਬੈਠਕ ਵਿੱਚ ਚਰਚਾ ਹੋਈ।

Navjot Sidhu ‘ਤੇ ਇਕ ਹੋਰ ਤੀਰ, ਤੂੰ ਨੀ ਬੋਲਦੀ ਤੇਰੇ ‘ਚ ਸਿੱਧੂ ਬੋਲਦਾ | Latest News (Video)

ਉਨ੍ਹਾਂ ਨੇ ਸੀਐਮ ਨੂੰ ਕਿਹਾ ਕਿ ਆਮ ਲੋਕਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਪ੍ਰਤੀ ਧਾਰਨਾ ਬਦਲ ਰਹੀ ਹੈ, ਜਿਸ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖਮੰਤਰੀ ਨੂੰ ਕਿਹਾ ਕਿ ਦਿੱਲੀ ਅਤੇ ਦੇਸ਼ ਦੀ ਰਾਜਨੀਤੀ ‘ਚ ਜੋ ਕੁੱਝ ਹੋ ਰਿਹਾ ਹੈ, ਜੇਕਰ ਕਾਂਗਰਸ ਪੰਜਾਬ ‘ਚ ਅੱਛਾ ਪ੍ਰਦਰਸ਼ਨ ਨਹੀਂ ਕਰਦੀ ਤਾਂ ਹਿਟਲਰ ਵਾਲੀਆਂ ਨੀਤੀਆਂ ਪੰਜਾਬ ‘ਚ ਵੀ ਆ ਸਕਦੀਆਂ ਹਨ। ਇਸ ਲਈ ਸਰਕਾਰ ਆਪਣੇ ਪ੍ਰਦਰਸ਼ਨ ‘ਚ ਸੁਧਾਰ ਅਤੇ ਤੇਜੀ ਲੈ ਕੇ ਆਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button