Punjab

ਕੈਪਟਨ ਤੋਂ ਬਾਅਦ ਹੁਣ ਸੋਨੀਆ ਗਾਂਧੀ ਨੇ ਸਿੱਧੂ ਨੂੰ ਲਾਇਆ ਖੂੰਜੇ

ਨਵਜੋਤ ਸਿੱਧੂ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ।ਹੁਣ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਮਸ਼ਹੂਰ ਨਵਜੋਤ ਸਿੱਧੂ ਨੂੰ ਇੱਕ ਹੋਰ ਝੱਟਕਾ ਲੱਗਿਆ।ਹਰਿਆਣਾ ਚੋਣਾਂ ਲਈ ਕਾਂਗਰਸ ਨੇ ਆਪਣੇ ਚਾਲੀ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ ।ਜਿਸ ਵਿੱਚੋਂ ਨਵਜੋਤ ਸਿੱਧੂ ਦਾ ਨਾਂ ਸ਼ਾਮਿਲ ਨਹੀਂ ਕੀਤਾ ਗਿਆ।ਇਸ ਗੱਲ ਨਾਲ ਇਹ ਸਾਫ ਹੈ ਕਿ ਕਾਂਗਰਸ ਨਵਜੋਤ ਸਿੱਧੂ ਨੂੰ ਇਸ ਲਈ ਕੋਈ ਮੌਕਾ ਨਹੀਂ ਦੇ ਰਹੀ ਕਿਉਂ ਕਿ ਕਾਂਗਰਸ ਦੇ ਆਪਣੇ ਹੀ ਨੇਤਾ ਸਿੱਧੂ ਨਾਲ ਨਰਾਜ ਚੱਲ ਰਹੇ ਹਨ।

ਜਿਕਰਯੋਗ ਹੈ ਕਿ ਸਿੱਧੂ ਨੇ ਕਾਂਗਰਸ ਵਿੱਚ ਆਉਂਦਿਆਂ ਹੀ ਕਈ ਮੁੱਦੇ ਚੁੱਕੇ ਸਨ ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦਰਮਿਆਨ ਵਿਵਾਦ ਵੀ ਬਣਿਆ ਰਿਹਾ ।ਸਿੱਧੂ ਨੇ ਲੰਮੇ ਸਮੇਂ ਤੱਕ ਆਪਣਾ ਆਹੁਦਾ ਨਾ ਸੰਭਾਲਿਆ ਤਾਂ ਮੰਗ ਉਠਦੀ ਵੇਖ ਕੇ ਸਿੱਧੂ ਨੇ ਆਪਣੇ ਆਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ।ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦਾ ਅਸਤੀਫਾ ਮਨਜੂਰ ਵੀ ਕਰ ਲਿਆ ਗਿਆ।ਉਸੇ ਦਿਨ ਤੋਂ ਸਿੱਧੁ ਆਪਣੇ ਹਲਕੇ ਅੰਦਰ ਸਰਗਰਮ ਨਜਰ ਆ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਕਾਂਗਰਸ ਇਸੇ ਵਜ੍ਹਾ ਨੁੰ ਲੈ ਕੇ ਹੁਣ ਨਹੀਂ ਚਾਹੁੰਦੀ ਕਿ ਪੰਜਾਬ ਦੀ ਸਿਆਸਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਰੌਲਾ ਪਵੇ।ਹੁਣ ਜਦੋਂ ਕਾਂਗਰਸ ਹਾਈਕਮਾਨ ਵੱਲੋਂ ਸਿੱਧੂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ ਚੋਂ ਲਾਂਭੇ ਕੀਤਾ ਗਿਆ ਹੈ ਤਾਂ ਸਿੱਧੂ ਹੁਣ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਆ ਗਏ ਹਨ।ਹੁਣ ਦੇਖਣਾ ਹੋਵੇਗਾ ਕਿ ਸਿੱਧੂ ਪੂਰੇ ਮਾਮਲੇ ਤੇ ਆਪਣੀ ਚੁੱਪੀ ਕਦੋਂ ਤੋੜਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button