Breaking NewsD5 specialNewsPress ReleasePunjab

ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਇਰਸ ਦੇ ਬਦਲਦੇ ਸਰੂਪ ਦੀ ਜਾਂਚ ਵਿੱਚ ਵਾਧਾ ਕਰਨ ਦੇ ਹੁਕਮ, ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਵੱਲੋਂ ਖੁਦ ਦੀ ਸੈਂਪਲਿੰਗ ਸ਼ੁਰੂ ਕਰਨ ਦੀ ਤਿਆਰੀ

ਕੋਵਿਡ ਦੇ ਸਰੂਪਾਂ ਦੀ ਪਛਾਣ ਲਈ ਪੰਜਾਬ ਵੱਲੋਂ ਸੁੱਕੀ ਪੱਟੀ ਨਾਲ ਜਾਂਚ ਸ਼ੁਰੂ ਕਰਨ ਦੀ ਤਿਆਰੀ ਮੁਕੰਮਲ
ਚੰਡੀਗੜ੍ਹ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਬੰਧਤ ਵਿਭਾਗਾਂ ਨੂੰ ਵਾਇਰਸ ਦੇ ਬਦਲਦੇ ਸਰੂਪਾਂ ਦੀ ਜਾਂਚ ਵਿਚ ਵਾਧਾ ਕਰਨ ਦੇ ਹੁਕਮ ਦਿੱਤੇ ਤਾਂ ਜੋ ਕੋਵਿਡ ਦੇ ਨਵੇਂ ਪ੍ਰਕਾਰ ਦੇ ਕੇਸਾਂ ਦੀ ਪਛਾਣ ਕੀਤੀ ਜਾ ਸਕੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਮੋਹਾਲੀ ਦੇ ਰਿਜਨਲ ਇੰਸਟੀਚਿਊਟ ਆਫ ਵਾਇਰੌਲੌਜੀ ਲਈ ਆਈ.ਸੀ.ਐਮ.ਆਰ. ਨਾਲ ਐਮ.ਓ.ਯੂ. ਪੂਰਾ ਕਰਨ ਦੇ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਦੇ ਵੀ ਹੁਕਮ ਦਿੱਤੇ।ਹਾਲਾਂਕਿ ਡੈਲਟਾ ਪਲਸ ਪ੍ਰਕਾਰ (ਮਈ ਮਹੀਨੇ ਦੀ ਸੈਂਪਲਿੰਗ ਦੇ ਅਧਾਰ ‘ਤੇ ਪਹਿਲਾਂ ਆਏ ਦੋ ਕੇਸਾਂ ਤੋਂ ਇਲਾਵਾ) ਦੇ ਕੋਈ ਵੀ ਨਵੇਂ ਕੇਸ ਸੂਬੇ ਵਿਚ ਨਹੀਂ ਆਏ ਹਨ, ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਵਿਖ ਵਾਇਰਸ ਦੇ ਬਦਲਦੇ ਸਰੂਪਾਂ ਦੀ ਪਛਾਣ ਸਬੰਧੀ ਲੈਬਰਾਟਰੀ, ਜੋ ਕਿ ਪੀ.ਏ.ਟੀ.ਐਚ. ਦੀ ਮਦਦ ਨਾਲ ਤਿਆਰ ਹੋ ਰਹੀ ਹੈ, ਇਸੇ ਮਹੀਨੇ ਹਰ ਹਾਲਤ ਵਿਚ ਸ਼ੁਰੂ ਕੀਤੀ ਜਾਵੇਗੀ।

ਮੁੱਖ ਮੰਤਰੀ ਕੈਪਟਨ ਦਾ ਵੱਡਾ ਫੈਸਲਾ,ਲੋਕਾਂ ਦੇ ਦੁੱਖ ਕਰਤੇ ਦੂਰ || D5 Channel Punjabi

ਪੀ.ਏ.ਟੀ.ਐਚ. ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਮਸ਼ੀਨਾਂ 25 ਜੁਲਾਈ ਤੱਕ ਸਥਾਪਤ ਕਰ ਦਿੱਤੀਆਂ ਜਾਣਗੀਆਂ। ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ ਦੀ ਯੌਨ ਰੋਗਾਂ ਦੀ ਖੋਜ ਸਬੰਧੀ ਲੈਬਾਰੇਟਰੀ ਵੱਲੋਂ ਆਈ.ਐਨ.ਐਸ.ਏ.ਸੀ.ਓ.ਜੀ. ਨਾਲ ਰਜਿਸਟਰੇਸ਼ਨ ਲਈ ਅਰਜੀ ਵੀ ਦੇ ਦਿੱਤੀ ਗਈ ਹੈ।ਕੋਵਿਡ ਸਥਿਤੀ ਦੀ ਵਰਚੁਅਲ ਸਮੀਖਿਆ ਕਰਦੇ ਹੋਏ, ਮੁੱਖ ਮੰਤਰੀ ਨੇ ਇਸ ਗੱਲ ਉੱਤੇ ਤਸੱਲੀ ਪ੍ਰਗਟ ਕੀਤੀ ਕਿ ਸੂਬੇ ਵੱਲੋਂ ਅਗਲੇ ਹਫਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਵਿਖੇ ਇੱਕ ਪਾਇਲਟ ਪ੍ਰਾਜੈਕਟ ਰਾਹੀਂ ਸੁੱਕੀ ਪੱਟੀ ਨਾਲ ਜਾਂਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਆਰ.ਟੀ.ਪੀ.ਸੀ.ਆਰ. ਜਾਂਚ ਦੀ ਤੁਲਨਾ ਵਿਚ ਸੁੱਕੀ ਪੱਟੀ ਨਾਲ ਜਾਂਚ ਦੇ ਢੰਗ ਦੀ ਸੰਵੇਦਨਸ਼ੀਲਤਾ 79 ਫੀਸਦੀ ਜਦੋਂ ਕਿ ਸਟੀਕਤਾ 99 ਫੀਸਦੀ ਹੈ।

ਮੋਦੀ ਨੂੰ ਵੱਡਾ ਝਟਕਾ!100 ਲੀਡਰਾਂ ਨੇ ਛੱਡੀ ਪਾਰਟੀ,ਕਿਸਾਨਾਂ ਦੀ ਤਾਕਤ ਦਾ ਅਸਰ?D5 Channel Punjabi

ਇਸ ਦੀ ਘੱਟ ਕੀਮਤ ਅਤੇ ਤੇਜ਼ ਵਾਰੀ ਨੂੰ ਧਿਆਨ ਵਿੱਚ ਰੱਖਦਿਆਂ ਸੁੱਕੀ ਪੱਟੀ ਵੇਰੀਐਂਟ ਵਿਧੀ ਨੂੰ ਸਿਰਫ ਉਹਨਾਂ ਮੌਕਿਆਂ ਉੱਤੇ ਹੀ ਸਕਰੀਨਿੰਗ ਦੇ ਸਾਧਨ ਵਜੋਂ ਵਰਤਿਆ ਜਾ ਸਕਦਾ ਹੈ ਜਿੱਥੇ ਸਵੈ-ਚਾਲਤ ਆਰ.ਐਨ.ਏ. ਐਕਸਟਰੈਕਸ਼ਨ ਉਪਲੱਬਧ ਨਹੀਂ ਹੈ।ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੰਜਾਬ ਨੇ 10 ਸਿਹਤ ਸੰਸਥਾਨਾਂ ਦੀ ਪਛਾਣ ਕੀਤੀ ਹੈ ਅਤੇ ਪ੍ਰਤੀ ਸਥਾਨ ਘੱਟੋ-ਘੱਟ 15 ਸੈਂਪਲ ਹਰੇਕ 15 ਦਿਨਾਂ ਬਾਅਦ ਵਾਇਰਸ ਦੇ ਬਦਲਦੇ ਸਰੂਪਾਂ ਦੀ ਪਛਾਣ ਲਈ ਭੇਜੇ ਜਾ ਰਹੇ ਹਨ। ਮੀਟਿੰਗ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਟੀਕਾਕਰਨ ਤੋਂ ਬਾਅਦ ਆਏ ਪਾਜ਼ੇਟਿਵ ਸੈਂਪਲ, ਮੁੜ ਸੰਕ੍ਰਮਣ, ਮੌਤ ਅਤੇ ਗੰਭੀਰ ਕੇਸਾਂ ਤੋਂ ਇਲਾਵਾ ਕਲਸਟਰਿੰਗ ਆਦਿ ਦੇ ਪਾਜ਼ੇਟਿਵ ਸੈਂਪਲਾਂ ਨੂੰ ਵੀ ਵਾਇਰਸ ਦੇ ਬਦਲਦੇ ਸਰੂਪ ਦੀ ਪਛਾਣ ਲਈ ਭੇਜਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button