Breaking NewsD5 specialNewsPoliticsPress ReleasePunjab

ਕੈਪਟਨ ਅਮਰਿੰਦਰ ਨੇ ਖੇਤੀ ਕਾਨੂੰਨਾਂ ਖਿਲਾਫ ਪ੍ਰਧਾਨ ਮੰਤਰੀ ਮੋਦੀ ਨਾਲ ਮਿਲਣ ਦਾ ਵਾਅਦਾ ਕੀਤਾ, ਪ੍ਰੰਤੂ ਕਦੇ ਹਿੰਮਤ ਨਾ ਦਿਖਾਈ: ਹਰਪਾਲ ਸਿੰਘ ਚੀਮਾ

ਕੈਪਟਨ ਅਮਰਿੰਦਰ ਦੇ ‘ਨੌ ਨੁਕਤੇ’ ਉਨ੍ਹਾਂ ਦੇ ‘ਨੌ ਝੂਠ’ ਬਣ ਚੁੱਕੇ ਹਨ : ਹਰਪਾਲ ਸਿੰਘ ਚੀਮਾ

ਰੁਜ਼ਗਾਰ, ਸਿੱਖਿਆ ਤੋਂ ਲੈ ਕੇ ਮਾਫੀਆ ਅਤੇ ਨਸ਼ਾ ਖਤਮ ਕਰਨ ਦੇ ਵਾਅਦੇ ਤੱਕ, ਕੈਪਟਨ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ : ਹਰਪਾਲ ਸਿੰਘ ਚੀਮਾ

ਅਕਾਲੀ ਦਲ ਨਾਲ ਕੈਪਟਨ ਦੀ ਮਿਲੀਭੁਗਤ, ਐਸਜੀਪੀਸੀ ਦੀਆਂ ਚੋਣਾਂ ਵਿੱਚ ਇਸ ਲਈ ਹੋ ਰਹੀ ਹੈ ਦੇਰੀ : ਹਰਪਾਲ ਸਿੰਘ ਚੀਮਾ

ਕੈਪਟਨ ਅਮਰਿੰਦਰ ਦੀ ਰੁਜ਼ਗਾਰ ਮੁਹਿੰਮ ਸਿਰਫ ਮਸ਼ਹੂਰੀ ਸੰਟਟ, ਯੋਜਨਾ ਉੱਤੇ ਕਰੋੜਾਂ ਰੁਪਏ ਖਰਚ ਹੋਏ ਪਰ ਨੌਜਵਾਨਾਂ ਨੂੰ ਨੌਕਰੀ ਨਾ ਮਿਲੀ : ਹਰਪਾਲ ਸਿੰਘ ਚੀਮਾ

ਪਿਛਲੇ ਚਾਰ ਸਾਲਾਂ ਵਿੱਚ ਕੈਪਟਨ ਅਮਰਿੰਦਰ ਨੇ ਜਨਤਕ ਸਿਹਤ ਪ੍ਰਬੰਧ ਉਤੇ ਕੋਈ ਧਿਆਨ ਨਾ ਦਿੱਤਾ

ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਦੀਆਂ ਅਸਫਲਤਾਵਾਂ ਨੂੰ ਉਜਾਗਰ ਕਰਦੇ ਹੋਏ ਕਈ ਮੁੱਦਿਆਂ ਨੂੰ ਵਿਧਾਨ ਸਭਾ ਵਿੱਚ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਨੂੰ ਚਲਾਉਣ ਵਿੱਚ ਨਾਕਾਮ ਰਹੇ ਹਨ। 2017 ਵਿਧਾਨ ਸਭਾ ਦੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਦੇ ‘ਨੌ ਨੁਕਤੇ’ ਹੁਣ ਉਨ੍ਹਾਂ ਦੇ ‘ਨੌ ਝੂਠ’ ਬਣ ਚੁੱਕੇ ਹਨ। ਕੈਪਟਨ ਵੱਲੋਂ ਕੀਤੇ ਸਾਰੇ ਵਾਅਦੇ ਅਜੇ ਤੱਕ ਅਧੂਰੇ ਹਨ ਅਤੇ ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।

ਕਿਸਾਨਾਂ ਦੇ ਵੱਡੇ ਪ੍ਰਧਾਨ ਨੇ ਕਰਤੀ ਕੇਂਦਰ ਦੀ ਬੋਲਤੀ ਬੰਦ !ਇਸ ਐਲਾਨ ਤੋਂ ਬਾਅਦ ਕਾਨੂੰਨ ਹੋਣਗੇ ਰੱਦ ?

ਪ੍ਰੰਤੂ ਕੈਪਟਨ ਅਮਰਿੰਦਰ ਅਜੇ ਵੀ ਇਸ ਵਹਿਮ ਵਿੱਚ ਹਨ ਕਿ ਉਨ੍ਹਾਂ ਆਪਣੇ ਸਾਰੇ ਵਾਦਿਆਂ ਨੂੰ ਪੂਰਾ ਕਰ ਦਿੱਤਾ ਹੈ। ਆਪਣੇ ਸੰਬੋਧਨ ਵਿੱਚ ਚੀਮਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਏ ਸਨ, ਉਦੋਂ ਉਨ੍ਹਾਂ ਕਿਹਾ ਸੀ ਕਿ ਉਹ ਘਟਨਾ ਦੇ ਪੀੜਤਾਂ ਨੂੰ ਨਿਆਂ ਦਿਵਾਉਣਗੇ, ਪ੍ਰੰਤੂ ਐਨੇ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਨਿਆਂ ਨਹੀਂ ਮਿਲਿਆ।ਚੀਮਾ ਨੇ ਕਿਹਾ ਕਿ ਬੇਅਦਬੀ ਮਾਮਲੇ ਦੀ ਜਾਂਚ ਨੂੰ ਪਟੜੀ ਤੋਂ ਉਤਾਰਨ ਲਈ ਕਈ ਯਤਨ ਕੀਤੇ ਗਏ, ਜੋ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਕੈਪਟਨ ਅਮਰਿੰਦਰ, ਹੱਤਿਆ ਵਿੱਚ ਸ਼ਾਮਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਲਓ ਕੇਂਦਰ ਪਿੱਛੇ ਹਟਣ ਨੂੰ ਹੋਈ ਤਿਆਰ,ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ 2016 ਤੋਂ ਨਿਲੰਬਤ ਹਨ। ਕੇਂਦਰ ਸਰਕਾਰ ਨੇ ਚੋਣਾਂ ਵਿੱਚ ਦੇਖਣ ਲਈ 8 ਮਹੀਨੇ ਪਹਿਲਾਂ ਇਕ ਨਿਆਇਕ ਆਯੋਗ ਨਿਯੁਕਤੀ ਕੀਤੀ ਸੀ। ਪ੍ਰੰਤੂ ਕੈਪਟਨ ਅਮਰਿੰਦਰ ਨੇ ਅਜੇ ਤੱਕ ਉਨ੍ਹਾਂ ਨੂੰ ਦਫ਼ਤਰ ਨਹੀਂ ਦਿੱਤਾ। ਕੀ ਕੈਪਟਨ ਅਕਾਲੀ ਦਲ ਨਾਲ ਮਿਲੇ ਹੋਏ ਹਨ? ਇਸ ਲਈ ਜਿੰਨਾਂ ਸੰਭਵ ਹੋਵੇ ਚੋਣਾਂ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਰੁਜ਼ਗਾਰ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਹਰ ਘਰ ਵਿੱਚ ਇਕ ਨੌਕਰੀ ਦੇਣਗੇ, ਪ੍ਰੰਤੂ ਹੋਰ ਸਾਰੇ ਵਾਦਿਆਂ ਦੀ ਇਸ ਤਰ੍ਹਾਂ ਇਸ ਵਾਅਦੇ ਨੂੰ ਵੀ ਪੂਰਾ ਨਹੀਂ ਕੀਤਾ ਗਿਆ।

BREAKING-ਹੁਣੇ-ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ,ਜਿੱਤ ਵੱਲ ਵਧੇ ਕਿਸਾਨ

ਚੀਮਾ ਨੇ ਅੱਗੇ ਕਿਹਾ ਕਿ ਨੌਕਰੀ ਦੇ ਮੇਲਿਆਂ ਦੇ ਨਾਤੇ ਕੈਪਟਨ ਨੇ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ, ਸਿਰਫ ਸਰਕਾਰੀ ਪੈਸੇ ਨੂੰ ਬਰਬਾਦ ਕਰਨ ਦਾ ਕੰਮ ਕੀਤਾ। ਇਸ ਤੋਂ ਇਲਾਵਾ, ਸਰਕਾਰੀ ਵਿਭਾਗਾਂ ਦੇ ਪੁਨਰਗਠਨ ਦੇ ਨਾਤੇ ਕੈਪਟਨ ਨੇ ਹਜ਼ਾਰਾਂ ਨੌਕਰੀਆਂ ਨੂੰ ਖਤਮ ਕਰ ਦਿੱਤਾ। ਉਨ੍ਹਾਂ ਪਹਿਲਾਂ ਤੋਂ ਮੌਜੂਦ ਨੌਕਰੀਆਂ ਨੂੰ ਖਤਮ ਕੀਤਾ ਅਤੇ ਪਹਿਲਾਂ ਤੋਂ ਕੰਮ ਕਰਦੇ ਲੋਕਾਂ ਨੂੰ ਸਿਰਫ ਗੁੰਮਰਾਹ ਕੀਤਾ।ਸਿੱਖਿਆ ਵਿਵਸਥਾ ਉੱਤੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਕੋਈ ਸਰਕਾਰੀ ਵਿਦਿਅਕ ਸੰਸਥਾ ਜੋ ਆਪਣੇ ਖੇਤਰ ਵਿੱਚ ਸਭ ਤੋਂ ਚੰਗੀ ਹੋਈਆ ਕਰਦੀ ਸੀ, ਅੱਜ ਬੰਦ ਹੋਣ ਦੇ ਕਿਨਾਰੇ ਹੈ।

ਲਓ ਜੀ ਕਿਸਾਨਾਂ ਨੇ ਬਣਾ ਲਿਆ ਜਹਾਜ਼ !ਹੁਣ ਨੀ ਬੇਰੀਕੇਡਾਂ ਦੀ ਪਰਵਾਹ !ਕੇਂਦਰ ਨੂੰ ਪਾਤੀ ਨਵੀਂ ਭਸੂੜੀ !

ਪੰਜਾਬੀ ਯੂਨੀਵਰਸਿਟੀ ਪਟਿਆਲਾ, ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਅਤੇ ਅੰਮ੍ਰਿਤਸਰ ਯੂਨੀਵਰਸਿਟੀ ਸਭ ਦੀ ਆਰਥਿਕ ਹਾਲਤ ਖਰਾਬ ਹੈ। ਪੰਜਾਬ ਵਿੱਚ ਸਿੱਖਿਆ ਵਿਵਸਥਾ ਬਰਬਾਦ ਹੋਣ ਕਿਨਾਰੇ ਉਤੇ ਹਨ। ਕੈਪਟਨ ਨੇ ਸਰਕਾਰੀ ਸਕੂਲਾਂ ਦੀਆਂ ਕੰਧਾਂ ਨੂੰ ਸਿਰਫ ਰੰਗ ਕੀਤਾ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਹਜ਼ਾਰਾਂ ਸਮਾਰਟ ਸਕੂਲ ਬਣਾਏ। ਸਿਹਤ ਸਹੂਲਤਾਵਾਂ ਦੇ ਮੁੱਦਿਆਂ ਨੂੰ ਚੁੱਕਦੇ ਹੋਏ ਚੀਮਾ ਨੇ ਅੱਗੇ ਕਿਹਾ ਕਿ ਮੇਰੇ ਚੋਣ ਖੇਤਰ ਦਿੜਬਾ ਵਿੱਚ ਕੇਵਲ ਇਕ ਡਾਕਟਰ ਲੋਕਾਂ ਦੇ ਇਲਾਜ ਲਈ ਉਪਲੱਬਧ ਹੈ।

ਲਓ ਸਰਦਾਰ ਨੇ ਗੱਡਿਆ ਨੇਪਾਲ ‘ਚ ਕਿਸਾਨੀ ਝੰਡਾ,ਨੇਪਾਲੀਆਂ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!

ਸਿਰਫ ਮੇਰੇ ਚੋਣ ਖੇਤਰ ਵਿਚ ਹੀ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਇਹ ਹਾਲਤ ਹੈ। ਜਨਤਕ ਸਿਹਤ ਪ੍ਰਬੰਧ ਚਰਮਰਾ ਗਿਆ ਹੈ। ਕੈਪਟਨ ਨੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕੀਤਾ ਅਤੇ ਨਿੱਜੀ ਖਿਡਾਰੀਆਂ ਦੇ ਹੱਥਾਂ ਸਿਹਤ ਪ੍ਰਬੰਧ ਨੂੰ ਗਹਿਣੇ ਰੱਖ ਦਿੱਤਾ।ਖੇਤੀ ਅਤੇ ਕਿਸਾਨਾਂ ਦੇ ਮੁੱਦੇ ਉੱਤੇ ਚੀਮਾ ਨੇ ਕਿਹਾ ਕਿ ਸਰਵ ਪਾਰਟੀ ਮੀਟਿੰਗ ਵਿੱਚ ਕੈਪਟਨ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲਣਗੇ, ਪ੍ਰੰਤ ਉਨ੍ਹਾਂ ਵੱਲੋਂ ਕੋਈ ਯਤਨ ਨਹੀਂ ਕੀਤਾ ਗਿਆ।ਅਸਲ ਵਿੱਚ ਕੈਪਟਨ ਗ੍ਰਹਿ ਮੰਤਰੀ ਨੂੰ ਮਿਲੇ ਅਤੇ ਕਿਸਾਨਾਂ ਦੇ ਮੁੱਦੇ ਉਤੇ ਚਰਚਾ ਕਰਨ ਦੀ ਬਜਾਏ ਉਨ੍ਹਾਂ ਆਪਣੇ ਬੇਟੇ ਦੇ ਮਾਮਲੇ ਉਤੇ ਚਰਚਾ ਕੀਤੀ ਅਤੇ ‘ਪੁੱਤਰ ਮੋਹ’ ਵਿਚ ਗ੍ਰਹਿ ਮੰਤਰੀ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।

ਅਕਾਲੀ ਤੇ ਝਾੜੂ ਵਾਲੇ ਹੋਏ ਇਕੱਠੇ!ਫੇਰ ਚੰਡੀਗੜ੍ਹ ’ਚ ਪਾਤਾ ਗਾਹ,ਕੈਪਟਨ ਸਰਕਾਰ ਦੇ ਉੱਡੇ ਹੋਸ਼

ਉਨ੍ਹਾਂ ਕਿਸਾਨ ਅੰਦੋਲਨ ਨੂੰ ਵੀ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਉਹ ਕੇਂਦਰ ਦੇ ਹਾਈ ਪਾਵਰ ਕਮੇਟੀ ਵਿੱਚ ਉਨ੍ਹਾਂ ਬਿੱਲਾਂ ਦਾ ਵਿਰੋਧ ਨਹੀਂ ਕੀਤਾ। ਕੈਪਟਨ ਅਮਰਿੰਦਰ ਖੁਦ ਚਾਹੁੰਦੇ ਹਨ ਕਿ ਵੱਡੇ ਵੱਡੇ ਕਾਰਪੋਰੇਟ ਲੋਕ ਆਏ ਅਤੇ ਸਾਡੇ ਕਿਸਾਨਾਂ ਦਾ ਜੀਵਨ ਬਰਬਾਦ ਕਰ ਦਿੱਤਾ। ਮਾਫੀਆ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਵਾਅਦਾ ਕੀਤਾ ਸੀ ਕਿ ਉਹ ਚਾਰ ਹਫਤਿਆਂ ਵਿੱਚ ਸੂਬੇ ਵਿਚੋਂ ਮਾਫੀਆ ਨੂੰ ਖਤਮ ਕਰ ਦੇਣਗੇ,ਪ੍ਰੰਤੂ ਅੱਜ ਚਾਰ ਸਾਲ ਹੋ ਗੲ ਹਨ, ਮਾਫੀਆ ਹੁਣ ਵੀ ਸਰਗਰਮ ਹੈ।

ਰਾਸ਼ਟਰਪਤੀ ਨੇ ਦਿੱਤੀ ਸੀ ਸਹਿਮਤੀ,ਰਾਹੁਲ ਗਾਂਧੀ ਨੇ ਮੰਨੀ ਆਪਣੀ ਦਾਦੀ ਦੀ ਗਲਤੀ!

ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਕ ਸਰਪੰਚ ਨੂੰ ਨਸ਼ੀਲੀਆਂ ਦਵਾਈਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਉਸਦੀ ਫੋਟੋ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਨਾਲ ਸਾਹਮਣੇ ਆਈ ਸੀ। ਇਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਮਾਫੀਆ ਦਾ ਲਿੰਕ ਕੈਪਟਨ ਤੱਕ ਹਨ।ਚੀਮਾ ਨੇ ਕਿਹਾ ਕਿ ਪਿਛਲੇ ਸਾਲ ਨਕਲੀ ਸ਼ਰਾਬ ਪੀਣ ਨਾਲ 400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ, ਪ੍ਰੰਤੂ ਇਸ ਵਪਾਰ ਵਿੱਚ ਸ਼ਾਮਲ ਹੋਣ ਵਾਲੇ ਵੱਡੇ ਨਾਮਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਖੁਦ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਕਈ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਦਾ ਚੱਲਣ ਦਾ ਧੰਦਾ ਸਾਹਮਣੇ ਆਇਆ ਹੈ।

ਬਲਬੀਰ ਰਾਜੇਵਾਲ ਦਾ ਆਇਆ ਵੱਡਾ ਬਿਆਨ ! ਸੁਣਕੇ ਹਿੱਲ ਗਈ ਕੇਂਦਰ ਸਰਕਾਰ, ਕਿਸਾਨ ਹੋਏ ਖੁਸ਼ ! ਜਿੱਤ ਪੱਕੀ ?

ਕੀ ਕੈਪਟਨ ਅਮਰਿੰਦਰ ਇੰਨੇ ਕਮਜੋਰ ਹਨ ਕਿ ਉਹ ਆਪਣੇ ਜ਼ਿਲ੍ਹੇ ਵਿਚ ਸ਼ਰਾਬ ਬਣਾਉਣ ਵਾਲੇ ਲੋਕਾਂ ਉਤੇ ਕਾਰਵਾਈ ਨਹੀਂ ਕਰ ਸਕਦੇ? ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੇ ਜ਼ਿਲ੍ਹੇ ਵਿੱਚ ਨਜਾਇਜ਼ ਸ਼ਰਾਬ ਉਤੇ ਕੰਟਰੋਲ ਨਹੀਂ ਕਰ ਸਕਦੇ ਤਾਂ ਫਿਰ ਅਸੀਂ ਉਨ੍ਹਾਂ ਤੋਂ ਸੂਬੇ ਦੇ ਪ੍ਰਬੰਧਨ ਦੀ ਉਮੀਦ ਕਿਵੇਂ ਕਰ ਸਕਦ ਹਾਂ?ਪੋਸਟ ਮੈਟ੍ਰਿਕ ਵਜੀਫੇ ਨਾਲ ਸਬੰਧਤ ਮੁੱਦੇ ਨੂੰ ਚੁੱਕਦੇ ਹੋਏ ਚੀਮਾ ਨੇ ਕਿਹਾ ਕਿ ਗਰੀਬ ਵਿਦਿਆਰਥੀਆਂ ਦੇ ਵਜੀਫੇ ਦਾ ਹੁਣ ਤੱਕ ਵੰਡ ਨਹ ਕੀਤੀ ਗਈ। ਇਸ ਕਾਰਨ ਕਈ ਕਾਲਜ ਬੰਦ ਹੋਣ ਕਿਨਾਰੇ ਹਨ ਅਤੇ ਵਿਦਿਆਰਥੀ ਆਪਣੀ ਡਿਗਰੀਆਂ ਨਹੀਂ ਮਿਲੀਆਂ।

ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !

ਪ੍ਰੰਤੂ ਕੈਪਟਨ ਆਪਣੇ ਫਾਰਮ ਹਾਊਸ ਵਿੱਚ ਆਨੰਦ ਲੈ ਰਹੇ ਹਨ। ਉਨ੍ਹਾਂ ਨੂੰ ਦਲਿਤ ਵਿਦਿਆਰਥੀਆਂ ਦੀ ਕੋਈ ਪ੍ਰਵਾਹ ਨਹੀਂ ਹੈ। ਕੈਪਟਨ ਦੇ ਮੰਤਰੀ ਸਿੱਧੇ ਤੌਰ ਉਤੇ ਵਜੀਫਾ ਫੰਡ ਵਿੱਚ ਘਪਲੇ ਵਿੱਚ ਸ਼ਾਮਲ ਸਨ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਗਰੀਬ ਦਲਿਤ ਵਿਦਿਆਰਥੀ ਪੜ੍ਹਾਈ ਦੇ ਪੈਸੇ ਉਨ੍ਹਾਂ ਦੇ ਭ੍ਰਿਸ਼ਟ ਮੰਤਰੀ ਖਾ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button