ਕੈਨੇਡਾ ਨੇ ਵਾਪਸ ਬੁਲਾਈ ਆਪਣੀ ਵਪਾਰਕ ਟੀਮ, ਦੋਵਾਂ ਦੇਸ਼ਾਂ ਦੇ ਆਰਥਿਕ ਰਿਸ਼ਤਿਆਂ ‘ਚ ਆਈ ਦੂਰੀ

ਅਮਰੀਕਾ ਤੇ ਕੈਨੇਡਾ ਵਿਚਾਲੇ ਨਾਜ਼ੁਕ ਸੰਬੰਧ ਹੋਰ ਬਿਗੜ ਗਏ ਹਨ। ਦੋਵਾਂ ਪੁਰਾਣੇ ਸਾਥੀਆਂ ਵਿਚਾਲੇ ਪਾਰ ਯੁੱਧ ਸ਼ੁਰੂ ਹੋ ਗਿਆ। ਸ਼ੁੱਕਰਵਾਰ ਦੀ ਰਾਤ ਦੇਰ ਵਾਸ਼ਿੰਗਟਨ ਵਿਚ ਵਪਾਰ ਗੱਲਬਾਤ ਅਸਫਲ ਹੋਣ ਲਈ ਦੋਵਾਂ ਪਾਸਿਆਂ ਨੇ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ। ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਸ਼ਨੀਵਾਰ ਸਵੇਰੇ 20 ਅਰਬ ਡਾਲਰ ਦੀਆਂ ਕੈਨੇਡੀਅਨ ਚੀਜ਼ਾਂ ’ਤੇ 50 ਫੀਸਦ ਟੈਰਿਫ ਲਾ ਦਿੱਤੀ, ਜਦ ਕਿ ਕੈਨੇਡਾ ਨੇ ਜਵਾਬੀ ਕਾਰਵਾਈ ਵਜੋਂ ਟੈਰਿਫ ਲਗਾਉਣ ਦੀ ਸ਼ੁਰੂਆਤ ਲਈ 8 ਸਤੰਬਰ ਦੀ ਤਾਰੀਖ ਨਿਰਧਾਰਿਤ ਕਰ ਦਿੱਤੀ। ਹੁਣ ਹੋਰ ਕੋਈ ਗੱਲਬਾਤ ਕਰਨ ਦੀ ਯੋਜਨਾ ਨਹੀਂ ਹੈ।ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੈਨੇਡਾ ਅਮਰੀਕਾ ਤੋਂ ਹੋਣ ਵਾਲੇ ਕਈ ਕਿਸਮ ਦੀ ਦਰਾਮਦ ’ਤੇ 8 ਸਿਤੰਬਰ ਤੋਂ ਟੈਰਿਫ ਲਾਏਗਾ। ਕਾਰਨੀ ਨੇ ਕਿਹਾ, ਕੈਨੇਡਾ ਦੇ ਕਰਮਚਾਰੀਆਂ, ਕਿਸਾਨਾਂ, ਪਰਿਵਾਰਾਂ ਅਤੇ ਕਾਰੋਬਾਰੀਆਂ ਦੀ ਸੁਰੱਖਿਆ ਲਈ ਕੈਨੇਡਾ ਵਾਸ਼ਿੰਗਟਨ ਦੇ ਨਵੇਂ ਟੈਰੀਫ ਦਾ ਡਾਲਰ-ਦੇ-ਬਦਲੇ-ਡਾਲਰ ਦੇ ਆਧਾਰ ’ਤੇ ਜਵਾਬ ਦੇਵੇਗਾ। ਉਸ ਨੇ ਕਿਹਾ, ਉਨ੍ਹਾਂ (ਅਮਰੀਕਾ ਨੇ) ਜੋ ਪੇਸ਼ਕਸ਼ ਕੀਤੀ ਹੈ, ਅਸੀਂ ਉਹ ਨਹੀਂ ਮੰਨ ਸਕਦੇ ਅਤੇ ਉਨ੍ਹਾਂ ਜੋ ਮੰਗਿਆ ਹੈ, ਅਸੀਂ ਉਹ ਨਹੀਂ ਦਿਆਂਗੇ
ਇਹ ਕਦਮ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ 50 ਫੀਸਦੀ ਟੈਰਿਫ ਦੇ ਜਵਾਬ ਵਿਚ ਚੁੱਕਿਆ ਜਾ ਰਿਹਾ ਹੈ। ਯਾਦ ਰਹੇ ਕਿ ਕਈ ਦਿਨਾਂ ਦੀਆਂ ਗੱਲਬਾਤਾਂ ਦੇ ਬਾਵਜੂਦ ਦੋਵਾਂ ਪੁਰਾਣੇ ਸਾਥੀਆਂ ਵਿਚਕਾਰ ਸਬੰਧਾਂ ਵਿਚ ਆਈ ਖਟਾਸ ਨੂੰ ਦੂਰ ਕਰਨ ਦੀ ਆਖਰੀ ਕੋਸ਼ਿਸ਼ਾਂ ਨਾਕਾਮ ਰਹੀਆਂ। ਕਾਰਨੀ ਨੇ ਕੈਨੇਡਾ ਦੀ ਵਪਾਰ ਗੱਲਬਾਤ ਟੀਮ ਨੂੰ ਵਾਪਸ ਬੁਲਾ ਲਿਆ ਹੈ। ਇਸ ਨਾਲ ‘ਅਮਰੀਕਾ-ਮੈਕਸੀਕੋ-ਕੈਨੇਡਾ ਐਗਰੀਮੈਂਟ’ ਨਾਮ ਦੇ ਮੁਫ਼ਤ ਵਪਾਰ ਸਮਝੌਤੇ ਦੇ ਭਵਿੱਖ ’ਤੇ ਵੀ ਸੰਕਟ ਦੇ ਬਦਲ ਮੰਡਰਾਉਣ ਲੱਗੇ ਹਨ।ਟਰੰਪ ਪ੍ਰਸ਼ਾਸਨ ਦੇ ਨਵੇਂ ਟੈਰਿਫ ਦਾ ਅਸਰ ਵਾਈਨ, ਫਰਨੀਚਰ, ਡੇਅਰੀ ਉਤਪਾਦ, ਸੀਮੈਂਟ, ਕੱਪੜੇ, ਹਾਕੀ ਦੇ ਸਾਮਾਨ ਵਰਗੇ ਕਈ ਸੈਕਟਰਾਂ ’ਤੇ ਪਿਆ ਹੈ। ਟਰੰਪ ਪ੍ਰਸ਼ਾਸਨ ਵਲੋਂ ਲੱਗਾਏ ਟੈਰਿਫ ਦਾ ਅਸਰ ਕੈਨੇਡਾ ਤੋਂ ਹਰ ਸਾਲ ਅਮਰੀਕਾ ਭੇਜੇ ਜਾਣ ਵਾਲੇ ਸਾਮਾਨ ਦੇ ਕਰੀਬ ਪੰਜ ਫੀਸਦੀ ਹਿੱਸੇ ’ਤੇ ਪਵੇਗਾ।
ਕਾਰਨੀ ਨੇ ਕਿਹਾ ਕਿ ਜਵਾਬੀ ਟੈਰਿਫ ਦਾ ਅਸਰ ਸਟੀਲ, ਡੇਅਰੀ, ਘਰੇਲੂ ਸਮਾਨ, ਖੇਤੀ ਨਾਲ ਸੰਬੰਧਿਤ ਉਪਕਰਣ, ਪਲਪ ਅਤੇ ਕਾਗਜ਼, ਅਤੇ ਇਲੈਕਟ੍ਰਾਨਿਕਸ ਵਰਗੇ ਸੈਕਟਰਾਂ ’ਤੇ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਅਸੀਂ ਇਨ੍ਹਾਂ ਨਵੇਂ ਟੈਰਿਫਾਂ ਦੀ ਜਾਣਕਾਰੀ ਦਿਆਂਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




