Breaking NewsD5 specialInternationalNewsTop News

ਕੈਨੇਡਾ ਦੇ ਸ਼ਹਿਰ ‘ਚ ਪੰਜ ਸਤੰਬਰ ਨੂੰ ਮਨਾਇਆ ਜਾਵੇਗਾ ਗੌਰੀ ਲੰਕੇਸ਼ ਦਿਵਸ

ਟੋਰਾਂਟੋ :  ਪੱਤਰਕਾਰ ਅਤੇ ਸਮਾਜ ਸੇਵੀ ਗੌਰੀ ਲੰਕੇਸ਼ ਦੀ ਯਾਦ ਵਿੱਚ ਕੈਨੇਡਾ ਦੇ ਬਰਨੇਬੀ ਸ਼ਹਿਰ ਵਿੱਚ 5 ਸਤੰਬਰ ਨੂੰ ਗੌਰੀ ਲੰਕੇਸ਼ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ । ਗੌਰੀ ਲੰਕੇਸ਼ ਦੀ ਚਾਰ ਸਾਲ ਪਹਿਲਾਂ ਬੈਂਗਲੁਰੂ ਸ਼ਹਿਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ‘ਚ ਬਰਨਾਬੀ ਸ਼ਹਿਰ ਮੇਅਰ ਮਾਈਕ ਹਰਲੇ ਨੇ 30 ਅਗਸਤ ਨੂੰ ਇਸ ਸਬੰਧੀ ਇੱਕ ਘੋਸ਼ਣਾ ਤੇ ਦਸਤਖਤ ਕਰਕੇ ਉਸ ਨੂੰ ਮਨਜ਼ੂਰੀ ਪ੍ਰਦਾਨ ਕੀਤੀ।

BIG NEWS ਵਿਧਾਨ ਸਭਾ ਦੇ ਬਾਹਰ ਹੰਗਾਮਾ, ਰੁਕੀ ਕਾਰਵਾਈ ! D5 Channel Punjabi

ਇਸ ਦੌਰਾਨ ਕਿਹਾ ਗਿਆ ਹੈ , ‘‘ਉਹ ( ਗੌਰੀ ਲੰਕੇਸ਼ ) ਇੱਕ ਸਾਹਸੀ ਭਾਰਤੀ ਪੱਤਰਕਾਰ ਸਨ ਜੋ ਹਮੇਸ਼ਾ ਸੱਚਾਈ ਅਤੇ ਨਿਆ ਲਈ ਲੜੇ। ਗੌਰੀ ਲੰਕੇਸ਼ ਨੇ ਆਪਣੇ ਕੰਮ ਦੇ ਜ਼ਰੀਏ ਆਪਣੇ ਪਾਠਕਾਂ ਨੂੰ ਵਿਗਿਆਨੀ ਸੋਚ ਅਪਣਾਉਣ ਅਤੇ ਧਾਰਮਿਕ ਕੱਟੜਤਾ ਅਤੇ ਜਾਤੀ ਆਧਾਰਿਤ ਭੇਦਭਾਵ ਨੂੰ ਅਸਵਿਕਾਰ ਕਰਨ ਲਈ ਉਤਸ਼ਾਹਿਤ ਕੀਤਾ। ਜ਼ਿਕਰਯੋਗ ਹੈ ਕਿ ਵਾਮਪੰਥੀ ਵਿਚਾਰਧਾਰਾ ਪ੍ਰਤੀ ਝੁਕਾਅ ਰੱਖਣ ਵਾਲੀ 55 ਸਾਲਾ ਗੌਰੀ ਲੰਕੇਸ਼ ਦੀ 5 ਸਤੰਬਰ 2017 ਨੂੰ ਬੈਂਗਲੁਰੂ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button