Breaking NewsD5 specialInternationalNewsTop News

ਕੈਨੇਡਾ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਣਾਂ ਲਈ ਪੰਜਾਬੀ ਭਾਈਚਾਰੇ ਦੀ ਆਸ ਨੂੰ ਪਿਆ ਬੂਰ 

ਨਿਊਯਾਰਕ/ਬਰੈਂਪਟਨ : ਬੀਤੇ ਦਿਨ ਏਅਰ ਕੈਨੇਡਾ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਪੰਜਾਬੀ ਭਾਈਚਾਰਕ ਨੁਮਾਇੰਦਿਆਂ ਵਿਚਕਾਰ ਸਾਰਥਕ ਗੱਲਬਾਤ ਹੋਈ ਹੈ। ਜਿਸ ਨਾਲ ਨੇੜਲੇ ਭਵਿੱਖ ਵਿਚ ਕੈਨੇਡਾ ਤੋਂ ਅੰਮ੍ਰਿਤਸਰ ਤੱਕ ਸਿੱਧੀਆਂ ਉਡਾਣਾਂ ਲਈ ਭਾਈਚਾਰੇ ਦੀ ਆਸ ਨੂੰ ਹੋਰ ਬੂਰ ਪਿਆ ਹੈ। ਇਹ ਗੱਲਬਾਤ ਬਰੈਂਪਟਨ ਤੋਂ ਸਾਂਸਦ ਰੂਬੀ ਸਹੋਤਾ ਦੀ ਰਹਿਨੁਮਾਈ ਹੇਠ ਹੋਈ, ਜਿਸ ਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਪੂਰੀ ਟੀਮ, ਕੈਨੇਡੀਅਨ ਮੀਡੀਆਕਾਰ ਜਿੰਨਾ ਵਿਚ ਕੁਲਵਿੰਦਰ ਛੀਨਾ, ਕੁਲਤਰਨ ਪਧਿਆਣਾ, ਹਰਜਿੰਦਰ ਥਿੰਦ, ਰਜਿੰਦਰ ਸੈਣੀ ਅਤੇ ਪ੍ਰਭਜੋਤ ਸਿੰਘ ਸ਼ਾਮਲ ਸਨ।

Karnal Terrorist Arrest : ਹਥਿ+ਆਰਾਂ ਦਾ ਟਰੱਕ, ਫੜ੍ਹੇ ਗਏ ਅੱਤ+ਵਾਦੀ | D5 Channel Punjabi

ਏਅਰ ਕੈਨੇਡਾ ਵੱਲੋ ਡੇਵਿਡ ਵਾਅ ਅਤੇ ਜੋਐਨ ਡੌਬਸਨ ਸ਼ਾਮਲ ਸਨ। ਏਅਰ ਕੈਨੇਡਾ ਦੇ ਅਧਿਕਾਰੀਆਂ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਫਲਾਇਟ ਨੂੰ ਸ਼ੁਰੂ ਕਰਨ ਦੇ ਕਾਰਨਾ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੈਨੇਡੀਅਨ ਟਰਾਂਸਪੋਰਟ ਮਿਨਸਟਰ ਉਮਰ ਅਲਗੈਬਰਾ ਨੇ ਵੀ ਭਰੋਸਾ ਜਤਾਇਆ ਹੈ ਕਿ ਉਹ ਭਾਰਤ ਦੇ ਹਵਾਬਾਜ਼ੀ ਮੰਤਰੀ ਨਾਲ ਰੱਲਕੇ ਜਲਦ ਕੋਈ ਸਾਰਥਕ ਹੱਲ ਕੱਢਣ ਬਾਬਤ ਕੌਸ਼ਿਸ਼ਾਂ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button