ਕੈਨੇਡਾ ‘ਚ ਮਾਹੌਲ ਖਰਾਬ ਕਰਨ ਵਾਲੇ ਪੰਜਾਬੀਆਂ ਨੂੰ ਕੀਤਾ ਡਿਪੋਰਟ
ਕੈਨੇਡਾ ਪੁਲਿਸ ਨੇ ਮਾਰ ਕੁੱਟ ਦੇ ਮਾਮਲੇ ‘ਚ 3 ਪੰਜਾਬੀਆਂ ਨੂੰ ਭਾਰਤ ਵਾਪਿਸ ਮੋੜ ਦਿੱਤਾ ਹੈ | ਕੈਨੇਡਾ ਦੀ ਪੁਲਿਸ ਹੁਣ ਗੜਬੜੀ ਕਰਨ ਵਾਲੇ ਪਰਵਾਸੀਆਂ ਨੂੰ ਸਬਕ ਸਿਖਾਉਣ ਲਈ ਜੁੱਟ ਗਈ ਹੈ। ਸਰੀ ਦੇ ਸਟਰਾਬੈਰੀ ਹਿੱਲ ਖੇਤਰ ’ਚ ਅਗਸਤ ਮਹੀਨੇ ਦੌਰਾਨ ਪਲਾਜ਼ੇ ’ਚ ਪੰਜਾਬੀ ਮੁੰਡਿਆਂ ਵੱਲੋਂ ਇੱਕ-ਦੂਜੇ ਦੀ ਕੁੱਟਮਾਰ ਕੀਤੀ ਗਈ ਸੀ। ਇਨ੍ਹਾਂ ’ਚੋਂ ਤਿੰਨ ਜਣਿਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਤਿੰਨ ਹੋਰਾਂ ਨੂੰ ਵੀ ਵਾਪਸ ਭੇਜਣ ਦੀ ਤਿਆਰੀ ਹੈ।
ਇਸਨੂੰ ਵੀ ਦੇਖੋ….. ਗਰੀਬੀ ਦੀ ਮਾਰ ਝੱਲ ਰਿਹੈ ‘ਮਾਣਕ’, ਕੌਣ ਬਾਂਹ ਫੜੇਗਾ ਇਸ ਸੁਰੀਲੀ ਅਵਾਜ ਦੀ ?
ਪੁਲਿਸ ਦਾ ਕਹਿਣਾ ਹੈ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਵੇਗਾ। ਨਾਲ ਹੀ ਪੁਲਿਸ ਨੇ ਕਿਹਾ ਕਿ ਕਾਨੂੰਨ ਤੋੜਨ ਵਾਲਿਆਂ ਲਈ ਦੇਸ਼ ਵਿੱਚ ਕੋਈ ਥਾਂ ਨਹੀਂ। ਹੁਣ ਜਿਹੜਾ ਵੀ ਹੁੱਲੜਬਾਜ਼ੀ ਕਰੇਗਾ, ਉਸ ਨੂੰ ਡਿਪੋਰਟ ਕਰ ਦਿੱਤਾ ਜਾਏਗਾ। ਅਸਥਾਈ ਤੌਰ ’ਤੇ ਕੈਨੇਡਾ ਆ ਕੇ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.