Breaking NewsD5 specialInternationalNewsTop News

ਕੈਨੇਡਾ ‘ਚ ਕੇਂਦਰੀ ਕਰਮਚਾਰੀਆਂ ਲਈ ਟੀਕਾਕਰਣ ਕੀਤਾ ਗਿਆ ਲਾਜ਼ਮੀ

ਓਟਾਵਾ : ਕੈਨੇਡਾ ‘ਚ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਅਤੇ 12 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਹਰ ਤਰ੍ਹਾਂ ਦੇ ਯਾਤਰੀਆਂ ਲਈ ਕੋਵਿਡ-19 ਟੀਕਾਕਰਣ ਲਾਜ਼ਮੀ ਕਰ ਦਿੱਤਾ ਹੈ। ਸਮਾਚਾਰ ਏਜੰਸੀ ਨੇ ਇਸ ਐਲਾਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੋਰ ਪਬਲਿਕ ਪ੍ਰਸ਼ਾਸਨ ਵਿਚ ਸਾਰੇ ਸੰਘੀ ਕਰਮਚਾਰੀਆਂ ਨੂੰ 29 ਅਕਤੂਬਰ ਤੱਕ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾਉਣ ਲਈ ਕਿਹਾ ਗਿਆ ਹੈ। ਆਦੇਸ਼ ਮੁਤਾਬਕ ਜਿਹੜੇ ਲੋਕ ਪੂਰੀ ਤਰ੍ਹਾਂ ਨਾਲ ਟੀਕਾ ਨਹੀਂ ਲਗਵਾ ਪਾਏ ਹਨ ਜਾਂ ਉਸ ਤਾਰੀਕ ਤੱਕ ਆਪਣੇ ਟੀਕਾਕਰਣ ਦੀ ਸਥਿਤੀ ਦਾ ਖੁਲਾਸਾ ਨਹੀਂ ਕਰਦੇ ਹਨ ਉਨ੍ਹਾਂ ਨੂੰ ਬਿਨ੍ਹਾਂ ਤਨਖਾਹ ਦੇ ਪ੍ਰਬੰਧਕੀ ਛੁੱਟੀ ‘ਤੇ ਰੱਖਿਆ ਜਾਵੇਗਾ।

Ik Meri Vi Suno:UP Kand ਨੂੰ ਲੈ ਕੇ CM ਦਾ ਐਲਾਨ, BJP Minister ਦੇ Son ਦੀ Arrest ਪੱਕੀ?|D5 Punjabi Channel

ਸਰਕਾਰ ਨੇ ਇਹ ਵੀ ਕਿਹਾ ਕਿ ਕੈਨੇਡਾ ਵਿਚ ਹਵਾਈ ਜਹਾਜ਼ਾਂ, ਟਰੇਨਾਂ ਜਾਂ ਸਮੁੰਦਰੀ ਜਹਾਜ਼ਾਂ ਵਿਚ ਸਵਾਰ ਹੋਣ ਲਈ ਅਕਤੂਬਰ ਦੇ ਅਖੀਰ ਤੱਕ 12 ਜਾਂ ਉਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਣ ਕੀਤਾ ਹੋਣਾ ਚਾਹੀਦਾ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਲੱਗਭਗ 82 ਫੀਸਦੀ ਯੋਗ ਕੈਨੇਡੀਅਨ ਪੂਰੀ ਤਰ੍ਹਾਂ ਨਾਲ ਟੀਕਾ ਲਗਵਾ ਚੁੱਕੇ ਹਨ। ਕੈਨੇਡਾ ਦੇ ਮੀਡੀਆ ਆਊਟਲੇਟਸ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਬੁੱਧਵਾਰ ਦੁਪਹਿਰ ਤੱਕ ਕੈਨੇਡਾ ਵਿਚ ਕੋਵਿਡ-19 ਦੇ 1,007 ਨਵੇਂ ਮਾਮਲੇ ਸਾਹਮਣੇ ਆਏ ਜਿਸ ਮਗਰੋਂ ਇੱਥੇ ਹੁਣ ਤੱਕ ਕੁੱਲ ਮਾਮਲਿਆਂ ਦੀ ਗਿਣਤੀ 1,644,481 ਹੋ ਚੁੱਕੀ ਹੈ। ਕੈਨੇਡਾ ਵਿਚ ਕੋਰੋਨਾ ਨਾਲ 28,068 ਮੌਤਾਂ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button