ਮੋਹਾਲੀ ‘ਚ ਚੰਡੀਗੜ੍ਹ-ਪੰਜਾਬ ਬਾਰਡਰ ‘ਤੇ ਪੱਕੇ ਧਰਨੇ ‘ਤੇ ਬੈਠੇ ਸਿੱਖ ਪ੍ਰਦਰਸ਼ਨਕਾਰੀਆਂ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜ਼ਿਲੇ ‘ਚ 18 ਕਿਲੋਮੀਟਰ ਲੰਬਾ ਅਰਥੀ ਫੂਕ ਮਾਰਚ ਕੱਢਿਆ। ਕੌਮੀ ਇਨਸਾਫ਼ ਮੋਰਚੇ ਦੇ ਬੈਨਰ ਹੇਠ ਸੈਂਕੜੇ ਸਿੱਖ ਪ੍ਰਦਰਸ਼ਨਕਾਰੀ ਇਸ ਮਾਰਚ ਵਿੱਚ ਸ਼ਾਮਲ ਹੋਏ।ਮੋਰਚਾ ਸਿੱਖ ਕੈਦੀਆਂ ਦੀ ਰਿਹਾਈ ਤੋਂ ਇਲਾਵਾ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਸਜ਼ਾਵਾਂ ਦੇਣ ਅਤੇ ਗੋਲੀਬਾਰੀ ਦੇ ਪੀੜਤਾਂ ਨੂੰ ਇਨਸਾਫ਼ ਦੇਣ ਦੀ ਮੰਗ ਵੀ ਕਰ ਰਿਹਾ ਹੈ। ਅੱਜ 26 ਜਨਵਰੀ ਹੋਣ ਕਾਰਨ ਇਹ ਅਰਥੀ ਫੂਕ ਮਾਰਚ ਮੁਹਾਲੀ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧਾਂ ਦਰਮਿਆਨ ਕੱਢਿਆ ਗਿਆ।
7 ਜਨਵਰੀ ਤੋਂ ਸਿੱਖ ਪ੍ਰਦਰਸ਼ਨਕਾਰੀ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਵਾਈਪੀਐਸ ਚੌਕ ਨੇੜੇ ਧਰਨੇ ’ਤੇ ਬੈਠੇ ਹਨ। ਕੋਮੀ ਇਨਸਾਫ਼ ਮੋਰਚਾ ਵੱਲੋਂ ਦੱਸਿਆ ਗਿਆ ਹੈ ਕਿ ਇਹ ਰੋਸ਼ ਮਾਰਚ ਸਵੇਰੇ 11 ਵਜੇ ਗੁਰੂ ਗ੍ਰੰਥ ਦੀ ਬੇਅਦਬੀ ਦੇ ਕੇਸਾਂ ਵਿੱਚ ਇਨਸਾਫ਼ ਅਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੱਢਿਆ ਗਿਆ ਹੈ।ਇਸ ਰੋਸ ਮਾਰਚ ਦਾ ਰੂਟ ਵਾਈ.ਪੀ.ਐਸ. ਚੌਕ ਤੋਂ ਬੁੜੈਲ ਜੇਲ੍ਹ/9 ਫੇਜ਼ ਰੋਡ ਤੱਕ ਹੈ। ਫੇਜ਼ 8-9 ਦੀਆਂ ਲਾਈਟਾਂ ਅਤੇ ਅੱਗੇ ਫੇਜ਼-11 ਦੀਆਂ ਲਾਈਟਾਂ, ਫਿਰ ਆਈਸਰ ਲਾਈਟਾਂ ਅਤੇ ਉਸ ਤੋਂ ਅੱਗੇ ਗੁਰਦੁਆਰਾ ਸਿੰਘ ਸ਼ਹੀਦਾਂ, ਫਿਰ ਫੇਜ਼-7 ਦੀਆਂ ਲਾਈਟਾਂ ਅਤੇ ਉਸ ਤੋਂ ਅੱਗੇ ਫੇਜ਼ 3-5 ਦੀਆਂ ਲਾਈਟਾਂ ਮਦਨਪੁਰ ਚੌਕ ਤੋਂ ਵਾਪਿਸ ਵਾਈ.ਪੀ.ਐਸ ਚੌਕ ਤੱਕ ਸੀ।
ਮੋਹਾਲੀ ਵਿੱਚ ਸੈਂਕੜੇ ਸਿੱਖ ਪ੍ਰਦਰਸ਼ਨਕਾਰੀ ਇਕੱਠੇ ਹੋਏ ਹਨ। ਇਸ ਧਰਨੇ ਵਿੱਚ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨ ਵੀ ਸ਼ਾਮਲ ਹੋ ਰਹੇ ਹਨ। ਇੱਥੇ ਖਾਣਾ ਪਕਾਉਣ ਦਾ ਸਮਾਨ ਵੀ ਵੱਡੀ ਮਾਤਰਾ ਵਿੱਚ ਇਕੱਠਾ ਹੁੰਦਾ ਹੈ। ਉੱਥੇ ਰਹਿਣ ਲਈ ਟੈਂਟ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.