EntertainmentBreaking NewsD5 specialNewsTop News

ਕੈਂਸਰ ਦਾ ਇਲਾਜ਼ ਕਰਾ ਰਹੀ ਕਿਰਨ ਖੇਰ ਦੀ ਇੱਕ ਝਲਕ ਆਈ ਸਾਹਮਣੇ, ਫੈਂਨਜ਼ ਨੇ ਕੀਤੀ ਜ਼ਲਦ ਠੀਕ ਹੋਣ ਦੀ ਦੁਆ

ਮੁੰਬਈ : ਬਾਲੀਵੁਡ ਅਦਾਕਾਰਾ ਕਿਰਨ ਖੇਰ ਇਨੀਂ ਦਿਨੀਂ ਕੈਂਸਰ ਨਾਲ ਜੂਝ ਰਹੀ ਹੈ। ਫਿਲਹਾਲ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਉਨ੍ਹਾਂ ਦੇ ਫੈਂਨਜ਼ ਉਨ੍ਹਾਂ ਦੀ ਇੱਕ ਝਲਕ ਪਾਉਣ ਦਾ ਇੰਤਜ਼ਾਰ ਕਰਦੇ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੇ ਬੇਟੇ ਸਿਕੰਦਰ ਖੇਰ ਦੇ ਇੱਕ ਲਾਈਵ ਵੀਡੀਓ ਦੇ ਜ਼ਰੀਏ ਕਿਰਨ ਖੇਰ ਦੀ ਇੱਕ ਝਲਕ ਦਿਖਾਈ ਦਿੱਤੀ ਹੈ। ਕਿਰਨ ਖੇਰ ਦੇ ਫੈਂਸ ਨੇ ਇਸ ਝਲਕ ਨੂੰ ਦੇਖਕੇ ਰਾਹਤ ਦਾ ਸਾਹ ਲਿਆ ਹੈ। ਦਰਅਸਲ ਕਿਰਨ ਖੇਰ ਦੇ ਬੇਟੇ ਸਿਕੰਦਰ ਖੇਰ ਇੰਸਟਾਗ੍ਰਾਮ ‘ਤੇ ਲਾਈਵ ਹੋਏ। ਲਾਈਵ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਮਾਤਾ – ਪਿਤਾ ਅਨੁਪਮ ਖੇਰ ਅਤੇ ਮਾਂ ਕਿਰਨ ਖੇਰ ਦੇ ਨਾਲ ਹਨ।

ਕਾਂਗਰਸ ‘ਚ ਆਉਣ ਸਾਰ ਖਹਿਰਾ ਨੇ ਹਿਲਾਈ ਸਿਆਸਤ! ਕੇਜਰੀਵਾਲ ਬਾਰੇ ਹੁਣ ਤੱਕ ਦੇ ਵੱਡੇ ਖੁਲਾਸੇ!

ਕਿਰਨ ਖੇਰ ਆਪਣੇ ਲਾਈਵ ਵੀਡੀਓ ਦੇ ਦੌਰਾਨ ਨਜ਼ਰ ਆਈ। ਉਹ ਹਮੇਸ਼ਾ ਦੀ ਤਰ੍ਹਾਂ ਮੁਸਕਰਾਉਂਦੀ ਹੋਈ ਨਜ਼ਰ ਆਈ ਅਤੇ ਦਰਸ਼ਕਾਂ ਨੂੰ ਨਮਸਤੇ ਬੋਲਿਆ। ਨਾਲ ਹੀ ਉਨ੍ਹਾਂ ਨੇ ਕਿਹਾ ਸਾਰੇ ਸ਼ੁਭਚਿੰਤਕਾਂ ਅਤੇ ਚਾਹੁੰਣ ਵਾਲਿਆਂ ਦਾ ਧੰਨਵਾਦ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਾਲ ਅਪ੍ਰੈਲ ‘ਚ ਅਨੁਪਮ ਖੇਰ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਿਆ ਸੀ ਕਿ ਕਿਰਨ ਖੇਰ ਮਲਟੀਪਲ ਮਾਇਲੋਮਾ ਨਾਲ ਪੀੜਿਤ ਹਨ, ਇਹ ਇੱਕ ਤਰ੍ਹਾਂ ਦਾ ਬਲੱਡ ਕੈਂਸਰ ਹੈ। ਇਸ ਤੋਂ ਇਲਾਵਾ ਅਨੁਪਮ ਖੇਰ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਕਿਰਨ ਖੇਰ ਨੇ ਵੀ ਕੋਰੋਨਾ ਦੀ ਵੈਕਸੀਨ ਲੈ ਲਈ ਹੈ ਅਤੇ ਬਿਲਕੁੱਲ ਠੀਕ ਹੈ।

kirron kher makes apperance in sikander khers instagram video 0

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button