Breaking NewsD5 specialNewsPoliticsPunjabPunjab Officials

ਕੇਵਲ ਸਿੰਘ ਢਿੱਲੋਂ ਦੀਆਂ ਵਿਕਾਸਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ ਸਣੇ ਬਰਨਾਲਾ ਦੀਆਂ ਮੋਹਤਬਰ ਸੰਸਥਾਵਾਂ ਦੇ ਮੁਖੀ ਕਾਂਗਰਸ ਵਿੱਚ ਸ਼ਾਮਲ

• ਵਪਾਰ ਮੰਡਲ, ਯੁਵਾ ਮਾਰਚ, ਬਾਰ ਐਸੋਸੀਏਸ਼ਨ, ਕੈਮਿਸਟ ਐਸੋਸੀਏਸ਼ਨ, ਲਿਖਾਰੀ ਸਭਾ, ਵੈਲਫੇਅਰ ਕਲੱਬ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪੰਜ ਦਰਜਨ ਦੇ ਕਰੀਬ ਵੱਡੇ ਆਗੂ ਹੋਏ ਕਾਂਗਰਸ ਵਿੱਚ ਸ਼ਾਮਲ
• ਨਵੇਂ ਸ਼ਾਮਲ ਹੋਏ ਆਗੂਆਂ ਵੱਲੋਂ ਕੇਵਲ ਢਿੱਲੋਂ ਦੀ ਅਗਵਾਈ ‘ਚ ਬਰਨਾਲਾ ਦੇ ਸਰਵਪੱਖੀ ਵਿਕਾਸ ਦਾ ਅਹਿਦ
• ਸਮੂਹ ਆਗੂਆਂ ਨੂੰ ਕੇਵਲ ਸਿੰਘ ਢਿੱਲੋਂ ਨੂੰ ਆਗਾਮੀ ਚੋਣਾਂ ਵਿੱਚ ਵਿਧਾਇਕ ਅਤੇ ਸੂਬੇ ਵਿੱਚ ਕਾਂਗਰਸ ਸਰਕਾਰ ਬਣਾਉਣ ਦਾ ਵੀ ਅਹਿਦ ਕੀਤਾ
• ਸਾਰੇ ਸ਼ਾਮਲ ਹੋਏ ਆਗੂਆਂ ਤੇ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ: ਢਿੱਲੋਂ

ਚੰਡੀਗੜ੍ਹ :  ਬਰਨਾਲਾ ਜ਼ਿਲੇ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਅਤੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸ ਕੇਵਲ ਸਿੰਘ ਢਿੱਲੋਂ ਦੀ ਦੂਰਅੰਦੇਸ਼ੀ ਸੋਚ ਅਤੇ ਵਿਕਾਸਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਜਪਾ ਦੇ ਵੱਡੇ ਆਗੂਆਂ ਸਣੇ ਸ਼ਹਿਰ ਦੀਆਂ ਵੱਖ-ਵੱਖ ਸਭਾਵਾਂ, ਐਸੋਸੀਏਸ਼ਨਾਂ ਤੇ ਵਪਾਰੀ ਭਾਈਚਾਰੇ ਦੇ ਪੰਜ ਦਰਜਨ ਦੇ ਕਰੀਬ ਵੱਡੇ ਤੇ ਮੋਹਤਬਰ ਆਗੂ ਕਾਂਗਰਸ ਵਿੱਚ ਸ਼ਾਮਲ ਹੋਏ।ਇਸ ਤਰ੍ਹਾਂ ਬਰਨਾਲਾ ਜ਼ਿਲ੍ਹੇ ਨੇ ਪਹਿਲ ਕਰਦਿਆਂ ਕੇਂਦਰ ਦੀ ਭਾਜਪਾ ਲੀਡਰਸ਼ਿਪ ਨੂੰ ਸੁਨੇਹਾ ਦੇ ਦਿੱਤਾ ਕਿ ਭਾਜਪਾ ਦਾ ਹੇਠਲਾ ਕਾਡਰ ਤੇ ਆਗੂ ਭਾਜਪਾ ਪਾਰਟੀ ਦੀਆਂ ਕਿਸਾਨ ਤੇ ਵਪਾਰ ਵਿਰੋਧੀਆਂ ਨੀਤੀਆਂ ਤੋ ਅੱਕ ਚੁੱਕਾ ਹੈ।

ਕੇਂਦਰ ਨੇ ਹੁਣੇ ਲਿਆ ਬਹੁਤ ਵੱਡਾ ਫੈਸਲਾ,ਵਿਸਾਖੀ ‘ਤੇ ਦਿੱਤਾ ਕਿਸਾਨਾਂ ਨੂੰ ਤੋਹਫਾ,ਖੁਸ਼ ਕਰਤੇ ਕਿਸਾਨ

ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਲਏ ਸਟੈਂਡ ਕਾਰਨ ਭਾਜਪਾ ਆਗੂਆਂ ਦਾ ਹਿਰਦੇ ਪਰਿਵਰਤਨ ਹੋਇਆ ਅਤੇ ਉਨ੍ਹਾਂ ਆਪਣੀ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ਦੇ ਰੋਸ ਵਿੱਚ ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਬਾਕੀ ਐਸੋਸੀਸ਼ੇਨਾਂ ਦੇ ਆਗੂਆਂ ਵੱਲੋਂ ਸ. ਢਿੱਲੋਂ ਦੀ ਅਗਵਾਈ ਵਿੱਚ ਸ਼ਹਿਰ ਦੀ ਬਦਲੀ ਨੁਹਾਰ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਕੀਤਾ ਗਿਆ। ਸਾਰੇ ਸ਼ਾਮਲ ਹੋਏ ਆਗੂਆਂ ਵੱਲੋਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਦੀ ਜਿੱਤ ਪੱਕੀ ਕਰਨ ਲਈ ਦਿਨ-ਰਾਤ ਮਿਹਨਤ ਕਰਨ ਦਾ ਪ੍ਰਣ ਕੀਤਾ ਤਾਂ ਜੋ ਅਗਲੀ ਆਉਣ ਵਾਲੀ ਕਾਂਗਰਸ ਸਰਕਾਰ ਵਿੱਚ ਸ. ਢਿੱਲੋਂ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਸਕੇ ਜਿਸ ਨਾਲ ਬਰਨਾਲਾ ਸ਼ਹਿਰ ਦੇ ਵਿਕਾਸ ਨੂੰ ਹੋਰ ਵੀ ਰਫਤਾਰ ਮਿਲੇਗੀ।

🔴LIVE| ਸਿੰਘੂ ਬਾਰਡਰ ਦੀ ਸਟੇਜ ਤੋਂ ਕਿਸਾਨਾਂ ਦਾ ਵੱਡਾ ਐਲਾਨ !ਸੁਣੋ ਜਥੇਬੰਦੀਆਂ ਦਾ ਲਾਈਵ ਬਿਆਨ

ਅੱਜ ਇਥੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਂਗਰਸ ਵਿੱਚ ਸਾਮਲ ਹੋਏ ਸਾਰੇ ਆਗੂਆਂ ਦਾ ਸਵਾਗਤ ਅਤੇ ਸਨਮਾਨ ਕਰਦਿਆਂ ਸ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਾਰਿਆਂ ਆਗੂਆਂ ਤੇ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਸ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਇਹੋ ਸੋਚ ਹੈ ਕਿ ਬਰਨਾਲਾ ਦੇ ਚੌਤਰਫਾ ਵਿਕਾਸ ਲਈ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਉਥੇ ਬਰਨਾਲਾ ਜ਼ਿਲੇ ਨੂੰ ਸੂਬੇ ਦਾ ਨੰਬਰ ਇਕ ਜ਼ਿਲਾ ਬਣਾਉਣ ਲਈ ਦ੍ਰਿੜ ਸੰਕਲਪ ਲਿਆ ਹੋਇਆ ਹੈ। ਇਸ ਦਿਸ਼ਾ ਵਿੱਚ ਵੱਡੇ ਮੀਲ ਪੱਥਰ ਸਥਾਪਤ ਕੀਤੇ ਗਏ ਹਨ।

BREAKING_ਹੁਣੇ-ਹੁਣੇ ਆਈ ਵੱਡੀ ਖ਼ਬਰ!ਕੁੰਵਰ ਵਿਜੇ ਪ੍ਰਤਾਪ ਨੇ ਦਿੱਤਾ ਅਸਤੀਫ਼ਾ!ਪੈ ਗਿਆ ਸਿਆਸਤ ‘ਚ ਗਾਹ!

ਅੱਜ ਕਾਂਗਰਸ ਪਾਰਟੀ ਵਿੱਚ ਸਾਮਲ ਹੋਏ ਸਮੂਹ ਆਗੂਆਂ ਤੇ ਵਰਕਰਾਂ ਤਰਫੋਂ ਕੌਂਸਲਰ ਨਰਿੰਦਰ ਗਰਗ ਨੀਟਾ,  ਭਾਜਪਾ ਦੇ ਮੰਡਲ ਪ੍ਰਧਾਨ ਯਸ਼ਪਾਲ ਗਰਗ, ਭਾਜਰਾ ਬੀ.ਸੀ.ਸੈਲ ਦੇ ਪ੍ਰਧਾਨ ਹਰਮਨ ਸਿੰਘ, ਯੁਵਾ ਮਾਰਚ ਦੇ ਸਾਬਕਾ ਪ੍ਰਧਾਨ ਡਿੰਪਲ ਕਾਂਸਲ, ਬਰਨਾਲਾ ਵੈਲਫੇਅਰ ਕਲੱਬ ਦੇ ਸਕੱਤਰ ਵਿਜੇ ਗੁਪਤਾ, ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਜਪਾ ਮੰਡਲ ਦੇ ਸਾਬਕਾ ਜਨਰਲ ਸਕੱਤਰ ਰਾਕੇਸ਼ ਗੋਇਲ, ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਕੇਸ਼ ਕੁਮਾਰ ਤੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ ਨੇ ਸੰਬੋਧਨ ਕਰਦਿਆਂ ਸ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਚ ਬਰਨਾਲਾ ਦੇ ਸਰਵਪੱਖੀ ਵਿਕਾਸ ਦਾ ਅਹਿਦ ਲਿਆ ਅਤੇ ਇਹ ਵਿਸ਼ਵਾਸ ਦਿਵਾਇਆ ਕਿ ਸ ਢਿੱਲੋਂ ਵੱਲੋਂ ਸ਼ੁਰੂ ਕੀਤੇ ਵਿਕਾਸ ਏਜੰਡੇ ਨੂੰ ਹੋਰ ਅੱਗੇ ਲਿਜਾਣ ਲਈ ਸਖਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਦੇ ਨਾਲ ਵਪਾਰੀਆਂ ਤੇ ਉਦਯੋਗਾਂ ਲਈ ਕਾਂਗਰਸ ਸਰਕਾਰ ਨੇ ਵੱਡੇ ਕੰਮ ਕੀਤੇ ਹਨ।

ਕੇਂਦਰ ਨੇ ਹੁਣੇ ਲਿਆ ਬਹੁਤ ਵੱਡਾ ਫੈਸਲਾ,ਵਿਸਾਖੀ ‘ਤੇ ਦਿੱਤਾ ਕਿਸਾਨਾਂ ਨੂੰ ਤੋਹਫਾ,ਖੁਸ਼ ਕਰਤੇ ਕਿਸਾਨ

ਇਸ ਮੌਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਐਡਵੋਕੇਟ ਲੱਕੀ ਸਹੌਰੀਆ, ਰਾਜੀਵ ਕੁਮਾਰ (ਜੈਟ ਬੈਟਰੀਜ਼), ਬਿਪਨ ਗੁਪਤਾ (ਸਿਟੀ ਟਾਇਰਜ਼), ਪਵਨ ਸ਼ਰਮਾ ਕੰਟਰੈਕਟਰ, ਸੋਨੂੰ ਸਿੰਗਲਾ (ਮੀਤ ਪ੍ਰਧਾਨ ਬੀ.ਜੇ.ਏ.ਪੀ. ਮੰਡਲ), ਰੋਹਿਤ ਸਿੰਗਲਾ, ਸਤੀਸ਼ ਕੁਮਾਰ (ਸਕੱਤਰ, ਭਾਜਪਾ ਮੰਡਲ), ਰਾਮ ਸਰੂਪ ਸ਼ਰਮਾ (ਲਿਖਾਰੀ ਸਭਾ), ਪ੍ਰੀਤ ਸਿੰਗਲਾ, ਸੰਦੀਪ ਗੋਇਲ (ਸਿਟੀ ਜਨਰਲ ਸਟੋਰ), ਬਿੰਦਰ ਗਰਗ (ਸ਼ਿਵਾ ਧਰਮ ਕੰਡਾ), ਸੁਭਾਸ਼ ਸ਼ਰਮਾ (ਸ਼ੁਭਮ ਕਲਾਥ ਹਾਊਸ), ਨਰੇਸ਼ ਕੁਮਾਰ (ਐਨ.ਕੇ. ਇਲੈਕਟੀਕਲਜ਼), ਸੁਰਿੰਦਰ ਕੁਮਾਰ ਪ੍ਰੇਮੀ (ਪ੍ਰਾਪਰਟੀ ਐਡਵਾਈਜਰਜ਼), ਕਮਲ ਸ਼ਰਮਾ (ਜਨਤਾ ਮੋਟਰ), ਰੇਸ਼ਮ ਦੂਆ (ਬਸੰਤ ਆਈਸ ਕਰੀਮ), ਬਲਜਿੰਦਰ ਕੁਮਾਰ (ਸੈਮਸੰਗ ਕੰਪਨੀ), ਰਤਨ ਲਾਲ ਕਾਂਸਲ (ਅੱਗਰਵਾਲ ਟੈਲੀਕਾਮ), ਦੀਪਕ ਸ਼ਰਮਾ (ਸ਼ਰਮਾ ਡੇਅਰੀ), ਪਰਵਿੰਦਰ ਸ਼ਰਮਾ (ਕਾਰਜਕਾਰਨੀ ਮੈਂਬਰ ਭਾਜਪਾ), ਰਾਜ ਕੁਮਾਰ (ਰਾਜ ਬੈਟਰੀ ਹਾਊਸ (ਸ਼ਿਵਾ ਆਟੋ ਪਾਰਟਸ), ਯਸ਼ਪਾਲ ਜਿੰਦਲ, (ਕਮਿਸ਼ਨ ਏਜੰਟ), ਦਿਨੇਸ਼ ਕੁਮਾਰ ਸਿੰਗਲਾ (ਜੇ ਐਨ ਗਿਫਟ ਹਾਊਸ), ਨਿਖਿਲ ਜਿੰਦਲ (ਆਰ.ਕੇ.ਹੈਂਡਲੂਮ), ਮੀਰ ਚੰਦ (ਜਨਰਲ ਸਟੋਰ), ਸ੍ਰੀ ਪੜੀ (ਕਲਾਥ ਮਰਚੈਂਟ), ਲਲਿਤ ਮਿੱਤਲ (ਵਿਸ਼ਾਲ ਗਿਫਟ ਗੈਲਰੀ), ਦਵਿੰਦਰ ਕੁਮਾਰ (ਕਿਰਿਆਨਾ ਸਟੋਰ), ਅਸ਼ਵਨੀ ਕੁਮਾਰ (ਕਾਰਜਕਾਰਨੀ ਮੈਂਬਰ ਭਾਜਪਾ), ਵਿੱਕੀ ਗਰਗ (ਕਾਰਜਕਾਰਨੀ ਮੈਂਬਰ ਭਾਜਪਾ), ਪੰਕਜ ਬਾਂਸਲ (ਕਾਰਜਕਾਰਨੀ ਮੈਂਬਰ ਭਾਜਪਾ), ਸੰਜੇ ਕੁਮਾਰ (ਪੱਖੋਵਾਲ ਬੇਅਰਿੰਗ ਸਟੋਰ), ਸਾਹਿਲ ਸਿੰਗਲਾ (ਬੀ.ਡੀ.ਸਿੰਗਲਾ ਸਟੋਰ), ਸੰਦੀਪ ਸਿੰਗਲਾ, ਮਨੀਸ਼ ਕੁਮਾਰ (ਕਾਰਜਕਾਰਨੀ ਮੈਂਬਰ ਭਾਜਪਾ), ਵਿਨੋਦ ਕੁਮਾਰ (ਵਿਕਾਸ ਟੈਲੀਕਾਮ), ਮਨੋਜ ਕੁਮਾਰ (ਸਵਾਸਤਿਕ ਟਰੇਡਰ), ਰੁਲਦੂ ਰਾਮ (ਸਿਟੀ ਗਾਰਮੈਂਟ), ਆਨੰਦ ਸਿੰਗਲਾ (ਫਰੈਂਡਜ਼ ਕੈਫੇ), ਸੁਮਿਤ ਸ਼ਰਮਾ, ਭੂਸ਼ਣ ਸ਼ਰਮਾ, ਨਰੇਸ਼ ਕੁਮਾਰ ਤੇ ਮਨੀਸ਼ ਕੁਮਾਰ (ਸਾਰੇ ਕਾਰਜਕਾਰਨੀ ਮੈਂਬਰ ਭਾਜਪਾ), ਐਡਵੋਕੇਟ ਚੰਦਰ ਸ਼ੇਖਰ, ਸ੍ਰੀ ਮਾਨਵ (ਉਦਯੋਗਪਤੀ), ਪ੍ਰਦੀਪ ਬਜਾਜ, ਅਮਿਤ ਸ਼ਰਮਾ ਤੇ ਸੌਰਵ ਸਿੰਗਲਾ (ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ) ਅਤੇ ਪੁੰਨੂੰ ਚੌਹਾਨ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button