ਕੇਰਲ ਦੇ ਪਲੱਕੜ ਜ਼ਿਲ੍ਹੇ ‘ਚ ਇੱਕ ਸਕੂਲ ਨੇ ਬਦਲੀ ਪੁਰਾਣੀ ਰਵਾਇਤ
ਪਲੱਕੜ: ਕੇਰਲ ਦੇ ਪਲੱਕੜ ਜ਼ਿਲ੍ਹੇ ਵਿੱਚ ਇੱਕ ਸਕੂਲ ਨੇ ਅਹਿਮ ਫ਼ੈਸਲਾ ਲਿਆ ਹੈ। ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਸਾਰੇ ਅਧਿਆਪਕਾਂ ਨੂੰ ‘ਸਰ’ ਜਾਂ ‘ਮੈਡਮ’ ਕਹਿਣ ‘ਤੇ ਰੋਕ ਲਗਾ ਦਿੱਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਵਿਦਿਆਰਥੀ ਹੁਣ ਅਧਿਆਪਕਾਂ ਨੂੰ ‘ਟੀਚਰ’ ਕਹਿਣਗੇ। ਇਸ ਸਕੂਲ ’ਚ ਵਿਦਿਆਰਥੀਆਂ ਦੀ ਗਿਣਤੀ 300 ਹੈ ਜਿਨ੍ਹਾਂ ਨੂੰ 9 ਮਹਿਲਾ ਅਧਿਆਪਕ ਅਤੇ 8 ਮਰਦ ਅਧਿਆਪਕ ਵੱਲੋਂ ਸਿੱਖਿਆ ਦਿੱਤੀ ਜਾਂਦੀ ਹੈ।
ਮੀਂਹ ਨੇ ਮਚਾਈ ਤਬਾਹੀ, ਪਾਣੀ ’ਚ ਡੁੱਬਿਆ ਅੱਧਾ ਸ਼ਹਿਰ, ਕੋਠਿਆਂ ’ਤੇ ਚੜ੍ਹੇ ਲੋਕ D5 Channel Punjabi
ਸਕੂਲ ਦੇ Principal Venugopal ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਸੁਝਾਅ ਮਰਦ ਸਟਾਫ਼ ਮੈਂਬਰ ਵੱਲੋਂ ਦਿੱਤਾ ਗਿਆ ਸੀ। ਉਨ੍ਹਾਂ ਨੇ ਅਧਿਆਪਕਾਂ ਨੂੰ ‘ਸਰ’ ਅਤੇ ‘ਮੈਡਮ’ ਕਹਿਣ ਦੀ ਪੁਰਾਣੀ ਰਵਾਇਤ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਸੀ। ਇਸ ਦਾ ਮੰਤਵ ਮਰਦ ਅਤੇ ਮਹਿਲਾ ਅਧਿਆਪਕਾਂ ਵਿੱਚ ਬਰਾਬਰੀ ਲਿਆਉਣ ਦਾ ਸੀ। ਪਹਿਲਾਂ ਇਸ ਦਾ ਬਹੁਤ ਵਿਰੋਧ ਹੋਇਆ ਪਰ ਅੱਜ ਦੇ ਸਮੇਂ ਵਿੱਚ ਹਰ ਸਕੂਲ ਦਾ ਹੋਰ ਕੋਈ ਬੱਚਾ ਸਾਰੇ ਅਧਿਆਪਕਾਂ ਨੂੰ ਟੀਚਰ ਕਹਿ ਕੇ ਬੁਲਾਉਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.