NewsBreaking NewsIndia

ਕੇਰਲਾ ‘ਚ ਵੀ ਲਾਗੂ ਹੋਇਆ ਆਨੰਦ ਮੈਰਿਜ ਐਕਟ

ਨਵੀਂ ਦਿੱਲੀ : ਸਿੱਖਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਕੇਰਲਾ ਸਰਕਾਰ ਨੇ ਰਾਜ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਹੈ। ਉੱਥੇ ਵਸਦੇ ਸਿੱਖ ਹੁਣ ਇਸ ਐਕਟ ਅਧੀਨ ਆਪਣੇ ਵਿਆਹ ਦੀ ਰਜਿਸਟਰੇਸ਼ਨ ਕਰਵਾ ਸਕਣਗੇ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ।

Read Also ਹੁਣ ਗੈਰ ਕਾਨੂੰਨੀ ਮੈਰਿਜ ਪੈਲੇਸ ਹੋਣਗੇ ਸੀਲ

ਉਨ੍ਹਾਂ ਕਿਹਾ ਕਿ ਕੇਰਲਾ ਸਰਕਾਰ ਨੇ ਰਾਜ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਹੈ। ਹਰ ਜ਼ਿਲ੍ਹੇ ਵਿੱਚ ਪੰਚਾਇਤ ਦਾ ਡਿਪਟੀ ਡਾਇਰੈਕਟਰ ਜ਼ਿਲ੍ਹਾ ਰਜਿਸਟਰਾਰ (ਮੈਰਿਜ ਰਜਿਸਟਰਾਰ) ਹੋਵੇਗਾ ਜਿਹੜੇ ਕਿ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਇਸ ਐਕਟ ਤਹਿਤ ਸਿੱਖਾਂ ਦੇ ਵਿਆਹਾਂ ਦੀ ਰਜਿਸਟਰੇਸ਼ਨ ਕਰਨਗੇ। ਕੇਰਲਾ ਸਰਕਾਰ ਨੇ ਇਸ ਬਾਬਤ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਿਰਸਾ ਦੇ ਮੁਤਾਬਿਕ ਆਨੰਦ ਮੈਰਿਜ ਐਕਟ ਦੇਸ਼ ਦੇ ਕਈ ਸੂਬਿਆਂ ਵਿੱਚ ਲਾਗੂ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button