ਕੇਜਰੀਵਾਲ ਨੇ ਗੁਆਂਢੀ ਰਾਜਾਂ ‘ਤੇ ਕਿਸਾਨਾਂ ਦੀ ਮਦਦ ਲਈ ਕਾਰਵਾਈ ਨਾ ਕਰਨ ਦਾ ਲਗਾਇਆ ਇਲਜ਼ਾਮ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਗੁਆਂਢੀ ਰਾਜ ਸਰਕਾਰਾਂ ‘ਤੇ ਪਰਾਲੀ ਜਲਾਉਣ ਦੇ ਮੁੱਦੇ ‘ਤੇ ਕਿਸਾਨਾਂ ਦਾ ਸਮਰਥਨ ਕਰਨ ਲਈ ਕੋਈ ਕਾਰਵਾਈ ਨਾ ਕਰਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਅਕਤੂਬਰ ਦੇ ਮੱਧ ਤੋਂ ਵਿਗੜਨੀ ਸ਼ੁਰੂ ਹੋ ਜਾਵੇਗੀ। ਦਿੱਲੀ ‘ਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਦਾ ਸਾਹਮਣਾ ਕਰਣਾ ਪੈਂਦਾ ਹੈ, ਇਸ ਮੌਸਮ ‘ਚ ਪੰਜਾਬ,ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਖੇਤਾਂ ‘ਚ ਝੋਨਾ ਦੀ ਪਰਾਲੀ ਸਾੜੀ ਜਾਂਦੀ ਹੈ।
Khabran Da Sira🔴LIVE : ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ ? ਕੈਪਟਨ ਤੋਂ ਬਾਅਦ ਅਸਤੀਫ਼ਿਆਂ ਦੀ ਲੱਗੀ ਝੜੀ
ਕੇਜਰੀਵਾਲ ਨੇ ਕਿਹਾ ਕਿ ਅਜੇ ਦਿੱਲੀ ਵਿਚ ਹਵਾ ਸਾਫ਼ ਹੈ ਅਤੇ ਪ੍ਰਦੂਸ਼ਣਕਾਰੀ ਤੱਤ ‘ਪੀ. ਐੱਮ.’ ਦਾ ਪੱਧਰ ‘ਚੰਗਾ’ ਅਤੇ ਤਸੱਲੀਬਖਸ਼’ ਸ਼੍ਰੇਣੀਆਂ ਵਿਚ ਹੈ। ਉਨ੍ਹਾਂ ਟਵੀਟ ਕੀਤਾ,‘‘ਦਿੱਲੀ ਦੀ ਹਵਾ ਗੁਣਵੱਤਾ ਅਕਤੂਬਰ ਦੇ ਮੱਧ (ਪਰਾਲੀ ਸਾੜਨ) ਤੋਂ ਖ਼ਰਾਬ ਹੋ ਜਾਵੇਗੀ। ਸੂਬਾ ਸਰਕਾਰਾਂ ਨੇ ਆਪਣੇ ਕਿਸਾਨਾਂ ਦੀ ਮਦਦ ਲਈ ਕਾਰਵਾਈ ਨਹੀਂ ਕੀਤੀ। ਦਿੱਲੀ ਦੀ ਹਵਾ ਆਪਣੇ ਦਮ ’ਤੇ ਸਾਫ਼ ਹੈ।’’ ਦਿੱਲੀ ਸਰਕਾਰ ਪੂਸਾ ਬਾਇਓ-ਡੀਕੰਪੋਜਰ ਨੂੰ ਅਪਣਾਉਣ ’ਤੇ ਜ਼ੋਰ ਦੇ ਰਹੀ ਹੈ, ਜੋ ਇਕ ਤਰ੍ਹਾਂ ਦਾ ਤਰਲ ਪਦਾਰਥ ਹੈ ਅਤੇ ਕਥਿਤ ਤੌਰ ’ਤੇ ਪਰਾਲੀ ਨੂੰ ਖਾਦ ’ਚ ਬਦਲ ਸਕਦਾ ਹੈ। ਦਿੱਲੀ ਸਰਕਾਰ ਕੇਂਦਰ ਤੋਂ ਗੁਆਂਢੀ ਸੂਬਿਆਂ ਨੂੰ ਇਸ ਨੂੰ ਕਿਸਾਨਾਂ ਵਿਚਾਲੇ ਮੁਫ਼ਤ ਵੰਡਣ ਲਈ ਕਹਿਣ ਦੀ ਅਪੀਲ ਕਰ ਰਹੀ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਦਿੱਲੀ ਸਰਕਾਰ ਨੇ ਪਿਛਲੇ ਸਾਲ ਕਿਸਾਨਾਂ ਦਰਮਿਆਨ ਬਾਇਓ-ਡੀਕੰਪੋਜਰ ਮੁਫ਼ਤ ’ਚ ਵੰਡ ਦਿੱਤਾ ਸੀ, ਜਿਸ ਦਾ 39 ਪਿੰਡਾਂ ’ਚ 1,935 ਏਕੜ ਖੇਤੀ ਜ਼ਮੀਨ ’ਤੇ ਉਪਯੋਗ ਕੀਤਾ ਗਿਆ ਸੀ।
Del air quality will deteriorate from mid-Oct (stubble burning). State govts hv not taken action to support their farmers
On its own, Del air is clean. On 18 Sep-
AQI- 69 (0 to 50 – Good, 51 to 100 – Satisfactory)
PM10- 67
PM2.5 – 27 (0 to 30 Good, 31 to 60 Satisfactory)
— Arvind Kejriwal (@ArvindKejriwal) September 18, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.