PunjabTop News

“ਕੁੱਤੇ ਸਾਡੀ ਜ਼ਿੰਦਗੀ ‘ਚ ਸੱਚੇ ਸਾਥੀ”, ਸਾਇੰਸ ਸਿਟੀ, ਵਿੱਚ ਡੌਗ ਸ਼ੋਅ ਕਰਵਾਇਆ

ਚੰਡੀਗੜ੍ਹ (ਅਵਤਾਰ ਸਿੰਘ ਭੰਵਰਾ) : ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵੱਲੋਂ ਕਰਵਾਏ ਗਏ 15ਵੇਂ ਅਤੇ 16ਵੇਂ ਡੌਗ ਸ਼ੋਅ ਵਿਚ 40 ਤੋਂ ਵੱਧ ਪ੍ਰਜਾਤੀਆਂ ਦੇ 100 ਤੋਂ ਵੱਧ ਕੁੱਤਿਆਂ (ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ੍ਹਰ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲ੍ਹਰ ਗ੍ਰੇਟ ਡੇਨ ਆਦਿ) ਅਤੇ 1000 ਤੋਂ ਵੱਧ ਕੁੱਤਿਆਂ ਦੇ ਸ਼ੌਕੀਨਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਹਾਜ਼ਰ ਡਾਗ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਦੱਸਿਆ ਕਿ ਧਰਤੀ ‘ਤੇ ਸਿਰਫ਼ ਕੁੱਤਾ ਹੀ ਇਕ ਅਜਿਹਾ ਜਾਨਵਰ ਹੈ ਜੋ ਤੁਹਾਨੂੰ ਆਪਣੇ ਆਪ ਤੋਂ ਵੀ ਵੱਧ ਪਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਕੁੱਤੇ ਸਾਡੇ ਸਭ ਤੋਂ ਚੰਗੇ ਦੋਸਤ ਬਣਦੇ ਹਨ ਅਤੇ ਅਸੀਂ ਵੀ ਆਪਣੀਆਂ ਸਾਰੀਆਂ ਖੁਸ਼ੀਆਂ ਅਤੇ ਪਿਆਰ ਉਨ੍ਹਾਂ ਨਾਲ ਸਾਂਝੇ ਕਰਦੇ ਹਾਂ।

Operation Blue Star ਨਾਲ ਜੁੜੀ ਵੱਡੀ ਖ਼ਬਰ, Lieutenant General Kuldip Brar ਦੇ ਖੁਲਾਸੇ | D5 Channel Punjabi

ਬੀਤੇ ਕੁਝ ਸਾਲ ਦੇ ਦੌਰਾਨ ਇਸ ਜਾਨਵਰ ਨੇ ਸਦੀਆਂ ਤੋਂ ਚਲੀ ਆ ਰਹੀ ਆਪਣੀ ਭੂਮਿਕਾ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਮਨੁੱਖੀ ਜ਼ਿੰਦਗੀ ‘ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਉਨ੍ਹਾਂ ਕਿਹਾ ਕਿ ਕੁੱਤੇ ਜਿੱਥੇ ਸ਼ਿਕਾਰ, ਭਾਰ ਢੋਣ, ਸੁਰੱਖਿਆ, ਪੁਲਿਸ ਦੀ ਸਹਾਇਤਾ, ਮਿਲਟਰੀ ਆਦਿ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਉੱਥੇ ਹੀ ਅਪਹਾਜ ਤੇ ਅੰਗਹੀਣਾ ਦੀ ਸਹਾਇਤਾ ਲਈ ਵੀ ਸਭ ਤੋਂ ਅੱਗੇ ਹਨ। ਕੁੱਤਿਆਂ ਦੀਆਂ ਵੱਖ—ਵੱਖ ਨਸਲਾਂ ਅਤੇ ਵਿਸ਼ੇਸ਼ਤਾਵਾਂ ਨੂੰ ਧਿਆਨ ਵਿਚ ਰੱਖਦਿਆ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਸਮੇਂ ਦੀ ਅਹਿਮ ਲੋੜ ਹੈ। ਇਸੇ ਹੀ ਉਦੇਸ਼ ਨਾਲ ਸਾਇੰਸ ਸਿਟੀ ਵਲੋਂ 15ਵੇਂ ਅਤੇ 16ਵੇਂ ਡਾਗ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਪਲੇਟਫ਼ਾਰਮ ਦੇ ਰਾਹੀਂ ਪਾਲਤੂ ਜਾਨਵਰਾਂ ਦੇ ਪ੍ਰੇਮੀਆਂ ਅਤੇ ਬਰੀਡਰਾਂ ਨੂੰ ਕੁੱਤਿਆਂ ਦੀਆਂ ਨਸਲਾਂ ਦਾ ਪ੍ਰਦਰਸ਼ਨ ਕਰਨ ਅਤੇ ਗੱਲਬਾਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।

ਵਿਦੇਸ਼ ਗਏ ਨੌਜਵਾਨਾਂ ਨੇ ਕਰਤਾ ਕਾਂਡ, PM Modi ਦਾ ਐਲਾਨ, ਸੱਦੀ ਮੀਟਿੰਗ, ਮੂਸੇਵਾਲਾ ਮਾਮਲੇ ‘ਚ ਨਵਾਂ ਮੋੜ !

ਇਸ ਮੌਕੇ ਪੁਣੇ ਤੋਂ ਸ੍ਰੀ ਅਜਿਮ ਫ਼ਾਰੂਕੀ, ਹੈਦਰਾਬਾਦ ਤੋਂ ਕਾਸਿਮ ਅਲੀਖਾਨ ਅਤੇ ਕੋਟਕਪੂਰਾ ਤੋਂ ਸ੍ਰੀ ਅਦਰਸ਼ ਛਿੱਬਰ ਸਮੇਤ ਮਾਹਿਰਾਂ ਦੀ ਟੀਮ ਕੁੱਤਿਆਂ ਦੇ ਕਰਵਾਏ ਜਾ ਰਹੇ ਮੁਕਾਬਲਿਆਂ ਦੀ ਜੱਜਮੈਂਟ ਕੀਤੀ। ਇਨ੍ਹਾਂ ਤੋਂ ਇਲਾਵਾ ਭਾਰਤੀ ਕੈਨੇਲ ਕਲੱਬ ਤੋਂ ਪ੍ਰਵਾਨਿਤ ਡਾ.ਅੰਕਿਤ ਛਿੱਬਰ ਅਤੇ ਸ੍ਰੀ ਐਚ .ਐਸ ਔਲਖ ਵੀ ਇਸ ਮੌਕੇ ਹਾਜ਼ਰ ਸਨ। ਡਾਗ ਸ਼ੋਅ ਦੇ ਦੌਰਾਨ ਕੁੱਤਿਆਂ ਦੇ ਜੀਨ ਪੂਲ ਅਤੇ ਘਰੇਲੂ ਜੈਵਿਕ ਵਿਭਿੰਨਤਾਂ ਦੀ ਜਾਣਕਾਰੀ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button