Breaking NewsD5 specialIndiaNewsTop News

ਕੁੰਭ ਦੇ ਮੇਲੇ ‘ਚ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਦਾ ਹੋਵੇਗਾ ਪਾਲਣ, ਨਹੀਂ ਹੋਵੇਗੀ ਕੋਈ ਹੋਰ ਰੋਕ

ਨਵੀਂ ਦਿੱਲੀ : 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਕੁੰਭ ਦੇ ਮੇਲੇ ਦੀਆਂ ਤਿਆਰੀਆਂ ਦੇ ਵਿੱਚ ਉਤਰਾਖੰਡ ਦੇ ਮੁੱਖਮੰਤਰੀ ਤੀਰਥ ਸਿੰਘ ਰਾਵਤ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਇੱਥੇ ਆਉਣ ਵਾਲੇ ਹੋਰ ਸ਼ਰਧਾਲੂਆਂ ਲਈ ਕੋਈ ਹੋਰ ਰੋਕ ਨਹੀਂ ਹੋਵੇਗੀ। ਇਸ ਸਾਲ ਕੁੰਭ ਮੇਲੇ ਦਾ ਪ੍ਰਬੰਧ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਕੀਤਾ ਜਾ ਰਿਹਾ ਹੈ। ਤਿੰਨ ਸ਼ਾਹੀ ਇਸਨਾਨ ਅਪ੍ਰੈਲ ‘ਚ ਕੀਤੇ ਜਾਣਗੇ। 12 ਅਤੇ 14 ਅਪ੍ਰੈਲ ਨੂੰ ਸਾਰੇ 13 ਅਖਾੜੇ ਪਵਿੱਤਰ ਡੁਬਕੀ ਲਗਾਉਣਗੇ, ਜਦੋਂ ਕਿ 27 ਅਪ੍ਰੈਲ ਨੂੰ ਬੈਰਾਗੀ ਅਖਾੜਾ ਪਵਿੱਤਰ ਡੁਬਕੀ ਲਗਾਏਗਾ।

🔴LIVE|| ਕੇਂਦਰ ਦਾ ਖੇਤੀ ਕਾਨੂੰਨਾਂ ‘ਤੇ ਵੱਡਾ ਫੈਸਲਾ! ਭੜਕੀਆਂ ਕਿਸਾਨ ਜਥੇਬੰਦੀਆਂ, ਕਰਤਾ ਵੱਡਾ ਐਲਾਨ !

ਸਿਹਤ ਵਿਵਸਥਾ ਅਨੁਸਾਰ ਥਰਮਲ ਸਕਰੀਨਿੰਗ ਲਈ 100 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਦੋਂ ਕਿ ਕੋਵਿਡ – 19 ਜਾਂਚ ਕਰਨ ਵਾਲੀਆਂ ਟੀਮਾਂ ਦੀ ਗਿਣਤੀ 40 ਤੋਂ ਵਧਾ ਕੇ 50 ਕਰ ਦਿੱਤੀ ਗਈ ਹੈ ਅਤੇ ਐਬੂਲੈਂਸ ਦੀ ਗਿਣਤੀ ਨੂੰ ਵੀ 32 ਤੋਂ ਵਧਾ ਕੇ 54 ਕਰ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਤੋਂ 100 ਡਾਕਟਰਾਂ ਅਤੇ 148 ਪੈਰਾ ਮੈਡੀਕਲ ਕਰਮਚਾਰੀਆਂ ਦੀ ਟੀਮ ਹਰਿਦੁਆਰ ਪਹੁੰਚ ਗਈ ਹੈ। ਟੈਂਟ ਅਤੇ ਬਾਥਰੂਮ ਬਣਾਏ ਜਾਣਗੇ ਅਤੇ ਸਾਰੀਆਂ ਜ਼ਰੂਰੀ ਸੁਵਿਧਾਵਾਂ ਵੀ ਉਪਲੱਬਧ ਕਰਵਾਈਆ ਜਾਣਗੀਆਂ।

🔴LIVE|| ਟਿਕੈਤ ‘ਤੇ ਹਮਲੇ ਤੋਂ ਬਾਅਦ ਜਥੇਬੰਦੀਆਂ ਦਾ ਨਵਾਂ ਐਲਾਨ! 26 ਮਾਰਚ ਨੂੰ ਹੋਵੇਗਾ ਆਹ ਕੰਮ! ਹਿੱਲੀ ਮੋਦੀ ਸਰਕਾਰ!

ਇਸ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਕੁੰਭ ‘ਚ ਭਾਗ ਲੈਣ ਲਈ ਆਉਣ ਵਾਲੇ ਸੰਤਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਸੀ। ਸ਼ਰਧਾਲੂਆਂ ਨੂੰ ਕੁੰਭ ‘ਚ ਭਾਗ ਲੈਣ ਤੋਂ 72 ਘੰਟੇ ਪਹਿਲਾਂ ਆਪਣਾ ਆਰਟੀ – ਪੀਸੀਆਰ ਟੈਸਟ ਕਰਵਾਉਣਾ ਹੋਵੇਗਾ। ਉਨ੍ਹਾਂ ਨੂੰ ਕੇਵਲ ਉਦੋਂ ਆਗਿਆ ਦਿੱਤੀ ਜਾਵੇਗੀ ਜਦੋਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਹੋਵੇਗੀ। ਉਤਰਾਖੰਡ ਸਰਕਾਰ ਨੇ ਆਸ਼ਰਮਾਂ, ਧਰਮਸ਼ਾਲਾਵਾਂ, ਘਾਟਾਂ, ਹੋਟਲ, ਰੇਸਟੋਰੈਂਟ, ਗੈਸਟ ਹਾਊਸ, ਸਰਵਜਨਿਕ ਵਾਹਨ, ਪਾਰਕਿੰਗ ਥਾਵਾਂ, ਰੇਲਵੇ ਸਟੇਸ਼ਨ, ਬੱਸ ਸਟੇਸ਼ਨ, ਦੁਕਾਨਾਂ ਆਦਿ ਲਈ ਐਸਓਪੀ ਜਾਰੀ ਕੀਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button