ਕੁਸ਼ਤੀ ਮੈਚ ‘ਚ ਮਿਲੀ ਹਾਰ ਤਾਂ ਗੀਤਾ – ਬਬੀਤਾ ਫੋਗਟ ਦੀ ਮਮੇਰੀ ਭੈਣ ਰਿਤੀਕਾ ਨੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ : ਭਾਰਤੀ ਮਹਿਲਾਂ ਕੁਸ਼ਤੀ ਵਿੱਚ ਫੋਗਟ ਸਿਸਟਰਸ ਦਾ ਬਹੁਤ ਨਾਮ ਹੈ। ਗੀਤਾ ਫੋਗਟ ਅਤੇ ਬਬੀਤਾ ਫੋਗਟ ਨੇ ਆਪਣੇ ਖੇਲ ਦੇ ਦਮ ‘ਤੇ ਭਾਰਤ ਦਾ ਮਾਣ ਵਧਾਇਆ ਹੈ। ਇਨ੍ਹਾਂ ਦੋਵਾਂ ਦੀ ਮਮੇਰੀ ਭੈਣ ਰਿਤੀਕਾ ਵੀ ਕੁਸ਼ਤੀ ‘ਚ ਦੇਸ਼ ਦਾ ਮਾਣ ਵਧਾਉਣਾ ਚਾਹੁੰਦੀ ਸੀ ਅਤੇ ਇ ਸਦੇ ਲਈ ਬਹੁਤ ਮਿਹਨਤ ਵੀ ਕਰ ਰਹੀ ਸੀ। ਰਿਤੀਕਾ ਦਾ ਸਫਰ ਕੁਸ਼ਤੀ ਵਿੱਚ ਹਾਲਾਂਕਿ ਬਹੁਤ ਘੱਟ ਰਿਹਾ ਅਤੇ ਸਟੈਟ ਲੇਵਲ ਸਭ ਜੂਨਿਅਰ ਟੂਰਨਾਮੈਂਟ ਵਿੱਚ ਹਾਰ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਸ ਅਨੁਸਾਰ ਤਾਂ ਇਹ ਟੂਰਨਾਮੈਂਟ 12 ਤੋਂ 14 ਮਾਰਚ ਦੇ ਵਿੱਚ ਭਾਰਤ ‘ਚ ਖੇਡਿਆ ਗਿਆ।
🔴LIVE|| ਕਿਸਾਨ ਆਗੂਆਂ ਦਾ ਵੱਡਾ ਧਮਾਕਾ ! ਬਣਾਈ ਨਵੀਂ ਰਣਨੀਤੀ,ਕਰਤਾ ਐਲਾਨ !
ਫਾਇਨਲ ਮੈਚ 14 ਮਾਰਚ ਨੂੰ ਖੇਡਿਆ ਗਿਆ , ਜਿਸ ਵਿੱਚ ਰਿਤੀਕਾ ਨੂੰ ਇੱਕ ਪਆਇੰਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਹਾਰ ਤੋਂ ਬਾਅਦ ਰਿਤੀਕਾ ਸਦਮੇ ਵਿੱਚ ਚੱਲੀ ਗਈ ਅਤੇ ਫਿਰ ਖੁਦਕੁਸ਼ੀ ਦਾ ਰਸਤਾ ਫੜ ਲਿਆ। ਅਜਿਹਾ ਕਿਹਾ ਜਾ ਰਿਹਾ ਹੈ ਕਿ ਦ੍ਰੋਣਾਚਾਰੀਆ ਅਵਾਰਡ ਜਿੱਤਣ ਵਾਲੇ ਮਹਾਵੀਰ ਫੋਗਟ ਵੀ ਉਸ ਟੂਰਨਾਮੇਂਟ ‘ਚ ਮੌਜੂਦ ਸਨ। ਰਿਤੀਕਾ ਨੇ ਪੰਖੇ ‘ਚ ਆਪਣੀ ਚੁੰਨੀ ਪਾ ਕੇ ਫਾਹਾ ਲਗਾ ਲਿਆ। ਮੀਡੀਆ ਰਿਪੋਰਟਸ ਅਨੁਸਾਰ ਰਿਤੀਕਾ ਦੀ ਅਰਥੀ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ , ਜਦੋਂ ਕਿ ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Just woke up and heard about Ritika Phogat😔💔
I promise,
I will never troll any player for his bad performance ever in my life!!And you should do the same😞
R.I.P. Ritika Phogat#RitikaPhogat #Mentalhealth
— 🇮🇳🇮🇳Team India Fan🇮🇳🇮🇳 (@HarshRo45_) March 18, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.