Press ReleasePunjabTop News

ਕੁਲਤਾਰ ਸਿੰਘ ਸੰਧਵਾਂ ਵੱਲੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ ’ਤੇ ਜ਼ੋਰ

ਆਡਿਟ ਸਪਤਾਹ ਦੌਰਾਨ ਵਿਧਾਨ ਸਭਾ ਕਮੇਟੀਆਂ ਦੇ ਮੈਂਬਰਾਂ ਤੇ ਉਚ ਅਧਿਕਾਰੀਆਂ ਵੱਲੋਂ ਅਹਿਮ ਵਿਚਾਰਾਂ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਵਧੇਰੇ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ ਇਸ ਦੇ ਵਾਸਤੇ ਵਿਧਾਨ ਸਭਾ ਕਮੇਟੀਆਂ ਨੂੰ ਵਧੇਰੇ ਅਸਰਦਾਰ ਅਤੇ ਸਰਗਰਮ ਬਣਾਉਣ ’ਤੇ ਬਲ ਦਿੱਤਾ ਦਿੱਤਾ। ਅੱਜ ਇਥੇ ਏ.ਜੀ. ਪੰਜਾਬ ਦੇ ਦਫ਼ਤਰ ਵਿਖੇ ਆਡਿਟ ਸਪਤਾਹ ਦੇ ਸਬੰਧ ਵਿੱਚ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਸਰਕਾਰੀ ਖਰਚ ਦੀ ਢੁਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਿਧਾਨ ਸਭਾ ਕਮੇਟੀਆਂ ਅਤੇ ਕੈਗ ਦੀ ਭੂਮਿਕਾ ਨੂੰ ਬਹੁਤ ਜ਼ਿਆਦਾ ਅਹਿਮ ਦੱਸਿਆ ਹੈ।

ਅਕਾਲੀ ਆਗੂ ਕਤਲ ਮਾਮਲੇ ਦਾ ਸੱਚ, ਖੁੱਲ੍ਹੇ ਗੁੱਝੇ ਭੇਤ, ਕਿਉਂ ਹੋਈ ਵਾਰਦਾਤ? D5 Channel Punjabi

ਉਨਾਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆਡਿਟ ਦੇ ਪੈਰਿਆਂ ਨੂੰ ਨਿਰਧਾਰਤ ਸਮੇਂ ਵਿੱਚ ਨਿਪਟਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਅਜਿਹੇ ਪੈਰਿਆਂ ਦੇ ਨਿਪਟਾਰੇ ਵਾਸਤੇ ਵਿਭਾਗਾਂ ਦੇ ਮੁਖੀਆਂ ਦੀ ਹਾਜ਼ਰੀ ਯਕੀਨੀ ਬਨਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨਾਂ ਕਿਸੇ ਦੇਰੀ ਤੋਂ ਆਡਿਟ ਦੇ ਪੈਰਿਆਂ ਦਾ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਦੇ ਭਰੋਸਾ ’ਤੇ ਖਰਾ ਉਤਰਨ ਲਈ ਆਡਿਟ ਦੀ ਪ੍ਰਕਿਰਿਆ ਵਿੱਚ ਸੁਧਾਰ ਜ਼ਰੂਰੀ ਹਨ। ਇਸ ਦੌਰਾਨ ਆਡਿਟ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ  ਦੇ ਮੈਂਬਰ ਵਿਧਾਇਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।

ਕਿਸਾਨ ਹੋ ਜਾਣ ਸਾਵਧਾਨ, ਸਪਰੇਅ ਕਰਨ ਤੋਂ ਪਹਿਲਾਂ ਦੇਖੋ ਵੀਡਿਓ, ਨਹੀਂ ਤਾਂ ਪੈ ਸਕਦਾ ਪੰਗਾ ||

ਸ਼ੁਰੂਆਤ ਵਿੱਚ ਸ੍ਰੀਮਤੀ ਨਾਜ਼ਲੀ ਜੇ. ਸ਼ਾਇਨ, ਅਕਾਊਂਟੈਂਟ ਜਨਰਲ (ਆਡਿਟ), ਪੰਜਾਬ ਨੇ ਵਿਧਾਨ ਸਭਾ ਦੇ ਸਪੀਕਰ ਅਤੇ ਪੰਜਾਬ ਦੀਆਂ ਵਿਧਾਨ ਸਭਾ ਕਮੇਟੀਆਂ ਦੇ ਮੈਂਬਰਾਂ ਦਾ ਦੂਜੇ ਆਡਿਟ ਦਿਵਸ ਮੌਕੇ ਸਵਾਗਤ ਕੀਤਾ। ਉਨਾਂ ਦੱਸਿਆ ਕਿ  ਨੂੰ ਭਾਰਤ ਦੇ ਸੰਵਿਧਾਨ ਦੁਆਰਾ ਜਵਾਬਦੇਹੀ, ਪਾਰਦਰਸ਼ਤਾ ਅਤੇ ਚੰਗੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਸੇਧ ਦਿੱਤੀ ਗਈ ਹੈ। ਉਸਨੇ ਆਡਿਟ ਟੀਮਾਂ ਦੁਆਰਾ ਕੀਤੇ ਜਾ ਰਹੇ ਆਡਿਟ ਦੀ ਮਹੱਤਤਾ ਬਾਰੇ ਦੱਸਿਆ ਤਾਂ ਜੋ ਸਬੰਧਤ ਦਫਤਰਾਂ ਨੂੰ ਘੱਟੋ-ਘੱਟ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਸ  ਕਿਹਾ ਕਿ ਕੈਗ ਅਤੇ ਵਿਧਾਨਕ ਕਮੇਟੀਆਂ ਜਨਤਕ ਖਰਚਿਆਂ ਅਤੇ ਜਵਾਬਦੇਹੀ ਤੈਅ ਕਰਨ ਲਈ ਸਾਂਝੇ ਤੌਰ ’ਤੇ ਜ਼ਿੰਮੇਵਾਰ ਹਨ।

ਸਵੇਰੇ ਹੀ ਕਿਸਾਨਾਂ ਦਾ ਵੱਡਾ ਕਦਮ, ਨਵੀਂ ਤਾਰੀਕ ਦਾ ਐਲਾਨ, ਸੜਕਾਂ ਹੋਣਗੀਆਂ ਜਾਮ D5 Channel Punjabi

ਮੀਟਿੰਗ ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ: ਜੈ ਕਿ੍ਰਸ਼ਨ ਸਿੰਘ, ਇੰਦਰਜੀਤ ਕੌਰ ਮਾਨ ਮੈਂਬਰ (ਪੀ.ਆਰ.ਆਈਜ ਕਮੇਟੀ), ਬੁੱਧ ਰਾਮ, ਚੇਅਰਮੈਨ, ਸੀ.ਓ.ਪੀ.ਯੂ., ਡਾ. ਬਲਬੀਰ ਸਿੰਘ, ਮੈਂਬਰ (ਸਥਾਨਕ ਸਰਕਾਰਾਂ ਬਾਰੇ ਕਮੇਟੀ), ਮਨਵਿੰਦਰ ਸਿੰਘ ਗਿਆਸਪੁਰਾ, ਮੈਂਬਰ (ਸੀਓਪੀਯੂ), ਗੁਰਲਾਲ ਘਨੌਰ, ਮੈਂਬਰ (ਸੀ.ਓ.ਪੀ.ਯੂ), ਸੰਦੀਪ ਜਾਖੜ, ਡਾ. ਨਛੱਤਰ ਪਾਲ ਮੈਂਬਰ (ਸੀਓਪੀਯੂ), ਸੁਖਵਿੰਦਰ ਸਿੰਘ ਮਾਈਸਰਖਾਨਾ ਮੈਂਬਰ (ਪੀ.ਏ.ਸੀ.), ਸੁਖਵਿੰਦਰ ਸਿੰਘ ਕੋਟਲੀ ਮੈਂਬਰ (ਪੀ.ਏ.ਸੀ.), ਜਗਰੂਪ ਸਿੰਘ ਗਿੱਲ, ਚੇਅਰਮੈਨ (ਕਮੇਟੀ ਆਨ ਲੋਕਲ ਬਾਡੀਜ), ਗੁਰਦਿੱਤ ਸਿੰਘ ਸੇਖੋਂ, ਮੈਂਬਰ (ਸੀ.ਓ.ਪੀ.ਯੂ.), ਗੁਰਮੀਤ ਸਿੰਘ ਖੁੱਡੀਆਂ, ਚੇਅਰਮੈਨ (ਕਮੇਟੀ ਆਨ ਪੀ.ਆਰ.ਆਈ.), ਜਗਸੀਰ ਸਿੰਘ, ਮੈਂਬਰ (ਪੀ.ਆਰ.ਆਈਜ ਕਮੇਟੀ), ਏ.ਡੀ.ਸੀ. ਜਸਵਿੰਦਰ ਸਿੰਘ ਰਾਮਦਾਸ, ਮੈਂਬਰ (ਪੀ.ਆਰ.ਆਈਜ ਕਮੇਟੀ), ਦਲਜੀਤ ਸਿੰਘ ਗਰੇਵਾਲ, ਸੁਰਿੰਦਰ ਪਾਲ, ਸਕੱਤਰ (ਪੰਜਾਬ ਵਿਧਾਨ ਸਭਾ), ਅਮਰਜੀਤ ਕੌਰ, ਈਸਵਰ ਦੱਤ ਸ਼ਰਮਾ, ਰਿਤੂ ਸਹਿਗਲ (ਸਾਰੇ ਅੰਡਰ ਸੈਕਟਰੀ), ਗੁਰਕੀਰਤ ਸਿੰਘ, ਡਿਬੇਟਸ ਦੇ ਸੰਪਾਦਕ, ਨਾਜਲੀ ਜੇ. ਸਾਇਨ, ਜਨਰਲ ਲੇਖਾਕਾਰ, ਰਣਦੀਪ ਕੌਰ ਔਜਲਾ, ਸੀਨੀਅਰ ਡੀਏਜੀ, ਹਰਸ਼ਿਤ ਟੋਡੀ, ਡੀਏਜੀ, ਅੰਕੁਸ਼ ਕੁਮਾਰ, ਡੀਏਜੀ, ਮਨਮੋਹਨ ਥਾਪਰ, ਡੀਏਜੀ ਅਤੇ ਜਗਦੀਸ਼ ਕੁਮਾਰ, ਸੀਨੀਅਰ ਆਡਿਟ ਅਫਸਰ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button