ਕੁਰੂਕਸ਼ੇਤਰ : ਭਾਰਤੀ ਕਿਸਾਨ ਯੂਨੀਅਨ ਨੇ ਹੁਣ ਪਹਿਲਵਾਨਾਂ ਦਾ ਮੋਰਚਾ ਆਪਣੇ ਹੱਥਾਂ ਵਿੱਚ ਲੈਂਦਿਆਂ ਕਿਹਾ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦਿੱਲੀ ਪੁਲੀਸ ਅਧੀਨ ਚੱਲ ਰਹੇ ਜਿਨਸੀ ਸ਼ੋਸ਼ਣ ਦੇ ਕੇਸਾਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੇ ਸੱਦੇ ‘ਤੇ ਮੁਜ਼ੱਫਰਨਗਰ ਦੇ ਮਸ਼ਹੂਰ ਸੋਰਾਮ ਚੌਪਾਲ ‘ਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਜਿੱਥੇ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਹੁਣ 2 ਜੂਨ ਨੂੰ ਅੱਜ ਸਾਂਝੀ ਮਹਾਪੰਚਾਇਤ ਹੋਵੇਗੀ। । ਜਿਸ ਵਿੱਚ ਹੱਲ ਲੱਭਿਆ ਜਾਵੇਗਾ। ਉਨ੍ਹਾਂ ਕਿਹਾ ਕਿ, ਹੁਣ ਸਾਂਝੀ ਗੱਲਬਾਤ ਤੋਂ ਬਾਅਦ ਕੁਰੂਕਸ਼ੇਤਰ ਦੀ ਪੰਚਾਇਤ ‘ਚ ਹੀ ਫੈਸਲਾ ਲਿਆ ਜਾਵੇਗਾ। ਧਰਮਨਗਰੀ ਕੁਰੂਕਸ਼ੇਤਰ ਤੋਂ ਖਾਪ ਪ੍ਰਤੀਨਿਧੀ ਕੋਈ ਵੱਡਾ ਐਲਾਨ ਕਰ ਸਕਦੇ ਹਨ।
Chandigarh ਦੀ ਖ਼ਾਸ ਜਗ੍ਹਾ ਖੋਹਣ ਦੀ ਤਿਆਰੀ? Haryana ਦੀ ਨਵੀਂ ਚਾਲ | D5 Channel Punjabi | Punjab University
ਸੂਤਰਾਂ ਮੁਤਾਬਕ ਮੁਜ਼ੱਫਰਨਗਰ ਹੋਈ ਪੰਚਾਇਤ ‘ਚ ਮੁੜ ਦਿੱਲੀ ਦੀਆਂ ਸਰਹੱਦਾਂ ਬੰਦ ਕਰ ਕੇ ਵਿਰੋਧ ਕਰਨ ‘ਤੇ ਸਹਿਮਤੀ ਬਣੀ ਹੈ। ਕਿਸਾਨ ਜਥੇਬੰਦੀਆਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੀਆਂ ਹਨ। ਇਨ੍ਹਾਂ ਪ੍ਰਸਤਾਵਾਂ ‘ਤੇ ਅੰਤਿਮ ਫੈਸਲਾ ਅੱਜ ਕੁਰੂਕਸ਼ੇਤਰ ਦੀ ਮਹਾਪੰਚਾਇਤ ‘ਚ ਆਉਣ ਵਾਲਾ ਹੈ। ਪੰਚਾਇਤ ਵਿੱਚ ਇਹ ਵੀ ਤਜਵੀਜ਼ ਰੱਖੀ ਗਈ ਸੀ ਕਿ ਪਹਿਲਵਾਨਾਂ ਦੇ ਮੈਡਲ ਗੰਗਾ ਵਿੱਚ ਵਹਾਉਣ ਦੀ ਬਜਾਏ ਕੌਮਾਂਤਰੀ ਕੁਸ਼ਤੀ ਫੈਡਰੇਸ਼ਨ ਰਾਹੀਂ ਨਿਲਾਮ ਕੀਤੇ ਜਾਣ। ਖਾਪ ਮੁਖੀਆਂ ਦੀ ਕਮੇਟੀ ਬਣਾਉਣ ਦਾ ਪ੍ਰਸਤਾਵ ਵੀ ਪੰਚਾਇਤ ਵਿੱਚ ਰੱਖਿਆ ਗਿਆ। ਖਾਪਾਂ ਦਾ ਵਫ਼ਦ ਪਹਿਲਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ ਅਤੇ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.