Breaking NewsD5 specialInternationalNewsTop News

ਕੁਰਸੀ ਜਾਣ ਤੋਂ ਬਾਅਦ ਇਮਰਾਨ ਖਾਨ ਨੇ ਆਪਣੇ ਕੋਲ ਰੱਖੀ ਹੈ 15 ਕਰੋੜ ਰੁਪਏ ਦੀ ਸਰਕਾਰੀ BMW ਕਾਰ

ਇਸਲਾਮਾਬਾਦ : ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਮਹੀਨੇ ਬੇਭਰੋਸਗੀ ਮਤੇ ਰਾਹੀਂ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 15 ਕਰੋੜ ਪਾਕਿਸਤਾਨੀ ਰੁਪਏ ਦੀ ਇਕ ਸ਼ਾਨਦਾਰ ਕਾਰ ਆਪਣੇ ਕੋਲ ਰੱਖ ਲਈ ਹੈ। ਮਰੀਅਮ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ, “ਖਾਨ ਆਪਣੇ ਨਾਲ ਇੱਕ BMW X5 ਕਾਰ ਲੈ ਗਏ ਜੋ ਕਿ ਵਿਦੇਸ਼ੀ ਪ੍ਰਤੀਨਿਧੀਆਂ ਲਈ ਪ੍ਰਧਾਨ ਮੰਤਰੀ ਦਫ਼ਤਰ ਦੀਆਂ ਕਾਰਾਂ ਦੇ ਫਲੀਟ ਵਿੱਚੋਂ ਇੱਕ ਹੈ।”

Punjab Congress Dispute : Sonia ਦੇ ਐਕਸ਼ਨ ਤੋਂ ਬਾਅਦ Sidhu ਦਾ ਧਮਾਕਾ! PM ਨੇ ਖੁਸ਼ ਕਰਤੇ Kisan

ਉਨ੍ਹਾਂ ਦੱਸਿਆ ਕਿ ਇਸ ਕਾਰ ਦੀ ਕੀਮਤ ਕਰੀਬ 15 ਕਰੋੜ ਪਾਕਿਸਤਾਨੀ ਰੁਪਏ ਹੈ ਜੋ ਕਿ ਬੰਬ ਪਰੂਫ਼ ਅਤੇ ਬੁਲੇਟ ਪਰੂਫ਼ ਹੈ ਅਤੇ 6 ਸਾਲ ਪਹਿਲਾਂ ਲਗਭਗ 3 ਕਰੋੜ ਪਾਕਿਸਤਾਨੀ ਰੁਪਏ ਵਿੱਚ ਖ਼ਰੀਦੀ ਗਈ ਸੀ। ਮੀਡੀਆ ਰਿਪੋਰਟ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਰ ਆਪਣੇ ਕੋਲ ਰੱਖਣਾ ਚਾਹੁੰਦੇ ਹਨ, ਜਦਕਿ ਇਸ ਤੋਂ ਪਹਿਲਾਂ ਉਹ ਖੁਦ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਮਹਿੰਗੀਆਂ ਕਾਰਾਂ ਰੱਖਣ ‘ਤੇ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰ ਚੁੱਕੇ ਹਨ।

Khabran Da Sira : ਪਾਰਟੀ ’ਚੋਂ ਬਾਹਰ Sidhu ? Supreme Court ਦੀ ਮੋਦੀ ਨੂੰ ਝਾੜ ! | D5 Channel Punjabi

ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਖਾਨ ਨੇ ਕਿਸੇ ਹੋਰ ਦੇਸ਼ ਦੇ ਡਿਪਲੋਮੈਟ ਦੁਆਰਾ ਤੋਹਫੇ ਵਜੋਂ ਦਿੱਤੀ ਗਈ ਹੈਂਡਗਨ ਵੀ ਆਪਣੇ ਕੋਲ ਰੱਖ ਲਈ, ਜਿਸ ਨੂੰ ਤੋਸ਼ਖਾਨੇ ਵਿੱਚ ਜਮ੍ਹਾ ਕਰਾਉਣਾ ਚਾਹੀਦਾ ਸੀ। ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕਿਸੇ ਹੋਰ ਦੇਸ਼ ਦੇ ਮਹਿਮਾਨ ਤੋਂ ਮਿਲੇ ਤੋਹਫ਼ੇ ਤੋਸ਼ਖਾਨੇ ਵਿੱਚ ਰੱਖੇ ਜਾਣੇ ਚਾਹੀਦੇ ਹਨ। ਇਮਰਾਨ ਖਾਨ ਨੂੰ ਪਿਛਲੇ ਮਹੀਨੇ ਬੇਭਰੋਸਗੀ ਮਤੇ ‘ਚ ਹਾਰ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਤੋਂ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੂੰ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਤੋਂ ਵਿਦੇਸ਼ੀ ਤੋਹਫ਼ਿਆਂ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button