ਕੀ ਤੁਹਾਡਾ ਵਟਸ ਅਪ ਤਾਂ ਨੀ ਕਿਤੇ ਹੋ ਚੁੱਕਿਆ ਹੈਕ!
ਵੱਟਸ ਐਪ ਨੇ ਕਿਹਾ ਇਸਰਾਈਲੀ ਕੰਪਨੀ ਰਾਹੀਂ ਕਈ ਭਾਰਤੀਆਂ ਦੀ ਹੋਈ ਜਾਸੂਸੀ, ਮੋਦੀ ਸਰਕਾਰ ‘ਤੇ ਕਾਂਗਰਸ ਨੇ ਇਕ ਵਾਰ ਫਿਰ ਹਮਲਾ ਸਾਧਿਆ ਹੈ। ਭਾਰਤੀ ਪੱਤਰਕਾਰਾਂ ਤੇ ਸਮਾਜਿਕ ਵਰਕਰਾਂ ਦੀ ਜਾਸੂਸੀ ਨਾਲ ਜੁੜੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਿਆ ਤੇ ਕੋਰਟ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਤੁਰੰਤ ਨੋਟਿਸ ਲਿਆ ਜਾਵੇ ਤੇ ਸਰਕਾਰ ਨੂੰ ਇਸ ਗੱਲ ਲਈ ਜਵਾਬਦੇਹ ਠਹਿਰਾਏ। ਵੱਟਸ ਐਪ ਨੇ ਕਿਹਾ ਕਿ ਇਸਰਾਈਲ ਦੇ ਸਪਾਈਵੇਅਰ ਪੇਗਾਸਸ ਰਾਹੀਂ ਕੁਝ ਅਣਪਛਾਤੀਆਂ ਯੂਨੀਟ ਵਿਸ਼ਵ ਪੱਧਰ ‘ਤੇ ਜਾਸੂਸੀ ਕਰ ਰਹੀਆਂ ਹਨ। ਭਾਰਤੀ ਪੱਤਰਕਾਰ ਤੇ ਮਨੁੱਖੀ ਅਧਿਕਾਰ ਵਰਕਰ ਇਸ ਜਾਸੂਸੀ ਦਾ ਸ਼ਿਕਾਰ ਬਣ ਰਹੇ ਹਨ। ਵੱਟਸ ਐਪ ਨੇ ਕਿਹਾ ਕਿ ਉਹ ਐਨ.ਐਸ.ਓ. ਸਮੂਹ ਖਿਲਾਫ ਮੁਕੱਦਮਾ ਕਰਨ ਜਾ ਰਹੀ ਹੈ। ਇਹ ਇਸਰਾਈਲ ਦੀ ਨਿਗਰਾਨੀ ਵਾਲੀ ਕੰਪਨੀ ਹੈ। ਸਮਝਿਆ ਜਾਂਦਾ ਹੈ ਕਿ ਇਸ ਕੰਪਨੀ ਨੇ ਉਹ ਤਕਨੀਕ ਵਿਕਸਿਤ ਕੀਤੀ ਹੈ, ਜਿਸ ਰਾਹੀਂ ਅਣਪਛਾਤੀਆਂ ਯੂਨੀਟ ਨੇ ਜਾਸੂਸੀ ਲਈ ਕਰੀਬ 1400 ਲੋਕਾਂ ਦੇ ਫੋਨ ਹੈਕ ਕੀਤੇ ਹਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.